ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ''ਚ ਲੱਗੇ ਭੂਚਾਲ ਦੇ ਝਟਕੇ
Wednesday, Dec 25, 2019 - 11:18 AM (IST)

ਟੋਰਾਂਟੋ (ਭਾਸ਼ਾ): ਬ੍ਰਿਟਿਸ਼ ਕੋਲੰਬੀਆ ਵਿਚ ਤੱਟ ਨੇੜੇ ਮੰਗਲਵਾਰ ਨੂੰ 6.3 ਦੀ ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨ ਸਰਵੇ ਨੇ ਦੱਸਿਆ ਕਿ ਭੂਚਾਲ ਰਾਤ 8:36 'ਤੇ ਆਇਆ। ਇਸ ਦਾ ਕੇਂਦਰ ਪੋਰਟ ਹਾਰਡੀ ਦੇ ਪੱਛਮ ਵਿਚ 182 ਕਿਲੋਮੀਟਰ ਦੀ ਦੂਰੀ 'ਤੇ ਸੀ। ਅਲਾਸਕੀ ਵਿਚ ਰਾਸ਼ਟਰੀ ਸੁਨਾਮੀ ਕੇਂਦਰ ਨੇ ਦੱਸਿਆ ਕਿ ਫਿਲਹਾਲ ਸੁਨਾਮੀ ਦਾ ਖਦਸ਼ਾ ਨਹੀਂ ਹੈ। ਸੋਮਵਾਰ ਨੂੰ ਬ੍ਰਿਟਿਸ਼ ਕੋਲੰਬੀਆ ਵਿਚ 4.8 ਤੋਂ 6.0 ਦੀ ਤੀਬਰਤਾ ਦੇ ਭੂਚਾਲ ਦੇ ਪੰਜ ਝਟਕੇ ਆਏ ਸਨ।