ਬ੍ਰਿਟਿਸ਼ ਨਾਗਰਿਕ ਨੂੰ ਜ਼ਿੰਦਾ ਖਾ ਗਈ ਸ਼ਾਰਕ, ਪਤਨੀ ਨੇ ਵਿਆਹ ਦੀ ਅੰਗੂਠੀ ਨਾਲ ਪਛਾਣਿਆ ਹੱਥ

11/08/2019 3:53:32 PM

ਲੰਡਨ— ਬ੍ਰਿਟੇਨ ਦਾ ਰਹਿਣ ਵਾਲਾ ਇਕ ਵਿਅਕਤੀ ਆਪਣੀ ਪਤਨੀ ਦਾ 40ਵਾਂ ਜਨਮਦਿਨ ਮਨਾਉਣ ਦੇ ਲਈ ਲਾਗੂਨ ਗਿਆ ਸੀ। ਇਥੇ ਉਹ ਬੀਚ 'ਤੇ ਤੈਰ ਰਿਹਾ ਸੀ ਪਰ ਉਸ ਤੋਂ ਬਾਅਦ ਤੋਂ ਉਹ ਦਿਖਾਈ ਨਹੀਂ ਦਿੱਤਾ। ਹੁਣ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਪਾਣੀ 'ਚ ਸ਼ਾਰਕ ਨੇ ਖਾਲ ਲਿਆ ਹੈ। ਪੀੜਤ ਦੀ ਪਛਾਣ ਰਿਚਰਡ ਮਾਰਟਿਨ ਟਰਨਰ ਦੇ ਤੌਰ 'ਤੇ ਹੋਈ ਹੈ। ਜੋ ਸਰਕਾਰੀ ਨੌਕਰੀ ਕਰਦੇ ਸਨ।

ਦੱਸਿਆ ਜਾ ਰਿਹਾ ਹੈ ਕਿ ਉਹ ਹਿੰਦ ਮਹਾਸਾਗਰ 'ਚ ਰੀਯੂਨੀਅਨ ਟਾਪੂ ਦੇ ਪਾਣੀ 'ਚ ਤੈਰ ਰਹੇ ਸਨ। ਜਿਥੋਂ ਬਾਅਦ 'ਚ ਚਾਰ ਸ਼ਾਰਕ ਮੱਛੀਆਂ ਫੜੀਆਂ ਗਈਆਂ। ਰਿਚਰਡ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਲਾਪਤਾ ਹੋਣ ਤੋਂ ਕਈ ਦਿਨ ਬਾਅਦ ਹੋ ਸਕੀ। ਇਕ 13 ਫੁੱਟ ਲੰਬੀ ਸ਼ਾਰਕ ਦੇ ਢਿੱਡ 'ਚ ਉਸ ਦਾ ਹੱਥ ਤੇ ਸਰੀਰ ਦੇ ਹੋਰ ਅੰਗ ਮਿਲੇ ਹਨ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਅਜੇ ਸ਼ਾਰਕ ਦੇ ਢਿੱਡ 'ਚ ਮਿਲੇ ਹੋਰ ਅੰਗਾਂ ਦਾ ਵੀ ਡੀ.ਐੱਨ.ਏ. ਟੈਸਟ ਕੀਤਾ ਜਾਵੇਗਾ, ਤਾਂਕਿ ਇਹ ਪੁਖਤਾ ਹੋ ਸਕੇ ਕਿ ਉਹ ਰਿਚਰਡ ਦੇ ਹੀ ਅੰਗ ਹਨ। ਬਾਕੀ ਤਿੰਨ ਸ਼ਾਰਕਾਂ ਦੇ ਢਿੱਡ 'ਚੋਂ ਵੀ ਸਮਾਨ ਮਿਲਿਆ ਹੈ, ਜਿਸ ਦੀ ਜਾਂਚ ਜਾਰੀ ਹੈ। ਰਿਚਰਡ 2 ਨਵੰਬਰ ਨੂੰ ਹਰਮਿਟੇਜ਼ ਲਾਗੂਨ 'ਚ ਸਵਿਮਿੰਗ ਕਰਦੇ ਹੋਏ ਲਾਪਤਾ ਹੋਏ ਸਨ। ਜਿਥੋਂ ਉਹ ਗਾਇਬ ਹੋਏ ਸਨ ਉਸ ਥਾਂ ਤੋਂ ਚਾਰ ਸ਼ਾਰਕ ਮੱਛੀਆਂ ਫੜੀਆਂ ਗਈਆਂ ਹਨ। ਬਾਵਜੂਦ ਇਸਦੇ ਲੋਕਾਂ ਦਾ ਕਹਿਣਾ ਹੈ ਕਿ ਲਾਗੂਨ ਸਵਿਮਰਸ ਲਈ ਸੁਰੱਖਿਅਤ ਹੈ।

ਹਰਮਿਟੇਜ ਲਾਗੂਨ ਨੂੰ 6 ਫੁੱਟ ਤੋਂ ਘੱਟ ਦੇ ਸ਼ਾਂਤ, ਸਾਫ ਪਾਣੀ ਵਾਲੇ ਟਾਪੂ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਜੋ ਇਕ ਬੈਰੀਅਰ ਦੇ ਰੂਪ 'ਚ ਕੰਮ ਕਰਦਾ ਹੈ, ਤਾਂਕਿ ਸ਼ਾਰਕ ਅੰਦਰ ਨਾ ਆ ਸਕੇ। ਮਾਮਲੇ 'ਤੇ ਬ੍ਰਿਟੇਨ ਦੇ ਵਿਦੇਸ਼ ਵਿਭਾਗ ਨੇ ਅਜੇ ਤੱਕ ਕੁਝ ਵੀ ਨਹੀਂ ਕਿਹਾ ਹੈ।


Baljit Singh

Content Editor

Related News