ਐੱਨ. ਆਰ. ਆਈ. ਯੂਨੀਅਨ ਸਕਾਟਲੈਂਡ ਇਕਾਈ ਦਾ ਨਵਜੋਤ ਗੋਸਲ ਨੂੰ ਬਣਾਇਆ ਪ੍ਰਧਾਨ

Wednesday, Sep 10, 2025 - 06:20 AM (IST)

ਐੱਨ. ਆਰ. ਆਈ. ਯੂਨੀਅਨ ਸਕਾਟਲੈਂਡ ਇਕਾਈ ਦਾ ਨਵਜੋਤ ਗੋਸਲ ਨੂੰ ਬਣਾਇਆ ਪ੍ਰਧਾਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਪ੍ਰਵਾਸੀ ਪੰਜਾਬੀਆਂ ਦੀਆਂ ਪੰਜਾਬ ਵਿੱਚ ਸਮੱਸਿਆਵਾਂ ਦੇ ਹੱਲ ਲਈ ਲੈਸਟਰ ਤੋਂ ਐੱਨ. ਆਰ. ਆਈ. ਯੂਨੀਅਨ ਨਾਮ ਦੀ ਸੰਸਥਾ ਦਾ ਆਗਾਜ਼ ਦੇਵ ਥਿੰਦ ਵੱਲੋਂ ਕਰਨ ਉਪਰੰਤ ਉਹਨਾਂ ਸਕਾਟਲੈਂਡ ਇਕਾਈ ਦੀ ਚੋਣ ਕੀਤੀ। ਦੇਵ ਥਿੰਦ ਵੱਲੋਂ ਵਿਸ਼ੇਸ਼ ਤੌਰ 'ਤੇ ਗਲਾਸਗੋ ਸ਼ਹਿਰ ਪਹੁੰਚ ਕੇ ਵੱਡੇ ਇਕੱਠ ਦੀ ਹਾਜ਼ਰੀ ਵਿੱਚ ਨੌਜਵਾਨ ਕਾਰੋਬਾਰੀ ਨਵਜੋਤ ਸਿੰਘ ਗੋਸਲ ਨੂੰ ਸਕਾਟਲੈਂਡ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ 'ਪੰਜ ਦਰਿਆ' ਅਖ਼ਬਾਰ ਟੀਮ ਨਾਲ ਗੱਲਬਾਤ ਦੌਰਾਨ ਦੇਵ ਥਿੰਦ ਨੇ ਕਿਹਾ ਕਿ ਉਹਨਾਂ ਨੂੰ ਪੂਰਨ ਯਕੀਨ ਹੈ ਕਿ ਨਵਜੋਤ ਗੋਸਲ ਸਕਾਟਲੈਂਡ ਵਸਦੇ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ-ਰਾਤ ਇੱਕ ਕਰ ਦੇਵੇਗਾ। ਨਵਜੋਤ ਗੋਸਲ ਨੇ ਆਪਣੇ ਸੰਬੋਧਨ ਦੌਰਾਨ ਹਾਜ਼ਰੀਨ ਨੂੰ ਭਰੋਸਾ ਦੁਆਇਆ ਕਿ ਉਹ ਆਪਣੀ ਸਮਰੱਥਾ ਤੋਂ ਵੀ ਵੱਧ ਕੇ ਸਮਾਜ ਸੇਵਾ ਕਰਨ ਦੀ ਕੋਸ਼ਿਸ਼ ਕਰਨਗੇ। 

ਇਹ ਵੀ ਪੜ੍ਹੋ : Apple Event : iPhone 17 Series ਸਣੇ ਲਾਂਚ ਹੋਏ ਨਵੇਂ ਇਹ ਡਿਵਾਈਸ

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੌਬੀ ਸਮਰਾ, ਲਖਵੀਰ ਸਿੰਘ ਸਿੱਧੂ, ਮੋਹਨ ਸਿੰਘ ਵੁਲਵਰਹੈਂਪਟਨ, ਪ੍ਰਭ ਨਿੱਝਰ, ਸੁੱਖੀ ਧਾਲੀਵਾਲ, ਰੇਸ਼ਮ ਸਿੰਘ ਸਰਾਂ, ਤੇਜਿੰਦਰ ਸਿੰਘ ਭੁੱਲਰ, ਦੁੱਲਾ ਰਾਏ, ਸਰਬਜੀਤ ਸਿੰਘ ਪੱਡਾ, ਬੂਟਾ ਸਿੰਘ ਤੂਰ, ਜੱਸਾ ਤੂਰ, ਹਰਵਿੰਦਰ ਸਿੰਘ, ਸੋਢੀ ਬਾਗੜੀ, ਜੀਤਾ ਸਿੰਧੜ, ਸੁਖ ਸਿੰਧੜ, ਬੌਬੀ ਹੇਅਰ, ਗੈਰੀ ਸਿੱਧੂ, ਬਲਜੀਤ ਖਹਿਰਾ, ਬਲਵੀਰ ਸਿੰਘ, ਬਲਵੰਤ ਸਿੰਘ, ਸਾਬੀ ਸਿੰਘ, ਸੋਨੀ, ਅਮਨ ਸਮਰਾ, ਸਾਬੀ, ਗੁਰਪ੍ਰੀਤ ਸਿੰਘ, ਲਾਲੀ ਰੰਧਾਵਾ, ਤੇਜੀ ਪੱਡਾ ਅਤੇ ਲੱਕੀ ਮੱਤੇਵਾਲ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਇਹ ਵੀ ਪੜ੍ਹੋ : 15 ਸਤੰਬਰ ਤੋਂ ਬਦਲ ਜਾਵੇਗੀ Paytm, PhonePe ਦੀ ਸੀਮਾ, ਜਾਣੋ ਕੀ ਹੈ ਨਵਾਂ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News