UK ''ਚ ਪੰਜਾਬੀ ਭੈਣ-ਭਰਾ ਹੀ ਮਾਰ ਰਹੇ ਸੀ ਠੱਗੀ, ਮਿਲੀ ਸਖਤ ਸਜ਼ਾ
Monday, Jan 13, 2025 - 11:59 AM (IST)
ਲੰਡਨ- ਯੂਕੇ ਦੀ ਇੱਕ ਅਦਾਲਤ ਨੇ ਸਿੱਖ ਯੂਥ ਯੂਕੇ ਗਰੁੱਪ ਰਾਹੀਂ ਚੈਰਿਟੀ ਦਾਨ ਵਿਚ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਇੱਕ ਬ੍ਰਿਟਿਸ਼ ਸਿੱਖ ਭਰਾ-ਭੈਣ (ਕਲਦੀਪ ਸਿੰਘ ਅਤੇ ਰਾਜਬਿੰਦਰ ਕੌਰ) ਨੂੰ ਸਜ਼ਾ ਸੁਣਾਈ ਹੈ। 55 ਸਾਲਾ ਰਾਜਬਿੰਦਰ ਕੌਰ ਨੂੰ ਮਨੀ ਲਾਂਡਰਿੰਗ ਅਤੇ 50,000 ਬ੍ਰਿਟਿਸ਼ ਪੌਂਡ ਦੀ ਚੋਰੀ ਦੇ 6 ਮਾਮਲਿਆਂ ਅਤੇ ਬ੍ਰਿਟੇਨ ਚੈਰਿਟੀਜ਼ ਐਕਟ 2011 ਦੀ ਧਾਰਾ 60 ਦੇ ਤਹਿਤ ਇਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ, ਜੋ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਚੈਰਿਟੀ ਕਮਿਸ਼ਨ ਨੂੰ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਦੇਣ ਨਾਲ ਸਬੰਧਤ ਹੈ। ਉਸ ਦੇ ਭਰਾ ਕਲਦੀਪ ਸਿੰਘ ਲੇਹਲ (43) ਨੂੰ ਵੀ ਚੈਰਿਟੀ ਐਕਟ ਤਹਿਤ ਇਸੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ। ਦੋਵੇਂ ਭੈਣ-ਭਰਾ ਇਕੱਠੇ ਸਿੱਖ ਯੂਥ ਯੂਕੇ (SYUK) ਗਰੁੱਪ ਚਲਾਉਂਦੇ ਸਨ।
ਇਹ ਵੀ ਪੜ੍ਹੋ: ਹੁਣ ਬਜ਼ੁਰਗਾਂ ਦੀ ਦੇਖਭਾਲ ਲਈ ਰੋਬੋਟ ਹੋਣਗੇ ਤਾਇਨਾਤ
ਬਰਮਿੰਘਮ ਕਰਾਊਨ ਕੋਰਟ ਨੇ ਰਾਜਬਿੰਦਰ ਕੌਰ ਨੂੰ 2 ਸਾਲ 8 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂਕਿ ਕਲਦੀਪ ਨੂੰ 18 ਮਹੀਨੇ ਅਤੇ 80 ਘੰਟੇ ਦੀ ਕਮਿਊਨਿਟੀ ਸੇਵਾ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਅਕਤੂਬਰ 2018 ਦਾ ਹੈ। ਵੈਸਟ ਮਿਡਲੈਂਡਜ਼ ਪੁਲਸ ਦੀ ਸੁਪਰਡੈਂਟ ਐਨੀ ਮਿੱਲਰ ਨੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ ਕਿ SYUK ਸਪੱਸ਼ਟ ਤੌਰ 'ਤੇ ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਫੰਡ ਦੇਣ ਅਤੇ ਕਰਜ਼ਾ ਚੁਕਾਉਣ ਦਾ ਇੱਕ ਸਾਧਨ ਸੀ, ਪਰ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਕੌਰ ਵੱਡੀ ਮਾਤਰਾ ਵਿੱਚ ਪੈਸੇ ਚੋਰੀ ਕਰ ਰਹੀ ਸੀ, ਜਿਸਨੂੰ ਸਥਾਨਕ ਲੋਕਾਂ ਨੇ ਚੰਗੇ ਕੰਮਾਂ ਲਈ ਦਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਦੋਵਾਂ ਭੈਣ-ਭਰਾ ਨੂੰ ਸ਼ੁਰੂ ਵਿੱਚ ਜੁਲਾਈ 2019 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਸਤੰਬਰ 2019 ਵਿੱਚ ਉਨ੍ਹਾਂ 'ਤੇ ਦੋਸ਼ ਲਗਾਏ ਗਏ।
ਇਹ ਵੀ ਪੜ੍ਹੋ: ਲਾਸ ਏਂਜਲਸ ਦੀ ਅੱਗ ਤੋਂ ਡਰੀ ਅਦਾਕਾਰਾ ਪ੍ਰੀਤੀ ਜ਼ਿੰਟਾ
ਤੁਹਾਨੂੰ ਦੱਸ ਦੇਈਏ ਕਿ ਦੋਵਾਂ ਨੂੰ ਸਤੰਬਰ 2024 ਵਿੱਚ ਬਰਮਿੰਘਮ ਕਰਾਊਨ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ, ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੌਰ ਅਤੇ ਲੇਹਲ ਨੇ 2016 ਵਿੱਚ ਖੇਤਰ ਦੇ ਸੁਤੰਤਰ ਰੈਗੂਲੇਟਰ ਚੈਰਿਟੀ ਕਮਿਸ਼ਨ ਦੇ ਸਾਹਮਣੇ ਇਕ ਅਰਜ਼ੀ ਦਿੱਤੀ ਸੀ ਤਾਂ ਕਿ ਇਸ ਨੂੰ ਇੱਕ ਰਜਿਸਟਰਡ ਚੈਰਿਟੀ ਦੱਸਿਆ ਜਾ ਸਕੇ। ਪਰ ਜਦੋਂ ਕਮਿਸ਼ਨ ਨੇ SYUK ਬਾਰੇ ਹੋਰ ਵੇਰਵੇ ਮੰਗੇ ਤਾਂ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਗਈ, ਇਸ ਲਈ ਚੈਰਿਟੀ ਅਰਜ਼ੀ ਬੰਦ ਕਰ ਦਿੱਤੀ ਗਈ।
ਇਹ ਵੀ ਪੜ੍ਹੋ: ਛੋਟੀ ਉਮਰ 'ਚ ਹੀ ਵਾਲ ਕਿਉਂ ਹੋਣ ਲੱਗਦੇ ਹਨ ਸਫੈਦ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8