ਬਿ੍ਰਟਿਸ਼ ਏਅਰਵੇਜ਼ 28 ਹਜ਼ਾਰ ਕਰਮੀਆਂ ਨੂੰ ਅਸਥਾਈ ਰੂਪ ਤੋਂ ਕਢੇਗੀ : ਯੂਨੀਅਨ

Friday, Apr 03, 2020 - 02:23 AM (IST)

ਬਿ੍ਰਟਿਸ਼ ਏਅਰਵੇਜ਼ 28 ਹਜ਼ਾਰ ਕਰਮੀਆਂ ਨੂੰ ਅਸਥਾਈ ਰੂਪ ਤੋਂ ਕਢੇਗੀ : ਯੂਨੀਅਨ

ਲੰਡਨ - ਬਿ੍ਰਟਿਸ਼ ਏਅਰਵੇਜ਼ ਕੋਰੋਨਾਵਾਇਰਸ ਤੋਂ ਇਸ ਖੇਤਰ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਆਪਣੇ 28 ਹਜ਼ਾਰ ਕਰਮਚਾਰੀਆਂ ਜਾਂ 60 ਫੀਸਦੀ ਸਟਾਫ ਨੂੰ ਅਸਥਾਈ ਰੂਪ ਤੋਂ ਕੱਢਣ ਜਾ ਰਹੀ ਹੈ। ਟ੍ਰੇਡ ਯੂਨੀਅਨ ਯੂਨਾਈਟੇਡ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ।

ਯੂਨਾਈਟ ਬਿ੍ਰਟਿਸ਼ ਏਅਰਵੇਜ਼ ਦੇ ਹਜ਼ਾਰਾਂ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ। ਯੂਨਾਈਟ ਨੇ ਆਖਿਆ ਕਿ ਉਸ ਨੇ ਕੰਪਨੀ ਦੇ ਨਾਲ ਕਰੀਬ 28 ਹਜ਼ਾਰ ਕਰਮਚਾਰੀਆਂ ਲਈ ਸਰਕਾਰ ਦੇ ਵਪਾਰ ਪ੍ਰੋਗਰਾਮ ਫਾਰਮੈਟ ਦਾ ਇਸਤੇਮਾਲ ਕਰਨ ਲਈ ਸਮਝੌਤਾ ਕੀਤਾ ਸੀ, ਜਿਸ ਵਿਚ 80 ਫੀਸਦੀ ਤਨਖਾਹ ਦੀ ਗਾਰੰਟੀ ਹੈ। ਯੂਨਾਈਟ ਦੀ ਏਵੀਏਸ਼ਨ ਖੇਤਰ ਦੇ ਰਾਸ਼ਟਰੀ ਅਧਿਕਾਰੀ ਓਲੀਵਰ ਰਿਚਰਡਸਨ ਨੇ ਆਖਿਆ ਕਿ ਪੂਰਾ ਏਵੀਏਸ਼ਨ ਖੇਤਰ ਜਿਨ੍ਹਾਂ ਮੌਜੂਦਾ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ, ਉਨ੍ਹਾਂ ਨੂੰ ਦੇਖਦੇ ਹੋਏ ਇਹ ਸਾਡੇ ਮੈਂਬਰਾਂ ਲਈ ਸਭ ਤੋਂ ਚੰਗਾ ਸੌਦਾ ਹੈ।


author

Khushdeep Jassi

Content Editor

Related News