ਬ੍ਰਿਟਿਸ਼-ਭਾਰਤੀ ਵਿਅਕਤੀ ਨੇ ਸ਼ੈਂਪੇਨ ਦੀ ਬੋਤਲ ਨਾਲ ਕੀਤਾ ਪਿਤਾ ਦਾ ਕਤਲ, ਦੋਸ਼ੀ ਕਰਾਰ

Monday, Jan 30, 2023 - 11:34 AM (IST)

ਲੰਡਨ (ਆਈ.ਏ.ਐੱਨ.ਐੱਸ.)- ਇਕ ਬ੍ਰਿਟਿਸ਼-ਭਾਰਤੀ ਵਿਅਕਤੀ ਨੂੰ ਸ਼ਰਾਬ ਦੇ ਨਸ਼ੇ ਵਿਚ ਆਪਣੇ ਪਿਤਾ ਨੂੰ ਸ਼ੈਂਪੇਨ ਦੀ ਬੋਤਲ ਮਾਰ ਕੇ ਉਸ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਹੈ।ਇਹ ਵਾਰਦਾਤ ਦੋ ਸਾਲ ਪਹਿਲਾਂ ਦੀ ਹੈ। ਦੀਕਨ ਸਿੰਘ ਵਿਗ (54) ਨੇ 30 ਅਕਤੂਬਰ, 2021 ਦੀ ਸ਼ਾਮ ਨੂੰ ਆਪਣੇ 86 ਸਾਲਾ ਪਿਤਾ ਅਰਜਨ ਸਿੰਘ ਵਿਗ ਦਾ ਸਾਊਥਗੇਟ, ਉੱਤਰੀ ਲੰਡਨ ਵਿੱਚ ਆਪਣੇ ਪਰਿਵਾਰਕ ਘਰ ਵਿੱਚ ਕਤਲ ਕਰ ਦਿੱਤਾ ਸੀ।

ਦਿ ਇੰਡੀਪੈਂਡੈਂਟ ਨੇ ਰਿਪੋਰਟ ਕੀਤੀ ਕਿ ਪੁਲਸ ਨੇ ਡੀਕਨ ਨੂੰ ਬਿਨਾਂ ਕੱਪੜਿਆਂ ਦੇ ਪਾਇਆ ਸੀ ਅਤੇ ਉਹ ਲਗਭਗ ਸ਼ੈਂਪੇਨ ਦੀਆਂ ਲਗਭਗ 100 ਬੋਤਲਾਂ ਨਾਲ ਘਿਰਿਆ ਹੋਇਆ ਸੀ, ਜਿਸ ਵਿੱਚ ਖੂਨ ਨਾਲ ਰੰਗੇ ਵੇਵ ਕਲੀਕੋਟ ਅਤੇ ਬੋਲਿੰਗਰ ਸ਼ਾਮਲ ਸਨ।ਉਸ ਨੇ ਕਥਿਤ ਤੌਰ 'ਤੇ ਪੁਲਸ ਨੂੰ ਦੱਸਿਆ ਕਿ "ਉਸ ਨੇ ਆਪਣੇ ਪਿਤਾ ਨੂੰ ਮਾਰ ਦਿੱਤਾ। ਓਲਡ ਬੇਲੀ ਦੀ ਅਦਾਲਤ ਨੂੰ ਦੱਸਿਆ ਗਿਆ ਕਿ ਪਿਤਾ ਦੀ ਲਾਸ਼ ਡੀਕਨ ਦੇ ਬੈੱਡਰੂਮ ਦੇ ਫਰਸ਼ 'ਤੇ ਮਿਲੀ ਸੀ।ਰਿਪੋਰਟ ਵਿੱਚ ਕਿਹਾ ਗਿਆ ਕਿ ਵਿਗ ਨੇ ਕਤਲੇਆਮ ਨੂੰ ਸਵੀਕਾਰ ਕੀਤਾ ਪਰ ਜਿਊਰੀ ਵੱਲੋਂ ਇੱਕ ਦਿਨ ਤੋਂ ਵੀ ਘੱਟ ਸਮੇਂ ਤੱਕ ਵਿਚਾਰ-ਵਟਾਂਦਰੇ ਤੋਂ ਬਾਅਦ ਉਸਨੂੰ ਕਤਲ ਦਾ ਦੋਸ਼ੀ ਪਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਵੱਖਵਾਦੀਆਂ ਅਤੇ ਤਿਰੰਗੇ ਲੈ ਕੇ ਪਹੁੰਚੇ ਪ੍ਰਵਾਸੀ ਭਾਰਤੀਆਂ ਵਿਚਾਲੇ ਹੱਥੋਪਾਈ, 2 ਗ੍ਰਿਫ਼ਤਾਰ (ਵੀਡੀਓ)

ਸਰਕਾਰੀ ਵਕੀਲ ਡੀਆਨਾ ਹੀਰ ਕੇਸੀ ਨੇ ਅਦਾਲਤ ਨੂੰ ਦੱਸਿਆ ਕਿ ਪੀੜਤ ਨੂੰ ਸ਼ੈਂਪੇਨ ਦੀ ਬੋਤਲ ਨਾਲ ਚਿਹਰੇ ਅਤੇ ਸਿਰ 'ਤੇ ਵਾਰ-ਵਾਰ ਸੱਟਾਂ ਮਾਰੀਆਂ ਗਈਆਂ ਸਨ ਅਤੇ ਉਸ ਦੀ ਮੌਤ ਹੋ ਗਈ ਸੀ।ਹੀਰ ਨੇ ਅਦਾਲਤ ਨੂੰ ਦੱਸਿਆ ਕਿ ਪੋਸਟਮਾਰਟਮ ਜਾਂਚ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ।ਦੀਕਨ, ਜਿਸ ਨੇ ਆਪਣੇ ਪਿਤਾ ਦੀ ਪਰਿਵਾਰਕ ਕਾਰੋਬਾਰ ਵਿੱਚ ਮਦਦ ਕੀਤੀ ਸੀ, ਨੂੰ ਕੋਵਿਡ ਤਾਲਾਬੰਦੀ ਦੌਰਾਨ ਸ਼ਰਾਬ ਪੀਣ ਦੀ ਲਤ ਲੱਗ ਗਈ ਸੀ।ਪੁਲਸ ਨੇ ਅਪਰਾਧ ਵਾਲੀ ਥਾਂ 'ਤੇ ਸ਼ੈਂਪੇਨ ਦੀਆਂ 100 ਬੋਤਲਾਂ, ਵਿਸਕੀ ਦੀਆਂ ਬੋਤਲਾਂ ਦੇ 10 ਐਮਾਜ਼ਾਨ ਡਿਲੀਵਰੀ ਬਾਕਸ ਅਤੇ ਟੈਲੀਸਕਰ ਸਕਾਚ ਦੀ ਇੱਕ ਖਾਲੀ ਬੋਤਲ ਬਰਾਮਦ ਕੀਤੀ।ਡੀਕਨ, ਜੋ ਆਪਣੇ ਪਰਿਵਾਰ ਸਮੇਤ ਯੂਗਾਂਡਾ ਤੋਂ ਬ੍ਰਿਟੇਨ ਆਇਆ ਸੀ, ਨੇ ਦਾਅਵਾ ਕੀਤਾ ਕਿ ਉਸਨੂੰ ਔਟਿਜ਼ਮ ਸੀ ਅਤੇ ਉਸਦੇ ਪਿਤਾ ਨੇ ਉਸ 'ਤੇ ਹਮਲਾ ਕੀਤਾ ਸੀ।ਉਸ ਨੇ ਕਤਲ ਤੋਂ ਕੁਝ ਘੰਟੇ ਪਹਿਲਾਂ 500 ਮਿਲੀਲੀਟਰ ਵਿਸਕੀ ਪੀਣ ਦੀ ਗੱਲ ਵੀ ਕਬੂਲੀ ਹੈ।ਜੱਜ ਐਂਜੇਲਾ ਰੈਫਰਟੀ ਨੇ ਸ਼ੁੱਕਰਵਾਰ ਨੂੰ ਡੀਕਨ ਦੀ ਸਜ਼ਾ ਨੂੰ 10 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਅਤੇ ਉਸ ਨੂੰ ਹਿਰਾਸਤ ਵਿੱਚ ਭੇਜ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News