ਬ੍ਰਿਟੇਨ 'ਚ ਮੱਧਕਾਲੀ ਚੋਣਾਂ ਹੋਣ 'ਤੇ ਬ੍ਰਿਟਿਸ਼ ਭਾਰਤੀ ਵੋਟਰਾਂ ਦੀ ਵੋਟਿੰਗ ਹੋਵੇਗੀ ਅਹਿਮ

11/19/2021 12:17:31 PM

ਵਾਸ਼ਿੰਗਟਨ (ਭਾਸ਼ਾ)- ਬ੍ਰਿਟੇਨ ਵਿਚ ਜੇਕਰ ਭਲਕੇ ਮੱਧਕਾਲੀ ਚੋਣਾਂ ਹੁੰਦੀਆਂ ਹਨ ਤਾਂ ਬ੍ਰਿਟਿਸ਼ ਭਾਰਤੀ ਵੋਟਰਾਂ ਦਾ ਰੁਝਾਨ ਅਹਿਮ ਸਾਬਤ ਹੋ ਸਕਦਾ ਹੈ। ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਈਚਾਰੇ ਦੇ ਦਸ ਵਿੱਚੋਂ ਚਾਰ ਮੈਂਬਰਾਂ ਦਾ ਰੁਝਾਨ ਲੇਬਰ ਪਾਰਟੀ ਵੱਲ ਹੈ, ਜਦੋਂ ਕਿ ਤਿੰਨ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਹੱਕ ਵਿੱਚ ਹਨ। "ਬ੍ਰਿਟੇਨਸ ਨਿਊ ਸਵਿੰਗ ਵੋਟਰਸ? ‘ਏ ਸਰਵੇ ਆਫ ਬ੍ਰਿਟਿਸ਼ ਇੰਡੀਅਨ ਐਟੀਟਿਊਡਜ਼’ ਸਿਰਲੇਖ ਵਾਲੀ ਰਿਪੋਰਟ ‘ਕਾਰਨੇਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ’ ਅਤੇ ‘ਜਾਨ ਹਾਪਕਿਨਜ਼ ਯੂਨੀਵਰਸਿਟੀ ਸਕੂਲ ਆਫ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼’ ਵੱਲੋਂ ਤਿਆਰ ਕੀਤੀ ਗਈ ਹੈ। 

‘ਦਿ ਸਰਵੇ ਆਫ ਬ੍ਰਿਟਿਸ਼ ਇੰਡੀਅਨ ਐਟੀਟਿਊਡਜ਼ (SBIA)’ ਨਾਂ ਦਾ ਇਹ ਸਰਵੇਖਣ 30 ਜੁਲਾਈ ਤੋਂ 16 ਅਗਸਤ 2021 ਤੱਕ ਕਰਵਾਇਆ ਗਿਆ ਸੀ। ਸਰਵੇਖਣ ਵਿੱਚ 792 ਬ੍ਰਿਟਿਸ਼ ਭਾਰਤੀ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ, "ਦਸ ਵਿੱਚੋਂ ਚਾਰ ਬ੍ਰਿਟਿਸ਼ ਭਾਰਤੀਆਂ ਦਾ ਰੁਝਾਨ ਲੇਬਰ ਪਾਰਟੀ ਵੱਲ ਹੈ, ਤਿੰਨ ਭਾਰਤੀ ਕੰਜ਼ਰਵੇਟਿਵ ਪਾਰਟੀ ਦੇ ਸਮਰਥਨ ਵਿੱਚ ਹਨ, ਜਦੋਂ ਕਿ ਇੱਕ ਭਾਰਤੀ ਛੋਟੀਆਂ ਅਤੇ ਦੂਜੀਆਂ ਪਾਰਟੀਆਂ ਦੇ ਹੱਕ ਵਿੱਚ ਹੈ।" ਹਾਲਾਂਕਿ, ਸਬੰਧਤ ਸਰਵੇਖਣ ਤੋਂ ਸਬੂਤ ਇਹ ਸੰਕੇਤ ਦਿੰਦੇ ਹਨ ਕਿ ਲੇਬਰ ਪਾਰਟੀ ਲਈ ਬ੍ਰਿਟਿਸ਼ ਭਾਰਤੀਆਂ ਦੇ ਸਮਰਥਨ ਵਿੱਚ ਕਾਫ਼ੀ ਗਿਰਾਵਟ ਆਈ ਹੈ।ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਭਲਕੇ ਮੱਧਕਾਲੀ ਚੋਣਾਂ ਹੁੰਦੀਆਂ ਹਨ ਤਾਂ ਬ੍ਰਿਟਿਸ਼ ਭਾਰਤੀ ਅਹਿਮ ਵੋਟਰ ਸਾਬਤ ਹੋ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ-ਇਜ਼ਰਾਈਲ ਦੇ ਰੱਖਿਆ ਮੰਤਰੀ ਦੇ 'ਕਲੀਨਰ' 'ਤੇ ਲੱਗੇ 'ਜਾਸੂਸੀ' ਦੇ ਦੋਸ਼, ਕੀਤਾ ਗਿਆ ਗ੍ਰਿਫ਼ਤਾਰ

ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ,"ਹਾਲਾਂਕਿ ਲੇਬਰ ਪਾਰਟੀ ਨੇ ਜਿੱਥੇ ਪਿਛਲੇ ਇੱਕ ਦਹਾਕੇ ਵਿੱਚ ਆਪਣਾ ਸਮਰਥਨ ਗੁਆ ਦਿੱਤਾ ਹੈ, ਉੱਥੇ ਕੰਜ਼ਰਵੇਟਿਵਾਂ ਨੇ ਲਗਾਤਾਰ ਇਸ ਦਾ ਲਾਭ ਨਹੀਂ ਲਿਆ ਹੈ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਮੁਸਲਿਮ ਅਤੇ ਸਿੱਖ ਵੋਟਰ ਅਤੇ ਵੱਡੀ ਗਿਣਤੀ ਵਿਚ ਅਜਿਹੇ ਲੋਕ ਜੋ ਕਿਸੇ ਧਰਮ ਵਿਸ਼ੇਸ਼ ਨਾਲ ਸੰਬੰਧਤ ਨਹੀਂ ਹਨ ਉਹ ਮੱਧਕਾਲੀ ਚੋਣਾਂ ਦੀ ਸਥਿਤੀ ਵਿੱਚ ਲੇਬਰ ਪਾਰਟੀ ਨੂੰ ਸਮਰਥਨ ਦੇਣਗੇ। ਹਾਲਾਂਕਿ ਜ਼ਿਆਦਾਤਰ ਈਸਾਈਆਂ ਅਤੇ ਹਿੰਦੂਆਂ ਨੇ ਕੰਜ਼ਰਵੇਟਿਵ ਪਾਰਟੀ ਪ੍ਰਤੀ ਸਮਰਥਨ ਜ਼ਾਹਰ ਕੀਤਾ ਹੈ। ਸਿਰਫ 37 ਫੀਸਦੀ ਬ੍ਰਿਟਿਸ਼ ਭਾਰਤੀਆਂ ਨੇ ਪ੍ਰਧਾਨ ਮੰਤਰੀ ਵਜੋਂ ਬੋਰਿਸ ਜਾਨਸਨ ਦੀ ਕਾਰਗੁਜ਼ਾਰੀ ਨੂੰ ਪਸੰਦ ਕੀਤਾ। ਕਾਲਪਨਿਕ ਆਮ ਚੋਣਾਂ ਦੀ ਸਥਿਤੀ ਵਿੱਚ, ਲੇਬਰ ਨੇਤਾ ਕੀਰ ਸਟਾਰਮਰ ਪ੍ਰਧਾਨ ਮੰਤਰੀ ਅਹੁਦੇ ਦੇ ਸਭ ਤੋਂ ਪ੍ਰਸਿੱਧ ਉਮੀਦਵਾਰ ਵਜੋਂ ਉਭਰੇ ਹਨ। 

ਰਿਪੋਰਟ ਮੁਤਾਬਕ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਾਇਸਪੋਰਾ ਤੋਂ ਸੀਮਤ ਸਮਰਥਨ ਪ੍ਰਾਪਤ ਹੈ ਪਰ ਕੰਜ਼ਰਵੇਟਿਵ ਪਾਰਟੀ ਦੇ ਸਮਰਥਕ ਅਤੇ ਹਿੰਦੂ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਸਭ ਤੋਂ ਵੱਧ ਉਤਸ਼ਾਹਿਤ ਹਨ। ਰਿਪੋਰਟ ਦੇ ਲੇਖਕਾਂ ਵਿੱਚ ਕੈਰੋਲਿਨ ਡਕਵਰਥ (ਕਾਰਨੇਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ), ਦੇਵੇਸ਼ ਕਪੂਰ (ਜਾਨ ਹੌਪਕਿੰਸ ਯੂਨੀਵਰਸਿਟੀ ਸਕੂਲ ਆਫ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼) ਅਤੇ ਮਿਲਾਨ ਵੈਸ਼ਨਵ (ਕਾਰਨੇਗੀ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ) ਸ਼ਾਮਲ ਹਨ।


Vandana

Content Editor

Related News