ਬ੍ਰਿਟਿਸ਼ ਆਮ ਚੋਣਾਂ ''ਚ ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਾਕ ਦੇ ਦਰਜ ਕੀਤੀ ਧਮਾਕੇਦਾਰ ਜਿੱਤ

12/13/2019 2:52:11 PM

ਲੰਡਨ: ਬ੍ਰਿਟੇਨ 'ਚ ਹੋਈਆਂ ਆਮ ਚੋਣਾਂ 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੰਟਜ਼ਰਵੇਟਿਵ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਆਸਾਨੀ ਨਾਲ ਬਹੁਮਤ ਦੇ ਆਂਕੜੇ ਨੂੰ ਪਾਰ ਕਰ ਲਿਆ ਹੈ। ਉੱਥੇ ਜੇਰੇਮੀ ਕੋਰਬੀਨ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਚੋਣਾਂ 'ਚ ਟੇਕ ਕੰਪਨੀ ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਅਤੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਿਸ਼ੀ ਸੁਨਾਕ ਨੇ ਵੀ ਵੱਡੀ ਜਿੱਤ ਦਰਜ ਕੀਤੀ ਹੈ। ਪਿਛਲੀ ਬੋਰਿਸ ਜਾਨਸਨ ਸਰਕਾਰ 'ਚ ਰਿਸ਼ੀ ਸੁਨਾਕ ਨੂੰ ਖਜਾਨਾ ਮੰਤਰਾਲਾ ਦੇ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਯੂਨਾਈਟੇਡ ਕਿੰਗਡਮ ਦੀ ਰਿਚਮੰਡ (ਯਾਕਰਸ) ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਸੁਨਾਕ ਨੇ ਆਪਣੇ ਕਰੀਬੀ ਵਿਰੋਧੀ ਲੇਬਰ ਪਾਰਟੀ ਦੇ ਟਾਮ ਕਰਕਵੁਡ ਨੂੰ ਵੱਡੇ ਅੰਤਰ ਨਾਲ ਮਾਤ ਦਿੱਤੀ। ਰਿਸ਼ੀ ਸੁਨਾਕ ਨੂੰ ਜਿੱਥੇ ਇਨ੍ਹਾਂ ਚੋਣਾਂ 'ਚ 36,693 ਵੋਟ ਮਿਲੇ, ਉੱਥੇ ਟਾਮ ਕਰਕਵੁਡ ਨੂੰ ਸਿਰਫ 9,483 ਨੋਟਾਂ ਨਾਲ ਸੰਤੋਸ਼ ਕਰਨਾ ਪਿਆ। ਜਾਣਕਾਰੀ ਮੁਤਾਬਕ ਇਸ ਵਾਰ ਬ੍ਰਿਟੇਨ ਦੀਆਂ ਆਮ ਚੋਣਾਂ 'ਚ ਭਾਰਤੀ ਮੂਲ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ ਸੀ। ਇਨ੍ਹਾਂ ਚੋਣਾਂ 'ਚ ਕਈ ਇਲਾਕਿਆਂ 'ਚ ਭਾਰਤੀ ਮੂਲ ਦੇ ਲੋਕਾਂ ਨੇ ਜਿੱਤ-ਹਾਰ ਦੇ ਗਣਿਤ ਨੂੰ ਬਣਾਉਣ ਅਤੇ ਵਿਗਾੜਨ 'ਚ ਵੀ ਅਹਿਮ ਭੂਮਿਕਾ ਨਿਭਾਈ ਹੈ।

ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ 'ਚ ਜਾਨਸਾਨ ਦੀ ਜਿੱਤ ਦੇ ਬਾਅਦ ਹੀ ਬੈਗਜਿਟ 'ਤੇ ਅਨਿਸ਼ਚਤਾ ਖਤਮ ਹੋ ਜਾਵੇਗੀ ਅਤੇ ਬ੍ਰਿਟੇਨ ਦੀ ਅਗਲੇ ਮਹੀਨੇ ਦੇ ਅੰਤ ਤੱਕ ਯੂਰੋਪੀ ਸੰਘ ਤੋਂ ਵੱਖ ਹੋਣ ਦੀ ਰਾਹ ਵੀ ਆਸਾਨ ਹੋ ਜਾਵੇਗੀ। ਚੋਣ ਨਤੀਜੇ ਦਿਖਾਉਂਦੇ ਹੀ ਬੋਰਿਸ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੇ ਹੇਠਲੇ ਸਦਨ ਹਾਊਸ ਆਫ ਕਾਮਨਜ਼ 'ਚ 650 ਸੀਟਾਂ 'ਚੋਂ 326 ਸੀਟਾਂ ਦੇ ਆਂਕੜੇ ਨੂੰ ਪਾਰ ਕਰ ਲਿਆ ਹੈ। ਜਾਨਸਨ (55) ਨੇ ਕਿਹਾ ਕਿ ਇਸ ਜਿੱਤ ਨਾਲ ਉਨ੍ਹਾਂ ਨੂੰ 'ਬ੍ਰਿਟੇਨ ਨੂੰ ਯੂਰੋਪੀ ਸੰਘ ਤੋਂ ਵੱਖ ਕਰਨ' ਅਤੇ ਅਗਲੇ ਮਹੀਨੇ ਤੱਕ ਬ੍ਰੈਗਜਿਟ ਕਰਨ ਦਾ ਜਨਾਦੇਸ਼ ਮਿਲਿਆ ਹੈ।
 


Shyna

Content Editor

Related News