ਬ੍ਰਿਟੇਨ ''ਚ 37 ਸਾਲਾ ਸਿੱਖ ਨੂੰ ਝਗੜੇ ਤੋਂ ਬਾਅਦ ਮੁੱਕੇ ਮਾਰਨ ਦੇ ਦੋਸ਼ ''ਚ ਜੇਲ੍ਹ
Monday, Jul 10, 2023 - 01:46 PM (IST)
ਲੰਡਨ (ਆਈ.ਏ.ਐੱਨ.ਐੱਸ.)- ਇੰਗਲੈਂਡ ਵਿੱਚ ਇੱਕ 37 ਸਾਲਾ ਸਿੱਖ ਨੂੰ ਇੱਕ ਸਾਲ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ। ਅਸਲ ਵਿਚ ਸਿੱਖ ਵਿਅਕਤੀ ਨੂੰ ਲੱਗਿਆ ਸੀ ਕਿ ਉਸ ਨੂੰ ਨਸਲੀ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਮਗਰੋਂ ਉਸ ਨੇ ਦੂਜੇ ਵਿਅਕਤੀ ਨੂੰ ਹੱਥ ਵਿਚ ਪਾਏ ਸਟੀਲ ਦੇ ਕੜੇ (kada) ਨਾਲ ਵਾਰ-ਵਾਰ ਮੁੱਕੇ ਮਾਰੇ। ਇਸ ਹਮਲੇ ਦੇ ਦੋੋਸ਼ ਵਿਚ ਉਸ ਨੂੰ ਸਜ਼ਾ ਸੁਣਾਈ ਗਈ।
ਬਰਮਿੰਘਮਲਾਈਵ ਦੀ ਐਤਵਾਰ ਦੀ ਰਿਪੋਰਟ ਮੁਤਾਬਕ ਤਰਮਿੰਦਰ ਸਿੰਘ ਲਾਲੀ, ਜਿਸ ਨੂੰ ਪਹਿਲਾਂ ਕੰਮ ਵਾਲੀ ਥਾਂ 'ਤੇ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਸੀ, ਨੂੰ ਪੀੜਤ ਵਿਅਕਤੀ ਦੁਆਰਾ ਪੋਲ ਨਾਲ ਕੁੱਟਿਆ ਗਿਆ ਸੀ ਜਦੋਂ ਉਸ ਨੇ 2021 ਵਿੱਚ ਕਥਿਤ ਤੌਰ 'ਤੇ ਆਪਣੀ ਰੇਂਜ ਰੋਵਰ ਨੂੰ ਬਹੁਤ ਤੇਜ਼ ਚਲਾਇਆ ਸੀ। ਸਿੱਖ ਵਿਅਕਤੀ ਨੇ ਆਪਣੀ ਕੁੱਟਮਾਰ ਦਾ ਬਦਲਾ ਲਿਆ ਸੀ। ਲਾਲੀ ਨੇ ਵੁਲਵਰਹੈਂਪਟਨ ਕ੍ਰਾਊਨ ਕੋਰਟ ਸਾਹਮਣੇ ਮੰਨਿਆ ਕਿ ਉਸਦਾ ਬਦਲਾ "ਸਵੈ-ਰੱਖਿਆ" ਲਈ ਸੀ, ਪਰ ਉਸਨੇ ਅੱਗੇ ਕਿਹਾ ਕਿ ਉਹ ਇਹ ਸੋਚ ਕੇ ਲੜਿਆ ਕਿ ਪੀੜਤ ਦੁਆਰਾ ਉਸ ਨਾਲ ਨਸਲੀ ਦੁਰਵਿਵਹਾਰ ਕੀਤਾ ਗਿਆ ਹੈ।
ਅਦਾਲਤ ਨੇ ਸੁਣਿਆ ਕਿ ਲਾਲੀ ਨੂੰ ਪਹਿਲਾਂ ਕੰਮ ਵਾਲੀ ਥਾਂ 'ਤੇ ਆਪਣੇ ਧਰਮ ਅਤੇ ਦਿੱਖ ਨੂੰ ਲੈ ਕੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਕਾਰਨ ਉਹ ਟੁੱਟ ਗਿਆ ਅਤੇ "ਗੁੱਸੇ" ਹੋ ਗਿਆ। ਉਸ ਨੂੰ ਪਹਿਲਾਂ ਵੀ ਜ਼ੁਬਾਨੀ ਝਗੜੇ ਲਈ ਸਜ਼ਾ ਸੁਣਾਈ ਗਈ ਸੀ। ਜੱਜ ਨੇ ਲਾਲੀ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ "ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਇਹ ਦੋਵੇਂ ਘਟਨਾਵਾਂ ਇਸ ਲਈ ਵਾਪਰੀਆਂ ਕਿਉਂਕਿ ਤੁਸੀਂ ਇੱਕ ਗੁੱਸੇ ਵਾਲੇ ਵਿਅਕਤੀ ਹੋ... ਤੁਸੀਂ ਆਸਾਨੀ ਨਾਲ ਕੁਝ ਹੋਰ ਕਰ ਸਕਦੇ ਸੀ -- ਤੁਸੀਂ ਪੁਲਸ ਨੂੰ ਬੁਲਾ ਸਕਦੇ ਸੀ,"। ਪੀੜਤ, ਜੋ ਇੱਕ ਪੇਂਟਰ ਸੀ ਨੇ ਸਾਰੀ ਘਟਨਾ ਦੱਸੀ। ਅਦਾਲਤ ਨੂੰ ਦੱਸਿਆ ਗਿਆ ਕਿ 4 ਅਗਸਤ, 2021 ਨੂੰ ਓਲਡਬਰੀ, ਇੰਗਲੈਂਡ ਵਿੱਚ ਲਾਲੀ ਤੇਜ਼ ਗਤੀ ਨਾਲ ਰੇਂਜ ਰੋਵਰ ਚਲਾਉਂਦੇ ਹੋਏ ਉਸਦੇ ਵੱਲ ਵਧਿਆ। ਪੇਂਟਰ ਨੇ ਉਸ ਨੂੰ ਗਤੀ ਹੌਲੀ ਕਰਨ ਲਈ ਇਸ਼ਾਰਾ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਨਿਊਯਾਰਕ 'ਚ ਭਾਰੀ ਮੀਂਹ ਕਾਰਨ ਆਇਆ ਹੜ੍ਹ, ਇਕ ਵਿਅਕਤੀ ਦੀ ਮੌਤ (ਤਸਵੀਰਾਂ)
ਸਰਕਾਰੀ ਵਕੀਲ ਇਲਾਨਾ ਡੇਵਿਸ ਨੇ ਕਿਹਾ ਕਿ ਕਾਰ ਅਚਾਨਕ ਰੁਕ ਗਈ ਪਰ ਲਾਲੀ ਗੁੱਸੇ ਵਿਚ ਆ ਗਿਆ ਅਤੇ ਤੇਜ਼ੀ ਨਾਲ ਪੇਂਟਰ ਵੱਲ ਵਧਿਆ। ਪੀੜਤ ਇੱਕ ਪੋਲ ਨੂੰ ਫੜੇ ਹੋਏ ਸੀ, ਜਿਸ ਨੂੰ ਉਸਨੇ ਲਾਲੀ ਦੇ ਸਿਰ 'ਤੇ ਦੋ ਵਾਰ ਮਾਰਿਆ ਸੀ। ਪ੍ਰੌਸੀਕਿਊਟਰ ਡੇਵਿਸ ਨੇ ਕਿਹਾ ਕਿ ਇਸ ਮਗਰੋਂ "ਲਾਲੀ ਨੇ ਆਪਣੇ ਗੁੱਟ ਦੁਆਲੇ ਪਾਏ ਸਟੀਲ ਦੇ ਕੜੇ ਨਾਲ ਉਸ ਨੂੰ ਵਾਰ-ਵਾਰ ਮੁੱਕੇ ਮਾਰੇ"। ਪੀੜਤ ਹਸਪਤਾਲ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਸਿਰ 'ਤੇ ਹੋਏ ਜ਼ਖ਼ਮਾਂ ਦਾ ਇਲਾਜ ਕੀਤਾ। ਇੱਕ ਬਿਆਨ ਵਿੱਚ ਪੀੜਤ ਨੇ ਕਿਹਾ ਕਿ ਲਾਲੀ ਦੇ ਹਮਲੇ ਕਾਰਨ ਉਹ ਕੁਝ ਦਿਨਾਂ ਲਈ ਕੰਮ 'ਤੇ ਨਹੀਂ ਜਾ ਪਾਇਆ ਅਤੇ ਹੁਣ ਉਹ ਬਾਹਰ ਜਾਣ ਵੇਲੇ ਉਸ ਨਾਲ ਟਕਰਾਉਣ ਦਾ ਡਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।