ਯੂਰਪੀਅਨ ਸੰਸਦ ਦੇ ਮੈਂਬਰ ਚੁਣੇ ਗਏ ਬ੍ਰਿਟਿਸ਼ ਭਾਰਤੀ ਉਦਯੋਗਪਤੀ
Tuesday, May 28, 2019 - 12:20 AM (IST)

ਲੰਡਨ — ਬ੍ਰਿਟਿਸ਼ ਭਾਰਤੀ ਉਦਯੋਗਪਤੀ ਦਿਨੇਸ਼ ਧਮੀਜਾ ਲੰਡਨ ਤੋਂ ਯੂਰੋਪੀਅਨ ਸੰਸਦ ਮੈਂਬਰ ਦੇ ਰੂਪ 'ਚ ਚੁਣੇ ਗਏ ਹਨ। ਪਿਛਲੇ ਵੀਰਵਾਰ ਨੂੰ ਹੋਈਆਂ ਚੋਣਾਂ ਦੇ ਨਤੀਜੇ ਐਤਵਾਰ ਨੂੰ ਆਉਣੇ ਸ਼ੁਰੂ ਹੋਏ। ਇਸ 'ਚ ਨਵੀਂ ਬ੍ਰੈਗਜਿਟ ਪਾਰਟੀ ਨੂੰ ਸਪੱਸ਼ਟ ਬੜਤ ਮਿਲ ਰਿਹੀ ਹੈ ਅਤੇ ਦੂਜੇ ਸਥਾਨ 'ਤੇ ਲਿਬਰਲ ਡੈਮੋਕ੍ਰੇਟਿਕ ਹੈ। ਈਬੁੱਕਰਸ ਡਾਟ ਕਾਮ ਦੇ ਸੰਸਥਾਪਕ, ਸਾਬਕਾ ਚੇਅਰਮੈਨ ਅਤੇ ਸੀ. ਈ. ਓ. ਧਮੀਜਾ ਨੇ ਕਿਹਾ ਕਿ ਲੋਕ ਸਾਡੇ ਤੋਂ ਖੁਸ਼ ਹਨ। ਲੇਬਰ ਅਤੇ ਟੋਰੀ (ਪਾਰਟੀ) ਦੇ ਵੋਟਰ ਆਪਣੀਆਂ ਪਾਰਟੀਆਂ ਤੋਂ ਪ੍ਰੇਸ਼ਾਨ ਹੋ ਗਏ ਸਨ।
ਈ. ਯੂ. 'ਚ ਰਹਿਣ ਦੇ ਕਟੱੜ ਸਮਰਥਕ ਧਮੀਜਾ ਨੇ 28 ਮੈਂਬਰੀ ਆਰਥਿਕ ਬਲਾਕ ਦੀ ਬ੍ਰਿਟੇਨ ਦੀ ਮੈਂਬਰਸ਼ਿਪ 'ਤੇ ਦੂਜੀ ਰਾਇਸ਼ੁਮਾਰੀ ਦੇ ਪਰਟੀ ਦੇ ਵਿਆਪਕ ਸੰਦੇਸ਼ ਨਾਲ ਲੰਡਨ ਦੀ ਲਿਬਰਲ ਡੈਮੋਕ੍ਰੇਟਿਕ ਸੀਟ ਤੋਂ ਚੋਣਾਂ ਲੜੀ ਸੀ। ਲਿਰਬਲ ਡੈਮੋਕ੍ਰੇਟਿਕ ਦੇ ਨੇਤਾ ਵਿੰਸ ਕੇਬਲ ਨੇ ਕਿਹਾ ਕਿ ਵੋਟਰਾਂ ਨੇ ਇਸ ਦੇ ਸਪੱਸ਼ਟ, ਈਮਾਨਦਾਰ, ਸਪੱਸ਼ਟ ਸੰਦੇਸ਼ ਦਾ ਸਮਰਥਨ ਕੀਤਾ ਅਤੇ ਸਭ ਤੋਂ ਵਧੀਆ ਨਤੀਜੇ ਦਿੱਤੇ, ਜਿਸ ਦਾ ਅਰਥ ਹੈ ਕਿ ਉਹ 'ਹਾਊਸ ਆਫ ਕਾਮਨਸ' 'ਚ ਸੰਸਦ ਮੈਂਬਰਾਂ ਦੀ ਤੁਲਨਾ 'ਚ ਯੂਰਪੀਅਨ ਸੰਸਦ 'ਚ ਉਨ੍ਹਾਂ ਦੇ ਜ਼ਿਆਦਾ ਐੱਮ. ਈ. ਪੀ. ਹੋਣਗੇ।