ਬਰਤਾਨਵੀ ਜੋੜੀ ਨੇ ਯੂਕੇ ਦੀ ਸਭ ਤੋਂ ਲੰਬੀ ਸਿੱਧੀ ਲਾਈਨ ਚੁਣੌਤੀ ਨੂੰ ਕੀਤਾ ਪੂਰਾ

Wednesday, Sep 01, 2021 - 05:26 PM (IST)

ਗਲਾਸਗੋ/ਲੰਡਨ (ਮਨਦੀਪ।ਖੁਰਮੀ ਹਿੰਮਤਪੁਰਾ): ਇੱਕ ਬਰਤਾਨਵੀ ਜੋੜੀ ਨੇ ਯੂਕੇ ਵਿੱਚ ਸਭ ਤੋਂ ਲੰਬੀ ਸਿੱਧੀ ਲਾਈਨ ਦੀ ਦੂਰੀ ਨੂੰ ਬਿਨਾਂ ਕਿਸੇ ਸੜਕ ਜਾਂ ਰਸਤੇ ਦੇ ਪਾਰ ਕੀਤਾ ਹੈ। ਇਸ ਜੋੜੀ ਨੇ ਇਸ ਸਿੱਧੀ ਦੂਰੀ ਵਿਚਕਾਰ ਆਉਣ ਵਾਲੇ ਪਹਾੜੀ, ਖੱਡਿਆਂ, ਪਾਣੀ ਆਦਿ ਵਾਲੇ ਰਾਹ ਨੂੰ ਪਾਰ ਕਰ ਕੀਤਾ। ਕੈਲਮ ਮੈਕਲੇਨ (32) ਅਤੇ ਜੈਨੀ ਗ੍ਰਾਹਮ (41) ਨੇ 49 ਮੀਲ (78.55 ਕਿਲੋਮੀਟਰ) ਦੀ ਚੁਣੌਤੀ ਨੂੰ ਪੂਰਾ ਕਰਨ ਲਈ ਉੱਚੀਆਂ ਚਟਾਨਾਂ ਨਾਲ ਨਜਿੱਠਿਆ। 

PunjabKesari

ਇਹਨਾਂ ਨੇ ਸੋਮਵਾਰ ਸ਼ਾਮ ਨੂੰ ਡਰੂਮੋਚਟਰ ਦੇ ਪਾਸ ਤੋਂ ਕੋਰਗਾਰਫ ਤੱਕ ਦੀ ਪੈਦਲ ਯਾਤਰਾ 83 ਘੰਟੇ ਅਤੇ 56 ਮਿੰਟਾਂ ਵਿੱਚ ਪੂਰੀ ਕੀਤੀ। ਇਸ ਚਾਰ ਦਿਨਾਂ ਦੀ ਸਾਹਸ ਭਰੀ ਯਾਤਰਾ ਲਈ ਇਹਨਾਂ ਨੇ 16 ਕਿਲੋਗ੍ਰਾਮ ਦੇ ਦੋ ਪੈਕਾਂ ਵਿੱਚ ਆਪਣਾ ਤੰਬੂ ਅਤੇ ਸਾਰਾ ਭੋਜਨ ਲਿਆ। ਕੈਲਮ ਅਨੁਸਾਰ ਉਹਨਾਂ ਦਾ ਰਾਸਤਾ ਬਹੁਤ ਜੋਖਮ ਭਰਪੂਰ ਸੀ। ਚੱਟਾਨਾਂ 'ਤੇ ਚੜ੍ਹਨਾ ਅਤੇ ਉਤਰਨਾ ਬਹੁਤ ਖਤਰਨਾਕ ਸੀ, ਜਿਸ ਦੌਰਾਨ ਤਿਲਕ ਕੇ ਡਿੱਗਣ ਨਾਲ ਜਾਨੀ ਖਦਸ਼ਾ ਵੀ ਸੀ। 

PunjabKesari

ਪੜ੍ਹੋ ਇਹ ਅਹਿਮ ਖਬਰ - 'ਪੰਜਸ਼ੀਰ 'ਤੇ ਹਮਲਾ ਕਰਨ ਆਏ 350 ਤਾਲਿਬਾਨੀ ਢੇਰ, 40 ਕੀਤੇ ਕਾਬੂ'

ਇਸ ਰਸਤੇ ਨੂੰ ਪੂਰਾ ਕਰਨ ਦੀਆਂ ਕੁਝ ਅਸਫਲ ਕੋਸ਼ਿਸ਼ਾਂ ਪਹਿਲਾਂ ਵੀ ਹੋਈਆਂ ਹਨ, ਜਿਸਦੀ ਯੋਜਨਾ ਕੁਝ ਸਾਲ ਪਹਿਲਾਂ ਆਰਡੀਨੈਂਸ ਸਰਵੇ ਦੁਆਰਾ ਬਣਾਈ ਗਈ ਸੀ। ਆਪਣੀ ਸਫਲਤਾ 'ਤੇ ਖੁਸ਼ੀ ਪ੍ਰਗਟ ਕਰਦਿਆਂ ਜੈਨੀ ਨੇ ਕਿਹਾ ਕਿ ਰਸਤੇ ਵਿੱਚ ਜੰਗਲਾਂ, ਤੇਜ ਰਫਤਾਰ ਨਦੀਆਂ ਆਦਿ ਤੋਂ ਲੰਘਣਾ ਸ਼ਾਮਲ ਹੈ। ਇਸ ਜੋੜੀ ਨੇ ਇਸ ਚੁਣੌਤੀਪੂਰਨ ਸਿੱਧੇ ਰਸਤੇ 'ਤੇ ਨਾ ਚੱਲਣ ਦੀ ਆਮ ਲੋਕਾਂ ਨੂੰ ਤਾਕੀਦ ਕੀਤੀ ਹੈ, ਕਿਉਂਕਿ ਇਸ ਲਈ ਨਕਸ਼ੇ ਅਤੇ ਕੰਪਾਸ ਦੀ ਵਰਤੋਂ ਦੇ ਨਾਲ ਕਾਫੀ ਤਜਰਬੇ ਦੀ ਜਰੂਰਤ ਹੈ।

PunjabKesari


Vandana

Content Editor

Related News