1 ਜਨਵਰੀ ਤੋਂ ਬ੍ਰਿਟਿਸ਼ ਨਾਗਰਿਕਾਂ ਨੂੰ ਈ. ਯੂ. ਲਈ ਲੈਣਾ ਪੈ ਸਕਦਾ ਹੈ ਵੀਜ਼ਾ

Thursday, Dec 10, 2020 - 06:28 PM (IST)

ਪੈਰਿਸ— ਬ੍ਰਿਟਿਸ਼ ਨਾਗਰਿਕਾਂ ਨੂੰ ਯੂਰਪੀਅਨ ਯੂਨੀਅਨ (ਈ. ਯੂ.) 'ਚ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਲਈ ਠਹਿਰਣ ਲਈ ਵੀਜ਼ੇ ਦੀ ਜ਼ਰੂਰਤ ਹੋ ਸਕਦੀ ਹੈ। ਫ੍ਰੈਂਚ ਯੂਰਪੀਅਨ ਮਾਮਲਿਆਂ ਦੇ ਜੂਨੀਅਰ ਮੰਤਰੀ ਕਲੇਮੈਂਟ ਬਿਊਨ ਨੇ ਵੀਰਵਾਰ ਨੂੰ ਇਹ ਗੱਲ ਕਹੀ।

ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਅਜੇ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ''1 ਜਨਵਰੀ ਨੂੰ ਜੋ ਵੀ ਹੋਵੇਗਾ, ਅਸੀਂ ਇਕ ਵੱਖਰੇ 'ਬ੍ਰਹਿਮੰਡ' 'ਚ ਹੋਵੇਗਾਂ। ਅਸੀਂ ਤਿਆਰ ਹਾਂ।''

ਇਹ ਵੀ ਪੜ੍ਹੋ- ਸੋਨਾ ਦੋ ਦਿਨਾਂ 'ਚ 1,000 ਰੁਪਏ ਤੋਂ ਵੱਧ ਡਿੱਗਾ, ਜਾਣੋ 10 ਗ੍ਰਾਮ ਦਾ ਮੁੱਲ

ਗੌਰਤਲਬ ਹੈ ਕਿ 31 ਦਸੰਬਰ 2020 ਨੂੰ ਬ੍ਰਿਟੇਨ ਈ. ਯੂ. ਤੋਂ ਪੂਰੀ ਤਰ੍ਹਾਂ ਬਾਹਰ ਹੋ ਜਾਏਗਾ ਅਤੇ 1 ਜਨਵਰੀ 2021 ਤੋਂ ਬ੍ਰਿਟਿਸ਼ ਨਾਗਰਿਕਾਂ ਲਈ ਈ. ਯੂ. ਲਈ ਯਾਤਰਾ ਦੇ ਨਿਯਮ ਬਦਲ ਜਾਣਗੇ। ਪਾਸਪੋਰਟ ਦਾ ਨਵੀਨੀਕਰਨ ਨਾ ਕਰਾ ਸਕਣ ਵਾਲੇ ਕਈ ਬ੍ਰਿਟਿਸ਼ ਨਾਗਰਿਕਾਂ ਦੇ 31 ਦਸੰਬਰ ਤੋਂ ਬਾਅਦ ਈ. ਯੂ. ਦੇ ਬਹੁਗਿਣਤੀ ਦੇਸ਼ਾਂ 'ਚ ਦਾਖ਼ਲ ਹੋਣ 'ਤੇ ਪਾਬੰਦੀ ਲਾਈ ਜਾ ਸਕਦੀ ਹੈ। ਜਨਵਰੀ 2021 ਤੋਂ ਪਾਸਪੋਰਟ ਦੀ ਮਿਆਦ ਘੱਟੋ-ਘੱਟ 6 ਮਹੀਨਿਆਂ ਦੀ ਬਾਕੀ ਪਈ ਹੋਣੀ ਜ਼ਰੂਰੀ ਹੋਵੇਗੀ, ਜਿਨ੍ਹਾਂ ਦਾ ਪਾਸਪੋਰਟ ਦੀ ਮਿਆਦ ਇਸ ਤੋਂ ਘੱਟ ਦੀ ਰਹਿ ਗਈ ਹੈ ਅਤੇ ਇਸ ਦਾ ਨਵੀਨੀਕਰਨ ਨਹੀਂ ਕਰਾ ਸਕੇ ਉਹ ਪਹਿਲਾਂ ਦੀ ਤਰ੍ਹਾਂ ਈ. ਯੂ. 'ਚ ਬਿਨਾਂ ਰੋਕ-ਟੋਕ ਨਹੀਂ ਘੁੰਮ ਸਕਣਗੇ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਜਨਵਰੀ 'ਚ ਟਾਟਾ ਤੋਂ ਲੈ ਕੇ ਮਹਿੰਦਰਾ ਤੱਕ ਵਧਾਉਣਗੇ ਕੀਮਤਾਂ

ਮਾਹਰਾਂ ਨੇ ਇਹ ਵੀ ਚਿਤਵਾਨੀ ਦਿੱਤੀ ਹੈ ਕਿ ਵੈਲਿਡ ਪਾਸਪੋਰਟ ਹੋਣ ਦੇ ਬਾਵਜੂਦ ਵੀ ਬ੍ਰਿਟਿਸ਼ ਨਾਗਰਿਕਾਂ ਨੂੰ ਗੈਰ-ਯੂਰਪੀ ਨਾਗਰਿਕਾਂ ਨਾਲ ਕਤਾਰ 'ਚ ਖੜ੍ਹੇ ਹੋਣਾ ਪੈ ਸਕਦਾ ਹੈ, ਯਾਨੀ ਬ੍ਰਿਟੇਨ ਤੋਂ ਯੂਰਪੀ ਸੰਘ ਦੇ ਮੁਲਕ 'ਚ ਜਾਣ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਵੈਲਿਡ ਰਿਟਰਨ ਟਿਕਟ ਅਤੇ ਰੁਕਣ ਲਈ ਲੋੜੀਂਦੇ ਪੈਸੇ ਹਨ ਇਸ ਦੇ ਸਬੂਤ ਦਿਖਾਉਣ ਦੀ ਵੀ ਜ਼ਰੂਰਤ ਪੈ ਸਕਦੀ ਹੈ। ਹੁਣ ਤੱਕ ਬ੍ਰਿਟਿਸ਼ ਨਾਗਰਿਕ ਯੂਰਪੀ ਸੰਘ ਅਤੇ ਸ਼ੈਨਗੇਨ ਜ਼ੋਨ ਦੇ ਦੇਸ਼ਾਂ 'ਚ ਬਿਨਾਂ ਰੋਕ-ਟੋਕ ਆ-ਜਾ ਸਕਦੇ ਸਨ।

ਇਹ ਵੀ ਪੜ੍ਹੋ- 14 ਦਸੰਬਰ ਤੋਂ ਆਨਲਾਈਨ ਪੈਸੇ ਟਰਾਂਸਫਰ ਕਰਨ ਦਾ ਬਦਲ ਜਾਏਗਾ ਇਹ ਨਿਯਮ

ਯੂ. ਕੇ. 2016 'ਚ ਹੋਈ ਜਨਤਕ ਰਾਇਸ਼ੁਮਾਰੀ ਤੋਂ ਬਾਅਦ ਰਸਮੀ ਤੌਰ 'ਤੇ ਜਨਵਰੀ 2020 'ਚ ਈ. ਯੂ. ਤੋਂ ਨਿਕਲ ਚੁੱਕਾ ਹੈ ਪਰ ਇਹ ਸਹਮਿਤੀ ਹੋਈ ਸੀ ਕਿ 31 ਦਸੰਬਰ 2020 ਤੱਕ ਪਹਿਲਾਂ ਵਾਲੀ ਸਥਿਤੀ ਬਣੀ ਰਹੇਗੀ, ਤਾਂ ਜੋ ਯੂ. ਕੇ. ਵਪਾਰ ਸਬੰਧੀ ਈ. ਯੂ. ਨਾਲ ਡੀਲ ਕਰ ਸਕੇ।

ਬ੍ਰਿਟੇਨ ਦੇ ਕਾਰੋਬਾਰ 'ਤੇ ਈ. ਯੂ. ਤੋਂ ਬਾਹਰ ਹੋਣ ਨਾਲ ਕਿੰਨਾ ਅਸਰ ਦੇਖਦੇ ਹੋ ਤੁਸੀਂ, ਕੁਮੈਂਟ ਬਾਕਸ ਚ ਦਿਓ ਟਿੱਪਣੀ


Sanjeev

Content Editor

Related News