ਬ੍ਰਿਟਿਸ਼ ਵਿਗਿਆਨੀਆਂ ਨੂੰ ਮਿਲੇ 6 ਕਰੋੜ ਸਾਲ ਪੁਰਾਣੀ ਮੱਛੀ ਦੇ ਫੌਸਿਲ, ਤਸਵੀਰ ਵਾਇਰਲ

02/16/2021 4:22:51 PM

ਲੰਡਨ (ਬਿਊਰੋ): ਕੁਦਰਤ ਦੇ ਰਹੱਸ ਅੱਜ ਵੀ ਮਨੁੱਖੀ ਸੋਚ ਨੂੰ ਹੈਰਾਨ ਕਰ ਦਿੰਦੇ ਹਨ। ਹੁਣ ਬ੍ਰਿਟੇਨ ਵਿਚ ਫੌਸਿਲ ਵਿਗਿਆਨੀਆਂ ਨੂੰ ਅਚਾਨਕ ਤੋਂ ਇਕ ਅਜਿਹੀ ਵੱਡੀ ਮੱਛੀ ਦਾ ਫੌਸਿਲ ਮਿਲਿਆ ਹੈ ਜੋ ਅੱਜ ਤੋਂ ਕਰੀਬ 6 ਕਰੋੜ 60 ਲੱਖ ਸਾਲ ਪਹਿਲਾਂ ਡਾਇਨਾਸੋਰ ਦੇ ਖਾਤਮੇ ਦੇ ਸਮੇਂ ਵਿਚ ਵੀ ਬਚ ਗਈ ਸੀ। ਇਸ ਫੌਸਿਲ ਦੀ ਪਛਾਣ ਬ੍ਰਿਟਿਸ਼ ਯੂਨੀਵਰਸਿਟੀ ਆਫ ਪੋਰਟਸਮਾਊਥ ਦੇ ਫੌਸਿਲ ਵਿਗਿਆਨੀਆਂ ਨੇ ਕੀਤੀ ਹੈ। ਮਾਹਰਾਂ ਦਾ ਅਨੁਮਾਨ ਹੈ ਕਿ ਇਹ ਵੱਡੀ ਮੱਛੀ ਗ੍ਰੇਟ ਵਾਈਟ ਸ਼ਾਰਕ ਦੇ ਬਰਾਬਰ ਹੈ। ਇਹ ਮੱਛੀ ਦੇਖਣ ਵਿਚ ਬਹੁਤ ਅਜੀਬ ਲੱਗਦੀ ਹੈ।

ਪ੍ਰਾਚੀਨ ਕਾਲ ਵਿਚ ਪਾਈ ਜਾਣ ਵਾਲੀ ਇਹ ਮੱਛੀ ਆਪਣੀ ਤਰ੍ਹਾਂ ਦੀ ਸਭ ਤੋਂ ਵੱਡੀ ਮੱਛੀ ਹੈ ਜੋ ਅਚਾਨਕ ਹੀ ਫੌਸਿਲ ਵਿਗਿਆਨੀਆਂ ਦੇ ਹੱਥ ਲੱਗ ਗਈ। ਵਿਗਿਆਨੀਆਂ ਨੂੰ ਮਿਲੀ ਇਹ ਮੱਛੀ coelacanths ਪ੍ਰਜਾਤੀ ਦਾ ਹਿੱਸਾ ਹੈ। ਇਸ ਫੌਸਿਲ ਦੀ ਖੋਜ ਕਰਨ ਵਾਲੇ ਪ੍ਰੋਫੈਸਰ ਮਾਰਟਿਲ ਨੇ ਕਿਹਾ ਕਿ ਮੇਰਾ ਅਨੁਮਾਨ ਹੈ ਕਿ ਇਹ ਮੱਛੀ ਬਹੁਤ ਵੱਡੀ ਸੀ। ਵਿਗਿਆਨੀਆਂ ਨੇ ਦੱਸਿਆ ਕਿ ਧਰਤੀ 'ਤੇ ਡਾਇਨਾਸੋਰ ਦੇ ਖਾਤਮੇ ਦੇ ਬਾਅਦ ਵੀ ਮੱਛੀ ਦੀ ਇਹ ਪ੍ਰਜਾਤੀ ਜ਼ਿੰਦਾ ਰਹੀ ਅਤੇ ਸਮੁੰਦਰ ਵਿਚ ਤੈਰਦੀ ਰਹੀ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ, ਖ਼ਤਮ ਕੀਤੀ ਜਾ ਸਕਦੀ ਹੈ ਤਾਲਾਬੰਦੀ

ਮੱਛੀ ਦੇ ਇਸ ਫੌਸਿਲ ਦੀ ਖੋਜ ਉਸ ਸਮੇਂ ਹੋਈ ਜਦੋਂ ਪ੍ਰੋਫੈਸਰ ਮਾਰਟਿਲ ਨੂੰ ਕਿਹਾ ਗਿਆ ਕਿ ਉਹ ਲੰਡਨ ਵਿਚ ਹੱਡੀਆਂ ਦੇ ਇਕ ਨਿੱਜੀ ਕੁਲੈਕਸ਼ਨ ਦੀ ਪਛਾਣ ਕਰਨ। ਇਹਨਾਂ ਹੱਡੀਆਂ ਨੂੰ ਇਕੱਠਾ ਕਰਨ ਵਾਲੇ ਨੇ ਇਸ ਨੂੰ ਨਮੂਨੇ ਦੇ ਤੌਰ 'ਤੇ ਖਰੀਦਿਆ ਸੀ। ਉਸ ਦਾ ਮੰਨਣਾ ਸੀ ਕਿ ਇਹ ਉਡਣ ਵਾਲੇ ਪੰਛੀਆਂ ਦੀਆਂ ਹੱਡੀਆਂ ਹਨ। ਪ੍ਰੋਫੈਸਰ ਮਾਰਟਿਲ ਨੇ ਜਦੋਂ ਇਹਨਾਂ ਹੱਡੀਆਂ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇਹ ਸਿਰਫ ਇਕ ਹੱਡੀ ਨਹੀਂ ਹੈ ਸਗੋਂ ਕਈ ਹੱਡੀਆਂ ਦੀ ਛੋਟੀ ਪਲੇਟ ਹੈ। ਉਹਨਾਂ ਨੇ ਕਿਹਾ ਕਿ ਸਿਰਫ coelacanths   ਹੀ ਇਕ ਅਜਿਹੀ ਪ੍ਰਜਾਤੀ ਹੈ ਜਿਸ ਦੀਆਂ ਹੱਡੀਆਂ ਇਸ ਤਰ੍ਹਾਂ ਦੀਆਂ ਹਨ।

ਨੋਟ- 6 ਕਰੋੜ ਸਾਲ ਪੁਰਾਣੀ ਮੱਛੀ ਦੇ ਫੌਸਿਲ ਮਿਲਣ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News