ਨਿਊਜਰਸੀ ਦੀ ਇਕ ਰੀਅਲਟਰ ਦਾ ਬੇਰਹਿਮੀ ਨਾਲ ਕਤਲ, ਮਤਰੇਏ ਪੁੱਤਰ 'ਤੇ ਲੱਗੇ ਦੋਸ਼

Sunday, Aug 20, 2023 - 01:49 PM (IST)

ਨਿਊਜਰਸੀ ਦੀ ਇਕ ਰੀਅਲਟਰ ਦਾ ਬੇਰਹਿਮੀ ਨਾਲ ਕਤਲ, ਮਤਰੇਏ ਪੁੱਤਰ 'ਤੇ ਲੱਗੇ ਦੋਸ਼

ਨਿਊਜਰਸੀ (ਰਾਜ ਗੋਗਨਾ)— ਬੀਤੇ ਦਿਨ ਨਿਊਜਰਸੀ ਸੂਬੇ ਵਿੱਚ ਸਾਊਥਬੀ ਨਾਂ ਦੀ ਇਕ ਰੀਅਲਟਰ ਨੂੰ ਬੇਸਬਾਲ ਬੈਟ ਨਾਲ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਕਤਲ ਦੇ ਦੋਸ਼ ਵਿੱਚ ਉਸਦੇ ਮਤਰੇਏ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਤਲ ਉਸ ਨੇ 'ਨਿਊਜਰਸੀ ਵਿੱਚ ਸਥਿਤ ਉਨ੍ਹਾਂ ਦੇ ਗੇਟਡ ਕਮਿਊਨਿਟੀ ਹੋਮ ਵਿੱਚ ਬੜੀ ਬੇਰਹਿਮੀ ਨਾਲ ਕੀਤਾ। ਮਾਰੀ ਗਈ ਮਹਿਲਾ ਦਾ ਨਾਂ ਇਰਮਾ ਡੇਨੀਅਲਸ (48) ਹੈ, ਜੋ ਕ੍ਰੇਸਕਿੱਲ ਵਿੱਚ ਆਪਣੇ ਘਰ ਦੇ ਅੰਦਰ ਮ੍ਰਿਤਕ ਪਾਈ ਗਈ ਸੀ। ਜਾਂਚਕਰਤਾਵਾਂ ਨੇ ਕਿਹਾ ਕਿ ਉਸ ਦੀ ਮੌਤ ਸਦਮੇ ਕਾਰਨ ਹੋਈ। ਪੁਲਸ ਨੇ ਦੋਸ਼ ਲਗਾਇਆ ਕਿ ਉਸਦੇ ਪਤੀ ਦੇ ਬੇਟੇ ਜੌਨ ਡੇਨੀਅਲਸ ਜੂਨੀਅਰ (30) ਨੇ ਬੈਸਬਾਲ ਬੈਟ ਨਾਲ ਉਸ ਦਾ ਕਤਲ ਕੀਤਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਯਾਤਰੀਆਂ ਨਾਲ ਭਰੀ ਬੱਸ 'ਚ ਲੱਗੀ ਅੱਗ, 20 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ

ਨਿਊਜਰਸੀ ਰਾਜ ਦੀ ਬਰਗੇਨ ਕਾਉਂਟੀ ਦੇ ਪ੍ਰੌਸੀਕਿਊਟਰ ਨੇ ਕਿਹਾ ਕਿ ਪੁਲਸ ਨੂੰ ਬੁੱਧਵਾਰ ਦੀ ਸ਼ਾਮ ਨੂੰ 6:46 ਵਜੇ ਦੇ ਕਰੀਬ ਕ੍ਰੇਸਕਿੱਲ ਦੇ ਸਟੋਨਗੇਟ ਟ੍ਰੇਲ ਤੋਂ  911 'ਤੇ ਇੱਕ ਕਾਲ ਆਈ ਸੀ। ਜਦੋ ਪੁਲਸ ਪੁੱਜੀ ਤਾਂ ਉਹਨਾਂ ਨੂੰ ਉੱਥੇ ਡੇਨੀਅਲਸ ਨਾਂ ਦੀ ਮਹਿਲਾ ਦੀ ਲਾਸ਼ ਮਿਲੀ, ਜਿਸ ਦਾ ਬੇਸਬਾਲ ਨਾਲ ਕੁੱਟ-ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਮਤਰੇਏ ਪੁੱਤਰ ਜੌਨ 'ਤੇ ਕਤਲ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ। ਫਿਲਹਾਲ ਉਹ ਨਿਊਜਰਸੀ ਦੀ ਬਰਗਨ ਕਾਉਂਟੀ ਦੀ ਜੇਲ੍ਹ ਵਿੱਚ ਨਜ਼ਰਬੰਦ ਹੈ। ਡੇਨੀਅਲਸ ਦਾ ਵਿਆਹ 2011 ਵਿੱਚ ਹੋਇਆ ਸੀ ਅਤੇ ਉਹ ਪ੍ਰਮੁੱਖ ਪ੍ਰਾਪਰਟੀਜ਼ ਸਾਊਥਬੀਜ ਇੰਟਰਨੈਸ਼ਨਲ ਰਿਐਲਟੀ ਵਿੱਚ ਰੀਅਲਟਰ ਸੇਲਜ਼ ਐਸੋਸੀਏਟ ਸੀ। ਉਸ ਨੂੰ ਆਪਣੀ ਕੰਪਨੀ ਤੋਂ ਸਰਕਲ ਆਫ ਐਕਸੀਲੈਂਸ ਦਾ ਅਵਾਰਡ ਵੀ ਮਿਲਿਆ 'ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News