DDLJ ਨੇ ਰਚਿਆ ਇਤਿਹਾਸ, UK ਦੇ ਲੈਸਟਰ ਸਕੁਏਅਰ ''ਤੇ ਲਗਾਈ ਜਾਵੇਗੀ ਸ਼ਾਹਰੁਖ-ਕਾਜੋਲ ਦੀ ਕਾਂਸੀ ਦੀ ਖਾਸ ਮੂਰਤੀ

Wednesday, Apr 09, 2025 - 04:55 PM (IST)

DDLJ  ਨੇ ਰਚਿਆ ਇਤਿਹਾਸ, UK ਦੇ ਲੈਸਟਰ ਸਕੁਏਅਰ ''ਤੇ ਲਗਾਈ ਜਾਵੇਗੀ ਸ਼ਾਹਰੁਖ-ਕਾਜੋਲ ਦੀ ਕਾਂਸੀ ਦੀ ਖਾਸ ਮੂਰਤੀ

ਨਵੀਂ ਦਿੱਲੀ (ਏਜੰਸੀ)- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਅਦਾਕਾਰਾ ਕਾਜੋਲ ਦੀ ਕਾਂਸੀ ਦੀ ਮੂਰਤੀ ਯੂਕੇ ਦੇ ਲੈਸਟਰ ਸਕੁਏਅਰ 'ਤੇ ਲਗਾਈ ਜਾਵੇਗੀ, ਜਿਸ ਵਿੱਚ ਉਨ੍ਹਾਂ ਨੂੰ 1995 ਦੀ ਸੁਪਰਹਿੱਟ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦੇ ਉਨ੍ਹਾਂ ਦੇ ਮਸ਼ਹੂਰ ਪੋਜ਼ ਵਿੱਚ ਦਰਸਾਇਆ ਜਾਵੇਗਾ। 'ਹਾਰਟ ਆਫ ਲੰਡਨ ਬਿਜ਼ਨੈੱਸ ਅਲਾਇੰਸ' ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। 'ਹਾਰਟ ਆਫ ਲੰਡਨ ਬਿਜ਼ਨੈੱਸ ਅਲਾਇੰਸ' ਨੇ ਕਿਹਾ ਕਿ ਸ਼ਾਹਰੁਖ ਅਤੇ ਕਾਜੋਲ ਦੀ ਕਾਂਸੀ ਦੀ ਮੂਰਤੀ ਲੈਸਟਰ ਸਕੁਏਅਰ ਵਿਖੇ 'ਸੀਨਜ਼ ਇਨ ਦਿ ਸਕੁਏਅਰ' 'ਤੇ ਸਥਾਪਿਤ ਕੀਤੀ ਜਾਵੇਗੀ, ਜਿੱਥੇ ਵੱਖ-ਵੱਖ ਫਿਲਮਾਂ ਦੇ ਪ੍ਰਸਿੱਧ ਪੋਜ਼ਾਂ ਨੂੰ ਦਰਸਾਉਂਦੀਆਂ ਕਈ ਮੂਰਤੀਆਂ ਪਹਿਲਾਂ ਹੀ ਮੌਜੂਦ ਹਨ। ਸੰਸਥਾ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਇਹ ਮੂਰਤੀ ਲੈਸਟਰ ਸਕੁਏਅਰ ਵਿਖੇ ਸਥਾਪਿਤ ਕੀਤੀ ਜਾਣ ਵਾਲੀ ਕਿਸੇ ਭਾਰਤੀ ਫਿਲਮ ਨਾਲ ਸਬੰਧਤ ਪਹਿਲੀ ਮੂਰਤੀ ਹੋਵੇਗੀ।

ਇਹ ਵੀ ਪੜ੍ਹੋ: ਵੱਡਾ ਹਾਦਸਾ: ਮਸ਼ਹੂਰ ਗਾਇਕ ਸਣੇ 98 ਲੋਕਾਂ ਦੀ ਮੌਤ, Night Club ਦੀ ਡਿੱਗੀ ਛੱਤ

ਰਿਲੀਜ਼ ਦੇ ਅਨੁਸਾਰ, 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' 20 ਅਕਤੂਬਰ 2025 ਨੂੰ ਆਪਣੀ ਰਿਲੀਜ਼ ਦੇ 30 ਸਾਲ ਪੂਰੇ ਕਰੇਗੀ, ਅਤੇ ਫਿਲਮ ਦੇ ਪ੍ਰਸਿੱਧ ਪੋਜ਼ ਵਿੱਚ ਸ਼ਾਹਰੁਖ-ਕਾਜੋਲ ਦੀ ਮੂਰਤੀ ਦਾ ਉਦਘਾਟਨ ਉਸ ਤੋਂ ਬਹੁਤ ਪਹਿਲਾਂ (ਸਾਲ ਦੇ ਅੱਧ ਤੱਕ) ਕੀਤਾ ਜਾਵੇਗਾ। 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦਾ ਨਿਰਮਾਣ ਮਰਹੂਮ ਫਿਲਮ ਨਿਰਮਾਤਾ ਯਸ਼ ਚੋਪੜਾ ਨੇ ਆਪਣੇ ਬੈਨਰ ਯਸ਼ ਰਾਜ ਫਿਲਮਜ਼ ਹੇਠ ਕੀਤਾ ਸੀ। ਇਸ ਫਿਲਮ ਰਾਹੀਂ ਉਨ੍ਹਾਂ ਦੇ ਪੁੱਤਰ ਆਦਿਤਿਆ ਚੋਪੜਾ ਨੇ ਨਿਰਦੇਸ਼ਨ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' (ਡੀ.ਡੀ.ਐੱਲ.ਜੇ.) ਦੋ ਨੌਜਵਾਨ ਪ੍ਰਵਾਸੀ ਭਾਰਤੀਆਂ- ਰਾਜ ਅਤੇ ਸਿਮਰਨ ਦੀ ਪ੍ਰੇਮ ਕਹਾਣੀ ਦੱਸਦੀ ਹੈ, ਜੋ ਯੂਰਪ ਵਿੱਚ ਆਪਣੇ ਦੋਸਤਾਂ ਨਾਲ ਛੁੱਟੀਆਂ ਮਨਾਉਂਦੇ ਸਮੇਂ ਇੱਕ-ਦੂਜੇ ਨਾਲ ਪਿਆਰ ਵਿੱਚ ਪੈ ਜਾਂਦੇ ਹਨ।

ਇਹ ਵੀ ਪੜ੍ਹੋ: ਟਰੰਪ ਦੇ ਇਸ ਫੈਸਲੇ ਨਾਲ ਬਰਬਾਦ ਹੋਣ ਦੇ ਕੰਢੇ ਇਹ ਦੇਸ਼, 12000 ਲੋਕਾਂ ਦਾ ਖੁੱਸ ਸਕਦੈ ਰੁਜ਼ਗਾਰ

ਫਿਲਮ ਦੇ ਬਹੁਤ ਸਾਰੇ ਦ੍ਰਿਸ਼ ਬ੍ਰਿਟੇਨ ਵਿੱਚ ਫਿਲਮਾਏ ਗਏ ਸਨ। ਇਨ੍ਹਾਂ ਵਿੱਚ ਲੈਸਟਰ ਸਕੁਏਅਰ 'ਤੇ ਫਿਲਮਾਇਆ ਗਿਆ ਦ੍ਰਿਸ਼ ਵੀ ਸ਼ਾਮਲ ਹੈ, ਜਿਸ ਵਿੱਚ ਰਾਜ ਅਤੇ ਸਿਮਰਨ, ਇੱਕ-ਦੂਜੇ ਤੋਂ ਅਣਜਾਣ ਪਹਿਲੀ ਵਾਰ ਮਿਲਦੇ ਹਨ। ਰਿਲੀਜ਼ ਦੇ ਅਨੁਸਾਰ, ਡੀ.ਡੀ.ਐੱਲ.ਜੇ. ਨਾਲ ਸਬੰਧਤ ਮੂਰਤੀ ਓਡੀਓਨ ਸਿਨੇਮਾ ਦੇ ਬਾਹਰ ਪੂਰਬੀ ਦਿਸ਼ਾ ਵਿਚ ਸਥਾਪਿਤ ਕੀਤੀ ਜਾਵੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਮੂਰਤੀ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਫਿਲਮਾਂ ਦੀ ਪ੍ਰਸਿੱਧੀ ਨੂੰ ਦਰਸਾਉਣ ਅਤੇ ਸਿਨੇਮਾ ਰਾਹੀਂ ਭਾਈਚਾਰਿਆਂ ਨੂੰ ਜੋੜਨ ਲਈ ਇੱਕ ਵਧੀਆ ਮਾਧਿਅਮ ਸਾਬਤ ਹੋਵੇਗੀ। 'ਹਾਰਟ ਆਫ ਲੰਡਨ ਬਿਜ਼ਨੈੱਸ ਅਲਾਇੰਸ' ਦੇ ਡਿਪਟੀ ਚੀਫ ਐਗਜ਼ੀਕਿਊਟਿਵ ਮਾਰਕ ਵਿਲੀਅਮਜ਼ ਨੇ ਕਿਹਾ ਕਿ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਬਾਲੀਵੁੱਡ ਦੀਆਂ ਸਭ ਤੋਂ ਸਫਲ ਅਤੇ ਮਹੱਤਵਪੂਰਨ ਫਿਲਮਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਉਹ ਫਿਲਮ ਦੇ ਇੱਕ ਪੋਜ਼ ਨੂੰ ਦਰਸਾਉਂਦੀ ਕਾਂਸੀ ਦੀ ਮੂਰਤੀ ਰਾਹੀਂ "ਅੰਤਰਰਾਸ਼ਟਰੀ ਸਿਨੇਮਾ ਦੇ ਸਭ ਤੋਂ ਵੱਡੇ ਸਿਤਾਰਿਆਂ" ਸ਼ਾਹਰੁਖ ਖਾਨ ਅਤੇ ਕਾਜੋਲ ਨੂੰ 'ਸੀਨਜ਼ ਇਨ ਦਿ ਸਕੁਏਅਰ' ਵਿੱਚ ਸ਼ਾਮਲ ਕਰਨ ਦਾ ਮੌਕਾ ਪ੍ਰਾਪਤ ਕਰਕੇ ਬਹੁਤ ਖੁਸ਼ ਹਨ।

ਇਹ ਵੀ ਪੜ੍ਹੋ: ਬ੍ਰਿਟੇਨ ’ਚ ਪਹਿਲੀ ਵਾਰ ‘ਟ੍ਰਾਂਸਪਲਾਂਟ ਕੀਤੀ ਬੱਚੇਦਾਨੀ’ ਤੋਂ ਬੱਚੀ ਦਾ ਹੋਇਆ ਜਨਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News