ਬ੍ਰਿਟੇਨ : ਸਕੂਲ 'ਚ ਪੈਗੰਬਰ ਮੁਹੰਮਦ ਦਾ 'ਇਤਰਾਜ਼ਯੋਗ' ਕਾਰਟੂਨ ਦਿਖਾਉਣ 'ਤੇ ਵਿਵਾਦ
Friday, Mar 26, 2021 - 05:31 PM (IST)
ਲੰਡਨ (ਭਾਸ਼ਾ): ਇੰਗਲੈਂਡ ਦੇ ਮਿਡਲੈਂਡਸ ਖੇਤਰ ਦੇ ਇਕ ਸਕੂਲ ਵਿਚ ਇਕ ਅਧਿਆਪਕ ਵੱਲੋਂ ਕਲਾਸ ਵਿਚ ਪੈਗੰਬਰ ਮੁਹੰਮਦ ਦਾ ਇਤਰਾਜ਼ਯੋਗ ਕਾਰਟੂਨ ਦਿਖਾਉਣ ਦੇ ਮਾਮਲੇ ਵਿਚ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ। ਭਾਵੇਂਕਿ ਬ੍ਰਿਟੇਨ ਨੇ ਸ਼ੁੱਕਰਵਾਰ ਨੂੰ ਮਾਪਿਆਂ ਦੀਆਂ ਧਮਕੀਆਂ ਅਤੇ ਪ੍ਰਦਰਸ਼ਨਾਂ ਨੂੰ ਅਸਵੀਕਾਰਯੋਗ ਘਟਨਾ ਕਰਾਰ ਦਿੱਤਾ। ਇਸ ਹਫ਼ਤੇ ਦੀ ਸ਼ੁਰੂਆਤ ਵਿਚ ਵੈਸਟ ਯੋਰਕਸ਼ਾਇਰ ਦੇ ਬੈਟਲੇ ਗ੍ਰਾਮਰ ਸਕੂਲ ਵਿਚ ਅਧਿਆਪਕ ਨੇ ਕਲਾਸ ਵਿਚ ਪੜ੍ਹਾਉਣ ਦੌਰਾਨ ਇਤਰਾਜ਼ਯੋਗ ਤਸਵੀਰ ਦਿਖਾਈ ਸੀ, ਜਿਸ ਮਗਰੋਂ ਸਕੂਲ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਹੋ ਗਿਆ। ਭਾਵੇਂਕਿ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਪੈਂਡਿੰਗ ਹੈ।
ਇਸ ਮਾਮਲੇ 'ਤੇ ਪ੍ਰਿੰਸੀਪਲ ਨੇ ਬਿਨਾਂ ਸ਼ਰਤ ਮੁਆਫ਼ੀ ਮੰਗੀ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ,''ਅਧਿਆਪਕਾਂ ਨੂੰ ਧਮਕੀ ਦੇਣ ਜਾਂ ਉਹਨਾਂ ਨੂੰ ਡਰਾਉਣ ਦੀ ਘਟਨਾ ਕਦੇ ਵੀ ਸਵੀਕਾਰਯੋਗ ਨਹੀਂ ਕੀਤੀ ਜਾ ਸਕਦੀ ਹੈ। ਜਦੋਂ ਕੋਈ ਮੁੱਦਾ ਸਾਹਮਣੇ ਆਉਂਦਾ ਹੈ ਤਾਂ ਅਸੀਂ ਮਾਪਿਆਂ ਅਤੇ ਸਕੂਲਾਂ ਵਿਚਾਲੇ ਗੱਲਬਾਤ ਨੂੰ ਵਧਾਵਾ ਦਿੰਦੇ ਹਾਂ।ਭਾਵੇਂਕਿ ਧਮਕੀ ਦੇਣ ਅਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਲਈ ਲਾਗੂ ਨਿਯਮਾਂ ਦੀ ਉਲੰਘਣਾ ਸਮੇਤ ਬਾਕੀ ਜੋ ਹੋਰ ਚੀਜ਼ਾਂ ਅਸੀ ਦੇਖੀਆਂ ਹਨ ਉਹ ਸਵੀਕਾਰਯੋਗ ਨਹੀਂ ਹਨ ਅਤੇ ਇਹਨਾਂ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।''
ਪੜ੍ਹੋ ਇਹ ਅਹਿਮ ਖਬਰ- ਮਿਆਂਮਾਰ 'ਚ ਪ੍ਰਦਰਸ਼ਨ ਦੌਰਾਨ 300 ਤੋਂ ਵਧੇਰੇ ਮੌਤਾਂ, ਅਮਰੀਕਾ ਅਤੇ ਬ੍ਰਿਟੇਨ ਨੇ ਲਗਾਈ ਪਾਬੰਦੀ
ਬੁਲਾਰੇ ਨੇ ਕਿਹਾ ਕਿ ਸਕੂਲ ਆਪਣੇ ਪਾਠਕ੍ਰਮ ਵਿਚ ਚੁਣੌਤੀਪੂਰਨ ਅਤੇ ਵਿਵਾਦਿਤ ਸਮੇਤ ਵਿਆਪਕ ਮੁੱਦਿਆਂ, ਵਿਚਾਰਾਂ ਅਤੇ ਸਮੱਗਰੀਆਂ ਨੂੰ ਸ਼ਾਮਲ ਕਰਨ ਲਈ ਸੁਤੰਤਰ ਹਨ। ਭਾਵੇਂਕਿ ਉਹਨਾਂ ਨੂੰ ਵੱਖ-ਵੱਖ ਵਿਸ਼ਵਾਸ ਅਤੇ ਮਾਨਤਾਵਾਂ ਦੇ ਲੋਕਾਂ ਵਿਚ ਸਨਮਾਨ ਅਤੇ ਸਹਿਣਸ਼ੀਲਤਾ ਨੂੰ ਵਧਾਉਣ ਲਈ ਇਸ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ ਅਤੇ ਇਸ ਫ਼ੈਸਲੇ ਵਿਚ ਇਹ ਵੀ ਸ਼ਾਮਲ ਹੋਣਾ ਚਾਹੀਦਾ ਹੈਕਿ ਕਲਾਸ ਵਿਚ ਕਿਸ ਤਰ੍ਹਾਂ ਦੀ ਸਮੱਗਰੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸਕੂਲ ਦੇ ਦਰਵਾਜ਼ੇ 'ਤੇ ਲੋਕਾਂ ਦੀ ਭੀੜ ਵੱਲੋਂ ਨਾਅਰੇ ਲਗਾਏ ਜਾਣ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਦੇ ਬਾਅਦ ਉਹ ਸਕੂਲ ਅਤੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ। ਇਹ ਕਾਰਟੂਨ ਫਰਾਂਸ ਦੀ ਪੱਤਰਿਕਾ 'ਸ਼ਾਰਲੀ ਹੇਬਦੋ' ਦਾ ਮੰਨਿਆ ਜਾ ਰਿਹਾ ਹੈ ਅਤੇ ਇਸ ਨੂੰ ਸੋਮਵਾਰ ਨੂੰ ਧਾਰਮਿਕ ਅਧਿਐਨ ਕਲਾਸ ਵਿਚ ਵਿਦਿਆਰਥੀਆਂ ਨੂੰ ਦਿਖਾਇਆ ਗਿਆ ਸੀ। ਸਥਾਨਕ ਬ੍ਰਿਟਿਸ਼ ਮੁਸਲਿਮ ਸਮੂਹ ਨੇ ਵੀ ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।