ਗੁੰਥਰ ਫੇਹਲਿੰਗਰ ਨੇ ਮੋਦੀ ਨੂੰ ਦਿੱਤੀ ਧਮਕੀ, ਕਿਹਾ ਪਛਤਾਓਗੇ
Monday, Sep 08, 2025 - 10:15 AM (IST)

ਲੰਡਨ- ਨਾਟੋ ਦੀ ਮੈਂਬਰੀ ਲਈ ਆਸਟ੍ਰੀਅਨ ਕਮੇਟੀ ਦੇ ਮੁਖੀ ਗੁੰਥਰ ਫੇਹਲਿੰਗਰ, ਜਿਨ੍ਹਾਂ ਕੁਝ ਦਿਨ ਪਹਿਲਾਂ ‘ਭਾਰਤ ਨੂੰ ਤੋੜਨ’ ਦਾ ਸੱਦਾ ਦਿੰਦੇ ਹੋਏ ਇਕ ਗਲਤ ਨਕਸ਼ਾ ਪੋਸਟ ਕਰ ਕੇ ਵਿਵਾਦ ਖੜ੍ਹਾ ਕੀਤਾ ਸੀ, ਨੇ ਹੁਣ ਇਕ ਭੜਕਾਊ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਤਿਆਨਜਿਨ 2025 ਦੇ ਸੰਮੇਲਨ ’ਚ ਆਪਣੇ ਕੀਤੇ ’ਤੇ ਪਛਤਾਵਾ ਹੋਵੇਗਾ। ਇਹ ਆਸਟ੍ਰੀਆ ਦੀ ਧਰਤੀ ਤੋਂ ਭਾਰਤੀ ਪ੍ਰਧਾਨ ਮੰਤਰੀ ਲਈ ਸਿੱਧੀ ਧਮਕੀ ਹੈ।
ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਤੁਰੰਤ ਸਖ਼ਤ ਕਾਰਵਾਈ ਕੀਤੀ ਤੇ ਭਾਰਤ ’ਚ ਆਸਟ੍ਰੀਆ ਦੇ ਨੇਤਾ ਅਤੇ ਅਰਥਸ਼ਾਸਤਰੀ ਗੁੰਥਰ ਫੇਹਲਿੰਗਰ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਬਲਾਕ ਕਰ ਦਿੱਤਾ। ਫੇਹਲਿੰਗਰ ਨੇ ਕੁਝ ਦਿਨ ਪਹਿਲਾਂ ਵਿਵਾਦ ਵਾਲੀ ਪੋਸਟ ਪਾਈ ਸੀ ਤੇ ਭਾਰਤ ਨੂੰ ਤੋੜਨ ਦੀ ਗੱਲ ਕੀਤੀ ਸੀ। ਖਾਲਿਸਤਾਨੀਆਂ ਨਾਲ ਗੱਲਬਾਤ ਦੌਰਾਨ ਗੁੰਥਰ ਫੇਹਲਿੰਗਰ ਨੇ ਖਾਲਿਸਤਾਨ ਦਾ ਨਕਸ਼ਾ ਵੀ ਸਾਂਝਾ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8