ਬ੍ਰਿਟਿਸ਼ ਏਅਰਵੇਜ਼ ਦੀ ਗਲਤੀ ਨੇ ਉਡਾਏ 146 ਯਾਤਰੀਆਂ ਦੇ ਹੋਸ਼

03/26/2019 6:59:10 PM

ਲੰਡਨ (ਏਜੰਸੀ)- ਜਰਮਨੀ ਜਾ ਰਿਹਾ ਜਹਾਜ਼ ਗਲਤੀ ਨਾਲ ਸਕਾਟਲੈਂਡ ਉਤਰ ਗਿਆ। ਇਹ ਗਲਤੀ ਮੰਨੀ-ਪ੍ਰਮੰਨੀ ਏਅਰਲਾਈਨਜ਼ ਬ੍ਰਿਟਿਸ਼ ਏਅਰਵੇਜ਼ ਤੋਂ ਹੋਈ ਹੈ। ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਹੋਇਆ ਇੰਝ ਕਿ ਲੰਡਨ ਦੇ ਹੀਥਰੋ ਏਅਰਪੋਰਟ ਤੋਂ ਬ੍ਰਿਟਿਸ਼ ਏਅਰਵੇਜ਼ ਦਾ ਜਹਾਜ਼ ਜਰਮਨੀ ਦੇ ਡਸੇਲਡਾਰਫ ਲਈ ਰਵਾਨਾ ਹੋਇਆ। ਜਦੋਂ ਜਹਾਜ਼ ਏਅਰਪੋਰਟ 'ਤੇ ਉਤਰਿਆ ਤਾਂ ਪਤਾ ਲੱਗਾ ਕਿ ਇਹ ਜਰਮਨੀ ਨਹੀਂ ਸਗੋਂ ਐਡਿਨਬਰਗ ਹੈ। ਜਹਾਜ਼ ਦੇ ਲੈਂਡ ਕਰਦੇ ਹੀ ਕਰੂ ਮੈਂਬਰ ਨੂੰ ਦੱਸਿਆ ਗਿਆ ਕਿ ਉਹ ਸਕਾਟਲੈਂਡ ਵਿਚ ਹਨ।

ਇੰਨਾ ਸੁਣਦੇ ਹੀ ਜਹਾਜ਼ ਵਿਚ ਸਵਾਰ 146 ਯਾਤਰੀਆਂ ਵਿਚ ਹੜਕੰਪ ਮਚ ਗਿਆ। ਜਹਾਜ਼ ਨੂੰ ਫਿਰ ਤੋਂ ਜਰਮਨੀ ਦੇ ਡਸੇਲਡਾਰਫ ਸ਼ਹਿਰ ਲਈ ਰਵਾਨਾ ਕੀਤਾ ਗਿਆ। ਇਸ ਦੇ ਚੱਲਦੇ ਜਹਾਜ਼ ਤਕਰੀਬਨ ਸਾਢੇ ਤਿੰਨ ਘੰਟੇ ਦੀ ਦੇਰੀ ਨਾਲ ਜਰਮਨੀ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਇਹ ਗੜਬੜੀ ਇਸ ਲਈ ਹੋਈ ਕਿਉਂਕਿ ਪਾਇਲਟ ਨੂੰ ਗਲਤ ਫਲਾਈਟ ਪਲਾਨ ਦੇ ਦਿੱਤਾ ਗਿਆ ਸੀ। ਯਾਨੀ ਉਨ੍ਹਾਂ ਨੂੰ ਜਰਮਨੀ ਜਾਣ ਦੀ ਬਜਾਏ ਸਕਾਟਲੈਂਡ ਰੂਟ ਫਾਲੋ ਕਰਨ ਲਈ ਕਹਿ ਦਿੱਤਾ ਗਿਆ ਸੀ। ਏਅਰ ਟ੍ਰੈਫਿਕ ਕੰਟਰੋਲ ਦੇ ਅਧਿਕਾਰੀਆਂ ਨੇ ਵੀ ਇਸ 'ਤੇ ਧਿਆਨ ਨਹੀਂ ਦਿੱਤਾ ਕਿਉਂਕਿ ਉਨ੍ਹਾਂ ਨੂੰ ਵੀ ਗਲਤ ਫਲਾਈਟ ਪਲਾਨ ਦਿੱਤਾ ਗਿਆ ਸੀ।


Sunny Mehra

Content Editor

Related News