ਇਟਲੀ ’ਚ ਸੀਰੀਅਲ ਕਿਲਰ ਦਾ ਖ਼ੌਫ਼ਨਾਕ ਕਾਰਾ, ਛਾਤੀ 'ਤੇ ਵਾਰ ਕਰ 3 ਪ੍ਰਵਾਸੀ ਔਰਤਾਂ ਨੂੰ ਦਿੱਤੀ ਬੇਰਹਿਮ ਮੌਤ

Saturday, Nov 19, 2022 - 10:39 AM (IST)

ਇਟਲੀ ’ਚ ਸੀਰੀਅਲ ਕਿਲਰ ਦਾ ਖ਼ੌਫ਼ਨਾਕ ਕਾਰਾ, ਛਾਤੀ 'ਤੇ ਵਾਰ ਕਰ 3 ਪ੍ਰਵਾਸੀ ਔਰਤਾਂ ਨੂੰ ਦਿੱਤੀ ਬੇਰਹਿਮ ਮੌਤ

ਰੋਮ(ਦਲਵੀਰ ਕੈਂਥ)- ਇਟਲੀ ਦੀ ਰਾਜਧਾਨੀ ਰੋਮ ਦੇ ਪਰਾਤੀ ਇਲਾਕੇ ਵਿੱਚ ਬੀਤੇ ਦਿਨ 3 ਪ੍ਰਵਾਸੀ ਔਰਤਾਂ ਦਾ ਕਤਲ ਕੀਤੇ ਜਾਣ ਦੀ ਪੁਲਸ ਨੂੰ ਖ਼ਬਰ ਮਿਲਦਿਆਂ ਹੀ ਸ਼ਹਿਰ ਵਿੱਚ ਸਨਸਨੀ ਫੈਲ ਗਈ ਤੇ ਲੋਕਾਂ ਅੰਦਰ ਦਹਿਸ਼ਤ ਵਾਲਾ ਮਾਹੌਲ ਦੇਖਿਆ ਜਾ ਰਿਹਾ ਹੈ । ਕਿਉਂਕਿ ਇਹ ਕਤਲ ਜਿੱਥੇ ਕਾਤਿਲ ਨੇ ਬਹੁਤ ਬੇਰਹਿਮੀ ਨਾਲ ਕੀਤੇ ਹਨ, ਉੱਥੇ ਹੀ ਇਹ ਕਤਲ ਇਕੋ ਇਲਾਕੇ ਵਿੱਚ ਨੇੜੇ-ਨੇੜੇ ਹੋਏ ਹਨ ਉਹ ਵੀ ਪ੍ਰਵਾਸੀ ਔਰਤਾਂ ਦੇ ਜੋ ਕਿ ਮੰਦਭਾਗੀ ਘਟਨਾ ਹੈ। ਪੁਲਸ ਅਨੁਸਾਰ ਇਹ ਕਤਲ ਕਾਤਲ ਨੇ ਤੇਜ਼ਧਾਰ ਹਥਿਆਰ ਨਾਲ ਬਹੁਤ ਹੀ ਵਹਿਸ਼ਿਆਨਾ ਢੰਗ ਨਾਲ ਕੀਤੇ ਹਨ। ਇਹ ਔਰਤਾਂ ਜਿਹਨਾਂ ਵਿੱਚ 1 ਕੋਲੰਬੀਆ ਤੇ 2 ਚੀਨੀ ਮੂਲ ਦੀਆਂ ਦੱਸੀਆਂ ਜਾ ਰਹੀਆਂ ਹਨ। ਇਹਨਾਂ ਵਿੱਚ ਹੁਣ ਤੱਕ ਸਿਰਫ਼ ਇੱਕ ਹੀ ਔਰਤ ਮਾਰਥਾ ਕਾਸਤਾਨੋ ਤੋਰਸ (45)ਦੀ ਪਛਾਣ ਹੋ ਸਕੀ ਹੈ, ਜਦੋਂ ਕਿ ਦੂਜੀਆਂ ਚੀਨੀ ਮੂਲ ਦੀਆਂ ਔਰਤਾਂ (ਜਿਹਨਾਂ ਦੀ ਉਮਰ 25 ਤੋਂ 40 ਸਾਲ ਦੇ ਅੰਦਰ ਦੱਸੀ ਜਾ ਰਹੀ) ਦੀ ਪਛਾਣ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਵੱਡੀ ਖ਼ਬਰ:ਗਾਜ਼ਾ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਲੱਗੀ ਭਿਆਨਕ ਅੱਗ, ਇੱਕੋ ਪਰਿਵਾਰ ਦੇ 17 ਮੈਂਬਰਾਂ ਦੀ ਮੌਤ

PunjabKesari

ਇਹ ਤਿੰਨੋਂ ਔਰਤਾਂ ਜਿਹੜੀਆਂ ਕਿ ਵੇਸਵਾਪੁਣੇ ਦਾ ਧੰਦਾ ਕਰਦੀਆਂ ਸਨ, ਜਿਹਨਾਂ ਵਿੱਚੋਂ ਇੱਕ ਔਰਤ ਨੂੰ ਕਾਤਲ ਨੇ ਜਿਣਸੀ ਸਬੰਧ ਬਣਾਉਣ ਸਮੇਂ ਮੌਤ ਦੇ ਘਾਟ ਉਤਾਰਿਆ ਤੇ ਇੱਕ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਤਿਲ ਨੇ ਉਸ ਨੂੰ ਵੀ ਜਿਉਂਦਾ ਨਹੀਂ ਛੱਡਿਆ। ਇਹ ਕਤਲ ਕਾਤਲ ਨੇ ਸਵੇਰੇ 10 ਵਜੇ ਤੋਂ 1 ਵਜੇ ਦੇ ਵਿੱਚਕਾਰ ਕੀਤੇ ਜਿਹੜੇ ਕਿ ਪੁਲਸ ਨੂੰ ਇੱਕ ਸੀਰੀਅਲ ਕਿਲਰ ਦੇ ਕਰਨ ਦਾ ਪੂਰਾ ਸ਼ੱਕ ਹੈ, ਜਿਸ ਨੇ ਕਿ ਤੇਜ਼ਧਾਰ ਹਥਿਆਰ ਨਾਲ ਔਰਤਾਂ ਦੀ ਛਾਤੀ ਵਿੱਚ ਵਾਰ ਕਰ ਕੇ ਕੀਤੇ । ਕਤਲ ਸਮੇਂ ਕਾਤਲ ਨੇ ਦਸਤਾਨੇ ਨਹੀਂ ਪਾਏ ਹੋਏ ਸਨ ਅਤੇ ਖੂਨ ਵਾਲੇ ਹੱਥਾਂ ਦੇ ਨਿਸ਼ਾਨ ਘਟਨਾ ਸਥਾਨ ਦੀਆਂ ਕੰਧਾਂ ਉੱਪਰ ਪੁਲਸ ਨੂੰ ਮਿਲੇ ਹਨ, ਜੋ ਕਿ ਫੋਰੈਂਸਿਕ ਮਾਹਰਾਂ ਦੀ ਮਦਦ ਨਾਲ ਸੀਰੀਅਲ ਕਿਲਰ ਨੂੰ ਫੜਨ ਵਿੱਚ ਪੁਲਸ ਦੀ ਸਹਾਇਤਾ ਕਰਨਗੇ। ਇਸ ਘਟਨਾ ਦੀ ਪੂਰੀ ਰਾਜਧਾਨੀ ਰੋਮ ਵਿੱਚ ਚਰਚਾ ਜ਼ੋਰਾਂ ਉੱਤੇ ਹੈ।

ਇਹ ਵੀ ਪੜ੍ਹੋ: ਕਮਾਲ ਦੀ ਇੰਜੀਨੀਅਰਿੰਗ : ਕੈਂਸਰ ਕਾਰਨ ਗੁਆਈ ਇਕ ਅੱਖ ਤਾਂ ਉਸ ਦੀ ਜਗ੍ਹਾ ਲਗਾ ਲਈ 'ਫਲੈਸ਼ ਲਾਈਟ'

PunjabKesari


author

cherry

Content Editor

Related News