ਬ੍ਰਿਟੇਨ ਨੇ ਮਾਡਰਨਾ ਦੀ ਕੋਰੋਨਾ ਵੈਕਸੀਨ ਦੀਆਂ 20 ਲੱਖ ਡੋਜ਼ਾਂ ਹਾਸਲ ਕੀਤੀਆਂ
Monday, Nov 30, 2020 - 02:14 AM (IST)
ਲੰਡਨ (ਯੂ. ਐੱਨ. ਆਈ.) - ਬ੍ਰਿਟੇਨ ਨੇ ਮਾਡਰਨਾ ਦੀ ਕੋਰੋਨਾ ਵਾਇਰਸ ਵੈਕਸੀਨ ਦੀਆਂ 20 ਲੱਖ ਡੋਜ਼ਾਂ ਹਾਸਲ ਕਰ ਲਈਆਂ ਹਨ। ਬ੍ਰਿਟੇਨ ਸਰਕਾਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਡਰਨਾ ਦੀ ਵੈਕਸੀਨ ਦੇ ਬਸੰਤ ਤੱਕ ਯੂਰਪ ਵਿਚ ਉਪਲੱਬਧ ਹੋ ਜਾਣ ਦੀ ਸੰਭਾਵਨਾ ਹੈ। ਇਹ ਨਵਾਂ ਸਮਝੌਤਾ ਇਕ ਜੂਨੀਅਰ ਕਾਰੋਬਾਰੀ ਮੰਤਰੀ ਨਾਦਿਮ ਜਵਾਹੀ ਨੂੰ ਕੋਰੋਨਾ ਵੈਕਸੀਨ ਸਬੰਧੀ ਜ਼ਿੰਮਵਾਰੀ ਸੌਂਪੇ ਜਾਣ ਤੋਂ ਇਕ ਦਿਨ ਬਾਅਦ ਹੋਇਆ ਹੈ।
ਇਹ ਵੀ ਪੜ੍ਹੋ:-iPhone 12 ਦੇ ਕੁੱਲ ਕੰਪੋਨੈਂਟਸ ਦਾ ਖਰਚ ਸਿਰਫ 27,500 ਰੁਪਏ, ਰਿਪੋਰਟ ਤੋਂ ਹੋਇਆ ਖੁਲਾਸਾ
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਜਵਾਹੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਇਸ ਦੇ ਨਾਲ ਹੀ ਬ੍ਰਿਟੇਨ ਨੇ ਹੁਣ ਕਰੀਬ 35 ਲੱਖ ਲੋਕਾਂ ਲਈ ਮਾਡਰਨਾ ਦੀ ਕੋਰੋਨਾ ਵਾਇਰਸ ਵੈਕਸੀਨ ਹਾਸਲ ਕਰ ਲਈ ਹੈ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਬ੍ਰਿਟੇਨ ਕੋਲ ਕੁਲ ਮਿਲਾ ਕੇ 7 ਡਿਵੈਲਪਰਸ ਤੋਂ ਕੋਰੋਨਾ ਵਾਇਰਸ ਵੈਕਸੀਨ ਦੇ 35 ਕਰੋੜ 70 ਲੱਖ ਡੋਜ਼ ਦਾ ਪ੍ਰਬੰਧ ਹੋ ਗਿਆ ਹੈ। ਰਿਪੋਰਟ ਮੁਤਾਬਕ ਮਾਡਰਨਾ ਦੀ ਪ੍ਰਾਯੋਗਿਕ ਵੈਕਸੀਨ ਕੋਰੋਨਾ ਲਾਗ ਨੂੰ ਰੋਕਣ ਵਿਚ 94.5 ਫੀਸਦੀ ਤੱਕ ਪ੍ਰਭਾਵੀ ਹੈ। ਜੇਕਰ ਇਹ ਵੈਕਸੀਨ ਮੈਡੀਸਿੰਸ ਐਂਡ ਹੈਲਥਕੇਅਰ ਪ੍ਰੋਡੱਕਟਸ ਰੈਗੂਲੇਟਰੀ ਏਜੰਸੀ ਦੇ ਪੈਮਾਨਿਆਂ ਨੂੰ ਪੂਰਾ ਕਰ ਲੈਂਦੀ ਹੈ ਤਾਂ ਬਸੰਤ ਤੱਕ ਇਹ ਬ੍ਰਿਟੇਨ ਵਿਚ ਉਪਲੱਬਧ ਹੋ ਜਾਵੇਗੀ।
ਇਹ ਵੀ ਪੜ੍ਹੋ:-8 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ 'ਚ ਖਰੀਦੋ ਇਹ ਸ਼ਾਨਦਾਰ ਭਾਰਤੀ ਸਮਾਰਟਫੋਨਸ