ਯੂਕੇ: ਬ੍ਰਿਟਿਸ਼ ਏਅਰਵੇਜ਼ ਹੋਵੇਗੀ ਨਵੇਂ ਕੋਵਿਡ ਟੈਸਟ ਨੂੰ ਪੇਸ਼ ਕਰਨ ਵਾਲੀ ਦੁਨੀਆ ਦੀ ਪਹਿਲੀ ਏਅਰਲਾਈਨ

05/14/2021 3:19:50 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੀ ਏਅਰਲਾਈਨ ਬ੍ਰਿਟਿਸ਼ ਏਅਰਵੇਜ਼ ਦੁਆਰਾ ਕੋਰੋਨਾ ਵਾਇਰਸ ਲਈ ਇੱਕ ਨਵੇਂ ਕੋਵਿਡ ਟੈਸਟ ਦੀ ਘੋਸ਼ਣਾ ਕੀਤੀ ਹੈ, ਜਿਸ ਨਾਲ ਇਹ ਇੱਕ ਅਜਿਹੇ ਕੋਰੋਨਾ ਵਾਇਰਸ ਟੈਸਟ ਦੀ ਅਜ਼ਮਾਇਸ਼ ਕਰਨ ਵਾਲੀ ਦੁਨੀਆ ਦੀ ਪਹਿਲੀ ਏਅਰਲਾਈਨ ਹੋਵੇਗੀ ਜੋ 25 ਸੈਕਿੰਡ ਦੇ ਅੰਦਰ ਨਤੀਜੇ ਦਿੰਦਾ ਹੈ। 

ਪੜ੍ਹੋ ਇਹ ਅਹਿਮ ਖਬਰ - ਨੌਜਵਾਨਾਂ ਲਈ ਮੌਕਾ, ਕੋਰੋਨਾ ਵੈਕਸੀਨ ਲਗਵਾਓ ਅਤੇ ਜਿੱਤੋ 7.35 ਕਰੋੜ ਦਾ ਲਾਟਰੀ ਜੈਕਪਾਟ

ਇਸ ਪਾਇਲਟ ਸਕੀਮ ਤਹਿਤ ਫਲਾਈਟ ਅਤੇ ਕੈਬਿਨ ਚਾਲਕ ਮੈਡੀਕਲ ਤਕਨੀਕੀ ਕੰਪਨੀ ਕੈਨਰੀ ਗਲੋਬਲ ਦਾ ਪੈਲੀਕਨ ਕੋਵਿਡ-19 ਐਂਟੀਜੇਨ ਟੈਸਟ ਲੈਣਗੇ ਅਤੇ ਇਸ ਦੇ ਨਤੀਜਿਆਂ ਦੀ ਸਟੈਂਡਰਡ ਟੈਸਟ ਦੇ ਨਤੀਜਿਆਂ ਦੇ ਮੁਕਾਬਲੇ ਤੁਲਨਾ ਕੀਤੀ ਜਾਵੇਗੀ। ਬ੍ਰਿਟਿਸ਼ ਏਅਰਵੇਜ਼ ਦੇ ਮੁੱਖ ਕਾਰਜਕਾਰੀ ਸੀਨ ਡੌਇਲ ਅਨੁਸਾਰ ਯਾਤਰਾ ਦੀ ਦੁਬਾਰਾ ਸ਼ੁਰੂਆਤ ਹੋਣ 'ਤੇ ਲੋਕਾਂ ਨੂੰ ਦੁਬਾਰਾ ਯਾਤਰਾ ਕਰਨ ਵਿੱਚ ਸਹਾਇਤਾ ਲਈ ਸੌਖੇ ਅਤੇ ਕਿਫਾਇਤੀ ਟੈਸਟਿੰਗ ਹੱਲਾਂ ਦੀ ਖੋਜ ਲਈ ਏਅਰਲਾਈਨ ਵਚਨਬੱਧ ਹੈ। ਇਸ ਨਵੇਂ ਅਤਿ-ਤੇਜ਼ ਟੈਸਟ ਦੇ ਲਈ ਕੈਨਰੀ ਵਿਖੇ ਟੀਮ ਨਾਲ ਕੰਮ ਕਰਕੇ ਬ੍ਰਿਟਿਸ਼ ਏਅਰਵੇਜ਼ ਦੇ ਫਲਾਈਟ ਅਤੇ ਕੈਬਿਨ ਚਾਲਕਾਂ ਨਾਲ ਸ਼ੁਰੂਆਤੀ ਟਰਾਇਲ ਸ਼ੁਰੂ ਕੀਤੇ ਜਾਣਗੇ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ: ਖਾੜੀ ਦੇਸ਼ਾਂ ਤੋਂ 10 ਲੱਖ ਤੋਂ ਵੱਧ ਕਾਮੇ ਪਰਤੇ ਭਾਰਤ, ਘਟੀ ਆਮਦਨ

ਨੋਟ- ਬ੍ਰਿਟਿਸ਼ ਏਅਰਵੇਜ਼ ਵੱਲੋਂ ਕੀਤੀ ਕੋਵਿਡ ਟੈਸਟ ਦੀ ਪਹਿਲ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News