ਔਰਤ ਨੂੰ ''ਏਲੀਅਨ'' ਨਾਲ ਹੋਇਆ ਪਿਆਰ, ਦੱਸਿਆ ਧਰਤੀ ਦੇ ਪੁਰਸ਼ਾਂ ਨਾਲੋਂ ਬਿਹਤਰ

Sunday, Jun 20, 2021 - 03:26 PM (IST)

ਔਰਤ ਨੂੰ ''ਏਲੀਅਨ'' ਨਾਲ ਹੋਇਆ ਪਿਆਰ, ਦੱਸਿਆ ਧਰਤੀ ਦੇ ਪੁਰਸ਼ਾਂ ਨਾਲੋਂ ਬਿਹਤਰ

ਲੰਡਨ (ਬਿਊਰੋ): ਵਿਗਿਆਨੀ ਹਾਲੇ ਏਲੀਅਨ ਦੀ ਹੋਂਦ 'ਤੇ ਬਹਿਸ ਕਰ ਰਹੇ ਹਨ। ਇਸ ਦੌਰਾਨ ਇਕ ਬ੍ਰਿਟਿਸ਼ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇਕ ਏਲੀਅਨ ਨਾਲ ਪਿਆਰ ਹੋ ਗਿਆ ਹੈ। ਅੱਬੀ ਬੇਲਾ ਨੇ ਦਾਅਵਾ ਕੀਤਾ ਕਿ ਏਲੀਅਨ ਨੇ ਉਹਨਾਂ ਨੂੰ ਯੂ.ਐੱਫ.ਓ. ਜ਼ਰੀਏ  ਬੈੱਡਰੂਮ ਵਿਚੋਂ ਅਗਵਾ ਕਰ ਲਿਆ ਸੀ। ਕਿੱਤੇ ਤੋਂ ਅਦਾਕਾਰਾ ਅੱਬੀ ਬੇਲਾ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਉਹਨਾਂ ਦੀ ਏਲੀਅਨ ਨਾਲ ਮੁਲਾਕਾਤ ਹੋਈ। ਬੇਲਾ ਮੁਤਾਬਕ ਏਲੀਅਨ ਧਰਤੀ ਦੇ ਮਰਦਾਂ ਨਾਲੋਂ ਵੱਧ ਬਿਹਤਰ ਹਨ। 

PunjabKesari

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਬੇਲਾ ਨੇ ਇਸੇ ਮਹੀਨੇ ਦਾਅਵਾ ਕੀਤਾ ਸੀ ਕਿ ਏਲੀਅਨ ਨੇ ਉਹਨਾਂ ਨੂੰ ਅਗਵਾ ਕਰ ਲਿਆ ਸੀ। ਬੇਲਾ ਨੇ ਕਿਹਾ ਕਿ ਜਿਹੜੇ ਏਲੀਅਨ ਨੂੰ ਉਹ ਆਪਣਾ ਦਿਲ ਦੇ ਚੁੱਕੀ ਹੈ, ਉਹ ਐਂਡ੍ਰੋਮੇਡਾ ਗਲੈਕਸੀ ਤੋਂ ਆਇਆ ਸੀ। ਹੁਣ ਉਹ ਆਪਣੇ ਪ੍ਰੇਮੀ ਨਾਲ ਦੁਬਾਰਾ ਮੁਲਾਕਾਤ ਦਾ ਇੰਤਜ਼ਾਰ ਕਰ ਰਹੀ ਹੈ। ਬੇਲਾ ਨੇ ਕਿਹਾ,''ਮੈਨੂੰ ਧਰਤੀ ਦੇ ਇਨਸਾਨਾਂ ਤੋਂ ਨਫਰਤ ਹੋ ਗਈ ਹੈ। ਮੈਂ ਆਨਲਾਈਨ ਮਜ਼ਾਕ ਕੀਤਾ ਸੀ ਕਿ ਮੈਂ ਚਾਹੁੰਦੀ ਹਾਂ ਕਿ ਏਲੀਅਨ ਮੈਨੂੰ ਅਗਵਾ ਕਰ ਲੈਣ।'' ਬੇਲਾ ਨੇ ਕਿਹਾ ਕਿ ਇਸ ਮਗਰੋਂ ਮੈਂ ਹਰੇਕ ਰਾਤ ਇਕ ਚਿੱਟੀ ਰੌਸ਼ਨੀ ਦੇ ਬਾਰੇ ਸੁਪਨਾ ਦੇਖਣਾ ਸ਼ੁਰੂ ਕੀਤਾ। 

ਪੜ੍ਹੋ ਇਹ ਅਹਿਮ ਖਬਰ- 28 ਘੰਟੇ 'ਚ 10 ਮੰਜ਼ਿਲਾ ਇਮਾਰਤ ਬਣ ਕੇ ਹੋਈ ਤਿਆਰ, ਦੇਖੋ ਵੀਡੀਓ ਅਤੇ ਤਸਵੀਰਾਂ

ਇਕ ਰਾਤ ਮੇਰੇ ਸੁਪਨੇ ਵਿਚ ਮੇਰੀ ਆਵਾਜ਼ ਨੇ ਕਿਹਾ ਕਿ ਇਕ ਸਧਾਰਨ ਜਗ੍ਹਾ 'ਤੇ ਇੰਤਜ਼ਾਰ ਕਰੋ। ਅਗਲੇ ਦਿਨ ਸ਼ਾਮ ਨੂੰ ਮੈਂ ਆਪਣੇ ਬੈੱਡਰੂਮ ਵਿਚ ਖਿੜਕੀ ਖੋਲ੍ਹ ਕੇ ਬੈਠੀ ਸੀ। ਮੈਂ ਸੌਣ ਹੀ ਵਾਲੀ ਸੀ ਕਿ ਇਕ flying saucer ਮਤਲਬ ਯੂ.ਐੱਫ.ਓ. ਦਿਖਾਈ ਦਿੱਤੀ। ਇਸ ਮਗਰੋਂ ਇਕ ਹਰੀ ਚਮਕਦਾਰ ਲਹਿਰ ਮੈਨੂੰ ਯੂ.ਐੱਫ.ਓ. ਅੰਦਰ ਚੁੱਕ ਕੇ ਲੈ ਗਈ। ਬੇਲਾ ਨੇ ਦਾਅਵਾ ਕੀਤਾ ਕਿ ਯੂ.ਐੱਫ.ਓ. ਅੰਦਰ 5 ਏਲੀਅਨ ਮੌਜੂਦ ਸਨ ਅਤੇ ਇਹਨਾਂ ਵਿਚੋਂ ਇਕ ਇਨਸਾਨ ਦੀ ਤਰ੍ਹਾਂ ਸੀ। ਭਾਵੇਂਕਿ ਉਹ ਬਹੁਤ ਲੰਬੇ ਅਤੇ ਪਤਲੇ ਸਨ। ਬੇਲਾ ਨੇ ਕਿਹਾ,''ਮੈਂ ਅਜਿਹਾ ਮਹਿਸੂਸ ਕੀਤਾ ਕਿ ਉੱਥੇ ਇਕ ਏਲੀਅਨ ਸੀ, ਜਿਸ ਨੇ ਮੇਰੇ ਨਾਲ ਗੱਲ ਕੀਤੀ।'' 

ਪੜ੍ਹੋ ਇਹ ਅਹਿਮ ਖਬਰ- ਉੱਤਰੀ ਕੋਰੀਆ 'ਚ ਬਦਤਰ ਹਾਲਾਤ, 5100 ਰੁਪਏ ਹੋਈ ਇਕ ਕੱਪ ਚਾਹ ਦੀ ਕੀਮਤ

ਏਲੀਅਨ ਨੇ ਕਿਹਾ ਕਿ ਮੈਨੂੰ ਤੁਹਾਨੂੰ ਲਿਜਾਣ ਦੀ ਇਜਾਜ਼ਤ ਚਾਹੀਦੀ ਹੈ ਪਰ ਮੈਂ ਹਾਂ ਨਹੀਂ ਕਹਿਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਡਰ ਸੀ ਕਿ ਉਹ ਮੈਨੂੰ ਹਮੇਸ਼ਾ ਲਈ ਕਿਤੇ ਹੋਰ ਨਾ ਲੈ ਜਾਵੇ। ਬੇਲਾ ਨੇ ਦੱਸਿਆ ਕਿ ਉਹ ਕਰੀਬ 20 ਮਿੰਟ ਬਾਅਦ ਪੂਰਬੀ ਲੰਡਨ ਵਿਚ ਸਥਿਤ ਆਪਣੇ ਘਰ ਵਾਪਸ ਪਰਤ ਆਈ। ਉਹ ਹੁਣ ਹਰੇਕ ਰਾਤ ਆਪਣਾ ਬੈਗ ਤਿਆਰ ਰੱਖਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਆਸ ਕਰਦੀ ਹਾਂ ਕਿ ਉਹ ਵਾਪਸ ਆਵੇਗਾ। ਮੈਂ ਐਂਡ੍ਰਾਮੇਡਾ ਗਲੈਕਸੀ ਜਾਣ ਦੀ ਚਾਹਵਾਨ ਹਾਂ।


author

Vandana

Content Editor

Related News