ਬ੍ਰਿਟਿਸ਼ ਕੋਲੰਬੀਆ ਸੂਬਾਈ ਚੋਣਾਂ: ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਸਪੱਸ਼ਟ ਬਹੁਮਤ

Monday, Oct 21, 2024 - 10:06 AM (IST)

ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀਆਂ ਬੀਤੇ ਦਿਨੀਂ ਹੋਈਆਂ ਸੂਬਾਈ ਚੋਣਾਂ ’ਚ ਚੋਣ ਅਖਾੜੇ ’ਚ ਨਿੱਤਰੀਆਂ ਦੋਵੇਂ ਪ੍ਰਮੁੱਖ ਸਿਆਸੀ ਪਾਰਟੀਆਂ ਐਨ. ਡੀ. ਪੀ. ਅਤੇ ਕੰਜ਼ਰਵੇਟਿਵ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਦੇਰ ਰਾਤ ਤੀਕ ਪ੍ਰਾਪਤ ਨਤੀਜਿਆਂ ਅਨੁਸਾਰ ਉਕਤ ਦੋਵੇਂ ਹੀ ਪਾਰਟੀਆਂ ਲਗਭਗ ‘ਬਰਾਬਰ-ਬਰਾਬਰ’ ਹੋਈਆਂ ਅਨੁਮਾਨੀਆਂ ਗਈਆਂ।ਇਨ੍ਹਾਂ ਚੋਣਾਂ ’ਚ ਸੱਤਾਧਾਰੀ ਐਨ. ਡੀ. ਪੀ. 46 ਸੀਟਾਂ ਅਤੇ ਉਸ ਦੀ ਪ੍ਰਮੁੱਖ ਵਿਰੋਧੀ ਕੰਸ਼ਰਵੇਟਿਵ ਨੂੰ 45 ਸੀਟਾਂ ’ਤੇ ਜਿੱਤ ਨਸੀਬ ਹੋਈ, ਜਦੋਂ ਕਿ ਇਕ ਹੋਰ ਗਰੀਨ ਪਾਰਟੀ ਸਿਰਫ 2 ਸੀਟਾਂ ’ਤੇ ਸਿਮਟ ਕੇ ਰਹਿ ਗਈ। ਇਨ੍ਹਾਂ ਚੋਣਾਂ ’ਚ ਐਨ. ਡੀ. ਪੀ. ਵੱਲੋਂ ਚੋਣ ਪਿੜ ’ਚ ਨਿੱਤਰੇ ਪੰਜਾਬੀ ਮੂਲ ਦੇ ਉਮੀਦਵਾਰ ਰਾਜ ਚੌਹਾਨ, ਰਵੀ ਕਾਹਲੋਂ, ਜਗਰੂਪ ਬਰਾੜ, ਨਿੱਕੀ ਸ਼ਰਮਾ, ਜੈਸੀ ਸੁੰਨੜ, ਹਰਵਿੰਦਰ ਸੰਧੂ, ਰਵੀ ਪਆਰ, ਸੁਨੀਤਾ ਧੀਰ ਅਤੇ ਰੀਆ ਅਰੋੜਾ ਜੇਤੂ ਰਹੇ।ਇਸੇ ਤਰ੍ਹਾਂ ਕੰਸ਼ਰਵੇਟਿਵ ਪਾਰਟੀ ਵੱਲੋਂ ਚੋਣ ਪਿੜ੍ਹ ’ਚ ਨਿੱਤਰੇ ਪੰਜਾਬੀ ਮੂਲ ਦੇ ਮਨਦੀਪ ਧਾਲੀਵਾਲ, ਹਰਮਨ ਭੰਗੂ ਹੋਣਹੀਰ ਰੰਧਾਵਾ ਅਤੇ ਜੋਤੀ ਤੂਰ ਜਿੱਤਣ ’ਚ ਕਾਮਯਾਬ ਰਹੇ। ਬੀ. ਸੀ. ਇਲੈਕਸ਼ਨ ਵੱਲੋਂ ਫਾਈਨਲ ਚੋਣ ਨਤੀਜੇ 26 ਅਕਤੂਬਰ ਨੂੰ ਘੋਸ਼ਿਤ ਕੀਤੇ ਜਾਣਗੇ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ ਕੋਲੰਬੀਆ ਚੋਣਾਂ 'ਚ 10 ਪੰਜਾਬੀਆਂ ਦੀ ਜਿੱਤ, 1 ਚੱਲ ਰਿਹੈ ਅੱਗੇ

ਜਗਰੂਪ ਬਰਾੜ ਨੇ 6ਵੀਂ ਵਾਰੀ ਪ੍ਰਾਪਤ ਕੀਤੀ ਜਿੱਤ

ਸਰੀ ਫਲੀਟਵੁੱਡ ਹਲਕੇ ਤੋਂ ਐਨ. ਡੀ. ਪੀ. ਦੇ ਉਮੀਦਵਾਰ ਵਜੋਂ ਚੋਣ ਪਿੜ ’ਚ ਨਿੱਤਰੇ ਪੰਜਾਬੀ ਮੂਲ ਦੇ ਜਗਰੂਪ ਬਰਾੜ ਨੇ ਆਪਣੀਆਂ ਸਿਆਸੀ ਸਫਰ ਦੀਆਂ ਅਗਲੇਰੀਆਂ ਪੌੜੀਆਂ ਚੜ੍ਹਦਿਆਂ 6ਵੀਂ ਵਾਰ ਜਿੱਤ ਦਰਜ ਕਰਵਾਈ, ਉਹ ਸੂਬਾਈ ਸਰਕਾਰ ’ਚ ਮੰਤਰੀ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।ਪੰਜਾਬ ਦੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਸ: ਬਰਾੜ ਵੱਲੋਂ ਆਪਣੀ ਜਿੱਤ ਮਗਰੋਂ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News