ਬਿੱਲੀ ਦੀ ਯਾਦ ''ਚ ਬਣੇਗੀ ਕਾਂਸੇ ਦੀ ਮੂਰਤੀ

Tuesday, Nov 14, 2017 - 03:40 AM (IST)

ਬਿੱਲੀ ਦੀ ਯਾਦ ''ਚ ਬਣੇਗੀ ਕਾਂਸੇ ਦੀ ਮੂਰਤੀ

ਲੰਡਨ — ਪੁਲਾੜ 'ਚ ਯਾਤਰਾ ਕਰਨ ਵਾਲੀ ਦੁਨੀਆ ਦੀ ਪਹਿਲੀ ਬਿੱਲੀ ਫੈਲਿਕੈਟ ਦੀ ਕਾਂਸੇ ਦੀ ਮੂਰਤੀ ਜਲਦ ਹੀ ਫਰਾਂਸ 'ਚ ਨਜ਼ਰ ਆਏਗੀ। ਇਸ ਬਿੱਲੀ ਦੀ ਯਾਤਰਾ ਦੀਆਂ ਯਾਦਾਂ ਨੂੰ ਚੇਤੇ ਰੱਖਣ ਲਈ ਇਕ ਫੰਡ ਮੁਹਿੰਮ ਚਲਾਈ ਗਈ ਹੈ। 18 ਅਕਤੂਬਰ 1963 ਨੂੰ ਫੈਲਿਕੈਟ ਨੂੰ ਇਕ ਰਾਕੇਟ 'ਚ ਬਿਠਾ ਕੇ ਪੁਲਾੜ 'ਚ ਭੇਜਿਆ ਗਿਆ ਸੀ। ਇਹ ਰਾਕੇਟ ਧਰਤੀ ਤੋਂ 157 ਕਿਲੋਮੀਟਰ ਦੀ ਉਚਾਈ ਤਕ ਗਿਆ ਸੀ। ਇਥੇ ਇਸ ਬਿੱਲੀ ਨੂੰ ਭਾਰ ਨਾ ਹੋਣ ਦਾ ਅਹਿਸਾਸ ਕਰਵਾਇਆ ਗਿਆ। 
15 ਮਿੰਟ ਬਾਅਦ ਉਸ ਨੂੰ ਸੁਰੱਖਿਅਤ ਸਪੇਸ ਕੈਪਸੂਲ ਦੀ ਮਦਦ ਨਾਲ ਵਾਪਸ ਧਰਤੀ 'ਤੇ ਲਿਆਂਦਾ ਗਿਆ। ਹੇਠਾਂ ਆਉਣ 'ਤੇ ਉਹ ਸਹੀ-ਸਲਾਮਤ ਸੀ। ਫੰਡ ਇਕੱਠਾ ਕਰਨ ਵਾਲੀ ਵੈੱਬਸਾਈਟ ਦੇ ਕ੍ਰਿਏਟਿਵ ਡਾਇਰੈਕਟਰ ਮੈਥਿਊ ਸਰਜ ਨੇ ਕਿਹਾ ਕਿ ਇਹੀ ਸਮਾਂ ਹੈ ਕਿ ਹੁਣ ਅਸੀਂ ਕੁਝ ਚੰਗਾ ਅਤੇ ਵੱਡਾ ਕਰੀਏ ਤਾਂ ਕਿ ਫੈਲਿਕੈਟ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕੇ। ਉਸ ਦੀਆਂ ਯਾਦਾਂ ਨੂੰ ਚੇਤੇ ਰੱਖਣ ਲਈ ਹੁਣ ਉਸ ਦੀ ਮੂਰਤੀ ਲਾਈ ਜਾਣ ਵਾਲੀ ਹੈ, ਇਸ ਦੇ ਲਈ ਅਜੇ ਤੱਕ 24 ਹਜ਼ਾਰ ਪੌਂਡ ਦੀ ਰਕਮ ਇਕੱਠੀ ਕਰ ਲਈ ਗਈ ਹੈ।


Related News