ਬ੍ਰਿਟੇਨ ਦੇ PM ਜਾਨਸਨ ਨੇ ਟੀਕਾ-ਵਿਰੋਧੀ ਗੱਲਾਂ ਨੂੰ ਦੱਸਿਆ ਗੁੰਮਰਾਹਕੁੰਨ

Friday, Jan 07, 2022 - 01:13 AM (IST)

ਬ੍ਰਿਟੇਨ ਦੇ PM ਜਾਨਸਨ ਨੇ ਟੀਕਾ-ਵਿਰੋਧੀ ਗੱਲਾਂ ਨੂੰ ਦੱਸਿਆ ਗੁੰਮਰਾਹਕੁੰਨ

ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਸ਼ਲ ਮੀਡੀਆ 'ਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਵਾਲੇ ਟੀਕਾ ਵਿਰੋਧੀ ਸਮੂਹਾਂ 'ਤੇ ਵੀਰਵਾਰ ਨੂੰ ਨਿਸ਼ਾਨਾ ਵਿੰਨਿੰਆ ਪਰ ਇਸ ਧਾਰਨਾ ਨੂੰ ਖਾਰਜ ਕਰ ਦਿੱਤਾ ਕਿ ਬ੍ਰਿਟੇਨ ਕੋਵਿਡ-19 ਟੀਕਾਕਰਨ ਨੂੰ ਲਾਜ਼ਮੀ ਕਾਨੂੰਨੀ ਜ਼ਰੂਰਤ ਬਣਾਉਣ 'ਚ ਕੁਝ ਯੂਰਪੀਨ ਦੇਸ਼ਾਂ ਦਾ ਪਿੱਛਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪਿਛਲੇ ਹਫ਼ਤੇ ਕੋਰੋਨਾ ਦੇ ਨਵੇਂ ਗਲੋਬਲ ਮਾਮਲਿਆਂ 'ਚ 71 ਫੀਸਦੀ ਦਾ ਹੋਇਆ ਵਾਧਾ : WHO

ਪੂਰਬੀ ਇੰਗਲੈਂਡ ਦੇ ਨਾਰਥੈਂਪਟਨ 'ਚ ਇਕ ਟੀਕਾਕਰਨ ਕੇਂਦਰ ਦੇ ਦੌਰੇ 'ਤੇ ਗਏ ਜਾਨਸਨ ਨੇ ਕਿਹਾ ਕਿ ਬ੍ਰਿਟੇਨ ਆਪਣੇ ਟੀਕਾਕਰਨ ਪ੍ਰੋਗਰਾਮ ਨੂੰ ਲੈ ਕੇ 'ਸਵੈਇੱਛਾ ਵਾਲਾ ਰੁਖ਼' ਬਰਕਰਾਰ ਰੱਖੇਗਾ, ਨਾ ਕਿ 'ਬਲਪੂਰਵਕ' ਵਾਲਾ। ਹਾਲਾਂਕਿ ਉਨ੍ਹਾਂ ਨੇ ਪੂਰੀ ਤਰ੍ਹਾਂ ਗੁੰਮਰਾਹਕੁੰਨ ਗੱਲਾਂ ਫੈਲਾਉਣ ਲਈ ਟੀਕਾ-ਵਿਰੋਧੀਆਂ ਦੀ ਨਿੰਦਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਓਮੀਕ੍ਰੋਨ ਵੇਰੀਐਂਟ ਵਿਰੁੱਧ ਸੁਰੱਖਿਆ ਲਈ ਕੋਵਿਡ ਰੋਕੂ ਟੀਕੇ ਦੀ ਬੂਸਟਰ ਖੁਰਾਕ ਲੈਣ।

ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ ਚੁੱਘ ਨੇ CM ਚੰਨੀ ਨੂੰ ਪੁੱਛੇ ਇਹ ਸਵਾਲ

ਉਨ੍ਹਾਂ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਹ (ਟੀਕਾ-ਵਿਰੋਧੀ ਲੋਕ) ਪੂਰੀ ਤਰ੍ਹਾਂ ਗਲਤ ਹਨ। ਇਹ ਪੂਰੀ ਤਰ੍ਹਾਂ ਗਲਤ ਹੈ। ਉਹ ਸੋਸ਼ਲ ਮੀਡੀਆ 'ਤੇ ਜੋ ਪੋਸਟ ਕਰ ਰਹੇ ਹਨ ਉਹ ਪੂਰੀ ਤਰ੍ਹਾਂ ਗੁੰਮਰਾਹਕੁੰਨ ਹੈ। ਤੁਸੀਂ ਮੈਨੂੰ ਪਹਿਲਾਂ ਇਸ ਤਰ੍ਹਾਂ ਗੱਲ ਕਰਦੇ ਨਹੀਂ ਸੁਣਿਆ ਹੋਵੇਗਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਸ ਦੇਸ਼ 'ਚ ਸਵੈਇੱਛਤ ਰੁਖ਼ ਰੱਖਣਾ ਮਹੱਤਵਪੂਰਨ ਹੈ ਅਤੇ ਅਸੀਂ ਅਜਿਹਾ ਹੀ ਰੁਖ਼ ਰੱਖਣ ਜਾ ਰਹੇ ਹਾਂ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵਧਣ ਲੱਗੇ ਕੋਰੋਨਾ ਮਾਮਲੇ, ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਸਰਕਾਰ ਨੇ ਖਿੱਚੀ ਤਿਆਰੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News