ਸਰਹੱਦ ਪਾਰ : ਹੱਸਦੇ-ਵਸਦੇ ਪਰਿਵਾਰ ਦੀਆਂ ਉਜੜੀਆਂ ਖ਼ੁਸ਼ੀਆਂ, ਸਿਲੰਡਰ ਦੀ ਗੈਸ ਲੀਕ ਹੋਣ ਕਾਰਨ ਜਿਊਂਦੇ ਸੜੇ ਭੈਣ-ਭਰਾ

Friday, Jan 27, 2023 - 06:03 PM (IST)

ਸਰਹੱਦ ਪਾਰ : ਹੱਸਦੇ-ਵਸਦੇ ਪਰਿਵਾਰ ਦੀਆਂ ਉਜੜੀਆਂ ਖ਼ੁਸ਼ੀਆਂ, ਸਿਲੰਡਰ ਦੀ ਗੈਸ ਲੀਕ ਹੋਣ ਕਾਰਨ ਜਿਊਂਦੇ ਸੜੇ ਭੈਣ-ਭਰਾ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਸ਼ਹਿਰ ਟੈਕਸਲਾ ਦੇ ਮੁਹੱਲਾ ਸਾਦਿਕਾਬਾਦ ’ਚ ਘਰੇਲੂ ਗੈਸ ਸਿਲੰਡਰ ਤੋਂ ਗੈਸ ਲੀਕ ਹੋਣ ਨਾਲ ਅੱਗ ਲੱਗਣ ਨਾਲ ਦੋ ਛੋਟੇ ਬੱਚੇ ਭੈਣ- ਭਰਾ ਦੀ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦਕਿ ਬੱਚਿਆਂ ਦਾ ਦਾਦਾ, ਮਾਂ-ਪਿਓ ਨੇ ਘਰ ਤੋਂ ਭੱਜ ਕੇ ਜਾਨ ਤਾਂ ਬਚਾ ਲਈ ਪਰ ਉਹ ਵੀ ਬੁਰੀਂ ਤਰ੍ਹਾਂ ਝੁਲਸ ਗਏ। 

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਗੈਂਗ ਦਾ ਸੰਚਾਲਕ ਰਵੀ ਰਾਜਗੜ੍ਹ ਗ੍ਰਿਫ਼ਤਾਰ

ਸੂਤਰਾਂ ਮੁਤਾਬਕ ਮੁਰਾਦ ਖਾਨ ਦੀ ਪਤਨੀ ਅੱਜ ਸਵੇਰੇ ਖਾਣਾ ਬਣਾਉਣ ਲੱਗੀ ਤਾਂ ਅਚਾਨਕ ਗੈਸ ਲੀਕ ਹੋਣ ਨਾਲ ਘਰ 'ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਮੁਰਾਦ ਖਾਨ ਸਮੇਤ ਉਸ ਦੀ ਪਤਨੀ ਸਮਾ ਅਤੇ ਦਾਦਾ ਹੈਯਤ ਖਾਨ ਘਰ ਤੋਂ ਨਿਕਲਣ ’ਚ ਸਫ਼ਲ ਹੋ ਗਏ ਪਰ ਸੁਦਾਮ ਖਾਨ (4) ਅਤੇ ੳਵੈਸ ਖਾਨ (5) ਸਾਲ ਜੋ ਇਕ ਕਮਰੇ ਵਿਚ ਸੋ ਰਹੇ ਸੀ, ਉਹ ਅੱਗ ਕਾਰਨ ਸੜ ਕੇ ਸੁਆਹ ਹੋ ਗਏ। ਜਦਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਨਾਮ 'ਤੇ ਹੋਵੇਗਾ ਸੜਕ ਦਾ ਨਾਂ, ਸੁਰੱਖਿਆ ਲੀਕ ਹੋਣ ਸਬੰਧੀ ਸਿਹਤ ਮੰਤਰੀ ਦਾ ਅਹਿਮ ਬਿਆਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News