ਜ਼ਬਰਦਸਤ ਆਈ.ਕਿਊ. ਵਾਲੇ ਕਲੱਬ ’ਚ ਸ਼ਾਮਲ ਹੋਈ 4 ਸਾਲ ਦੀ ਬ੍ਰਿਟਿਸ਼ ਸਿੱਖ ਬੱਚੀ
Sunday, Jan 31, 2021 - 10:25 AM (IST)
ਲੰਡਨ (ਭਾਸ਼ਾ): ਸ਼ਾਨਦਾਰ ਬੁੱਧੀਮਤਾ (ਆਈ.ਕਿਊ.) ਵਾਲੇ ਬੱਚਿਆਂ ਦੇ ਮੇਨਸਾ ਮੈਂਬਰਸ਼ਿਪ ਕਲੱਬ ’ਚ 4 ਸਾਲ ਦੀ ਇਕ ਬ੍ਰਿਟਿਸ਼ ਸਿੱਖ ਲੜਕੀ ਨੂੰ ਸ਼ਾਮਲ ਕੀਤਾ ਗਿਆ ਹੈ। ਦਿਆਲ ਕੌਰ ਆਪਣੇ ਪਰਿਵਾਰ ਨਾਲ ਬਰਮਿੰਘਮ ’ਚ ਰਹਿੰਦੀ ਹੈ। ਉਸ ਨੇ ਬਹੁਤ ਘੱਟ ਉਮਰ ਤੋਂ ਸਿੱਖਣ ਦੀ ਅਸਾਧਾਰਣ ਸਮਰੱਥਾ ਦਿਖਾਈ ਅਤੇ ਉਹ ਅੰਗਰੇਜ਼ੀ ਵਰਣਮਾਲਾ ਦੇ ਸਾਰੇ ਅੱਖਰਾਂ ਨੂੰ 14 ਮਹੀਨਿਆਂ ਦੀ ਉਮਰ ਤੱਕ ਪਛਾਣਨ ਲੱਗ ਗਈ ਸੀ।
ਦਿਆਲ ਕੌਰ ਆਨਲਾਈਨ ਇਸ ਪ੍ਰੋਗਰਾਮ ’ਚ ਸ਼ਾਮਲ ਹੋਈ ਅਤੇ ਉਸ ਨੂੰ 145 ਆਈ.ਕਿਊ. ਸਕੋਰ ਹਾਸਲ ਕੀਤਾ। ਇਸ ਪ੍ਰਾਪਤੀ ਨੇ ਉਸ ਨੂੰ ਬ੍ਰਿਟੇਨ ਦੀ ਉਸ ਖਾਸ ਆਬਾਦੀ ’ਚ ਸ਼ਾਮਲ ਕਰ ਦਿੱਤਾ, ਜਿਨ੍ਹਾਂ ਨੂੰ ਕੁਦਰਤ ਦਾ ਇਹ ਵਿਸ਼ੇਸ਼ ਵਰਦਾਨ ਪ੍ਰਾਪਤ ਹੈ। ਬ੍ਰਿਟਿਸ਼ ਮੇਨਸਾ ਦੇ ਸੀ.ਈ.ਓ. ਜਾਨ ਸਟੀਵੇਂਜ ਨੇ ਕਿਹਾ ਕਿ ਅਸੀਂ ਦਿਆਲ ਕੌਰ ਦਾ ਮੇਨਸ ’ਚ ਸਵਾਗਤ ਕਰਕੇ ਖੁਸ਼ ਹਾਂ, ਜਿਥੇ ਉਹ ਲਗਭਗ 2000 ਜੂਨੀਅਰ ਮੈਂਬਰਾਂ ਦੇ ਗਰੁੱਪ ’ਚ ਸ਼ਾਮਲ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਟੋਰਾਂਟੋ ਵਿਖੇ ਦਸੰਬਰ ਮਹੀਨੇ ਡਰੱਗ ਦੀ ਓਵਰਡੋਜ਼ ਨਾਲ 34 ਜਣਿਆਂ ਦੀ ਮੌਤ
ਇੱਥੇ ਦੱਸ ਦਈਏ ਕਿ ਦਿਆਲ ਕੌਰ ਦੇ ਪਿਤਾ ਸਰਬਜੀਤ ਸਿੰਘ ਟੀਚਰ ਹਨ। ਉਹਨਾਂ ਨੇ ਕਿਹਾ ਕਿ ਹੁਣ ਅਧਿਕਾਰਤਤੌਰ 'ਤੇ ਇਹ ਸਾਬਤ ਹੋ ਗਿਆ ਹੈ ਕਿ ਉਹ ਆਪਣੀ ਉਮਰ ਦੇ ਮੁਕਾਬਲੇ ਕਿਤੇ ਜ਼ਿਆਦਾ ਬੁੱਧੀਮਾਨ ਹੈ। ਹੁਣ ਸਾਡੇ ਲਈ ਇਹ ਮਹਿਸੂਸ ਕਰਨਾ ਸੁਭਾਵਿਕ ਹੈ ਕਿ ਸਾਡੀ ਬੱਚੀ ਵਿਸ਼ੇਸ਼ ਹੈ ਪਰ ਇਸ ਮਾਮਲੇ ਵਿਚ ਇਹ ਵਾਸਤਵਿਕ ਸਬੂਤ ਹੈ ਕਿ ਉਹ ਲੱਖਾਂ ਵਿਚੋਂ ਇਕ ਹੈ। ਦਿਆਲ ਕੌਰ ਦਾ ਸੁਪਨਾ ਖਗੋਲ ਵਿਗਿਆਨੀ ਬਣਨਾ ਹੈ। ਬੀਤੇ ਅਕਤੂਬਰ ਵਿਚ ਆਪਣੇ ਚੌਥੇ ਜਨਮਦਿਨ ਤੋਂ ਪਹਿਲਾਂ ਹੀ ਉਸ ਨੇ ਮੇਨਸਾ ਕਲੱਬ ਵਿਚ ਸ਼ਾਮਲ ਹੋਣ ਦਾ ਸੁਪਨਾ ਪੂਰਾ ਕੀਤਾ।
ਨੋਟ- 4 ਸਾਲਾ ਬ੍ਰਿਟਿਸ਼ ਸਿੱਖ ਬੱਚੀ ਦੇ ਆਈ.ਕਿਊ. ਕਲੱਬ ਵਿਚ ਸ਼ਾਮਲ ਹੋਣ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।