ਬਰਤਾਨਵੀ ਐਥਲੀਟਾਂ ਨੇ ਟੋਕੀਓ ਓਲੰਪਿਕਸ ''ਚ ਜਿੱਤੇ ਕੁੱਲ 65 ਮੈਡਲ

Monday, Aug 09, 2021 - 01:44 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨਵੀ ਐਥਲੀਟਾਂ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਟੋਕੀਓ ਓਲੰਪਿਕ ਵਿੱਚ ਕੁੱਲ 65 ਮੈਡਲ ਆਪਣੇ ਨਾਮ ਕੀਤੇ ਹਨ। ਟੀਮ ਗ੍ਰੇਟ ਬ੍ਰਿਟੇਨ (ਜੀ ਬੀ) ਨੇ ਟੋਕੀਓ ਖੇਡਾਂ ਦੇ ਆਖਰੀ ਦਿਨ ਦੋ ਸੋਨ ਤਮਗੇ ਜਿੱਤ ਕੇ ਲੰਡਨ ਓਲੰਪਿਕ 2012 ਵਿੱਚ ਜਿਤੇ ਤਮਗਿਆਂ ਦੀ ਬਰਾਬਰੀ ਕੀਤੀ। 

PunjabKesari

ਬਰਤਾਨਵੀ ਟਰੈਕ ਸਾਈਕਲਿਸਟ ਜੇਸਨ ਕੇਨੀ ਦੇ ਸੋਨ ਮੈਡਲ ਨੇ ਐਤਵਾਰ ਨੂੰ ਜੀ ਬੀ ਨੂੰ 64 ਮੈਡਲਾਂ ਤੱਕ ਪਹੁੰਚਾਇਆ ਅਤੇ ਮੁੱਕੇਬਾਜ਼ ਲੌਰੇਨ ਪ੍ਰਾਈਸ ਨੇ ਮਿਡਲਵੇਟ ਫਾਈਨਲ ਵਿੱਚ ਸੋਨ ਤਮਗਾ ਜਿੱਤ ਕੇ ਕੁੱਲ ਗਿਣਤੀ 65 ਤੱਕ ਪਹੁੰਚਾਈ। ਟੋਕੀਓ ਓਲੰਪਿਕ ਵਿੱਚ ਬਰਤਾਨੀਆ ਦੁਆਰਾ ਜਿੱਤੇ ਕੁੱਲ 65 ਤਮਗਿਆਂ ਵਿੱਚ 22 ਸੋਨੇ ਦੇ, 21 ਚਾਂਦੀ ਦੇ ਅਤੇ 22 ਕਾਂਸੀ ਦੇ ਤਮਗੇ ਸ਼ਾਮਲ ਹਨ। ਬ੍ਰਿਟੇਨ ਨੇ ਇਸ ਤੋਂ ਪਹਿਲਾਂ ਰੀਓ ਓਲੰਪਿਕ ਵਿੱਚ ਜੀ ਬੀ ਦੀ ਸਭ ਤੋਂ ਸਫਲ ਮਹਿਲਾ ਅਥਲੀਟ, ਲੌਰਾ ਕੇਨੀ ਨੂੰ ਐਤਵਾਰ ਦੇ ਸਮਾਪਤੀ ਸਮਾਰੋਹ ਵਿੱਚ ਬ੍ਰਿਟਿਸ਼ ਝੰਡਾ ਚੁੱਕਣ ਲਈ ਚੁਣਿਆ ਗਿਆ। 

ਪੜ੍ਹੋ ਇਹ ਅਹਿਮ ਖਬਰ- 'ਪੱਤਰ' ਲੀਕ ਹੋਣ 'ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਰਿਸ਼ੀ ਸੁਨਕ ਨੂੰ ਦਿੱਤੀ ਇਹ ਧਮਕੀ

ਟੋਕੀਓ ਵਿੱਚ ਟੀਮ ਜੀ ਬੀ ਲਈ ਖੇਡਾਂ ਤੋਂ ਪਹਿਲਾਂ ਕੁੱਲ 52 ਮੈਡਲਾਂ ਜਿਹਨਾਂ ਵਿੱਚੋਂ 14 ਗੋਲਡ ਮੈਡਲਾਂ ਦੀ ਉਮੀਦ ਕੀਤੀ ਗਈ ਸੀ ਪਰ ਐਥਲੀਟਾਂ ਨੇ ਵਧੀਆ ਖੇਡ ਪ੍ਰਦਰਸ਼ਨ ਨਾਲ ਉਮੀਦ ਤੋਂ ਵੱਧ ਪ੍ਰਾਪਤ ਕੀਤਾ। ਟੀਮ ਜੀ ਬੀ ਟੋਕੀਓ 2020 ਵਿੱਚ ਅਮਰੀਕਾ, ਚੀਨ ਅਤੇ ਜਾਪਾਨ ਦੇ ਬਾਅਦ ਮੈਡਲ ਟੇਬਲ ਵਿੱਚ ਚੌਥੇ ਸਥਾਨ 'ਤੇ ਰਹੀ । ਬਰਤਾਨੀਆ ਦੇ ਐਥਲੀਟਾਂ ਨੇ ਟੋਕੀਓ ਓਲੰਪਿਕ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।


Vandana

Content Editor

Related News