ਬ੍ਰਿਟੇਨ ਦੇਵੇਗਾ ਅਫ਼ਗਾਨਿਸਤਾਨ ਨੂੰ 13 ਕਰੋੜ ਡਾਲਰ ਦੀ ਮਦਦ
Friday, Jan 28, 2022 - 05:09 PM (IST)
ਲੰਡਨ (ਵਾਰਤਾ): ਅਫ਼ਗਾਨਿਸਤਾਨ ਵਿਚ ਤੇਜ਼ੀ ਨਾਲ ਵਿਗੜ ਰਹੀ ਮਨੁੱਖੀ ਸਥਿਤੀ ਦੀਆਂ ਰਿਪੋਰਟਾਂ ਦੇ ਵਿਚਕਾਰ ਬ੍ਰਿਟੇਨ ਨੇ ਅਫ਼ਗਾਨਿਸਤਾਨ ਨੂੰ ਐਮਰਜੈਂਸੀ ਸਹਾਇਤਾ ਵਜੋਂ 9.7 ਕਰੋੜ ਪੌਂਡ (13 ਕਰੋੜ ਡਾਲਰ) ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਸੰਯੁਕਤ ਰਾਸ਼ਟਰ ਦੀ ਸਾਬਕਾ ਅੰਡਰ-ਸੈਕਟਰੀ-ਜਨਰਲ ਵੈਲੇਰੀ ਅਮੋਸ ਦੇ ਵੀਰਵਾਰ ਨੂੰ ਸਕਾਈ ਨਿਊਜ਼ ਨੂੰ ਦਿੱਤੇ ਬਿਆਨ ਤੋਂ ਬਾਅਦ ਆਇਆ ਹੈ ਕਿ ਜੇਕਰ ਅਫ਼ਗਾਨਿਸਤਾਨ ਨੂੰ ਤੁਰੰਤ ਪੈਸਾ ਨਹੀਂ ਭੇਜਿਆ ਗਿਆ ਤਾਂ ਪੰਜ ਸਾਲ ਤੋਂ ਘੱਟ ਉਮਰ ਦੇ 30 ਲੱਖ ਬੱਚੇ ਮਾਰਚ ਤੱਕ ਗੰਭੀਰ ਕੁਪੋਸ਼ਣ ਦਾ ਸਾਹਮਣਾ ਕਰਨਗੇ ਅਤੇ 10 ਲੱਖ ਬੱਚਿਆਂ ਦੀ ਮੌਤ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ: UK 'ਚ ਹੁਣ ਗੱਡੀ ਦੀਆਂ ਲਾਈਟਾਂ 'ਮਟਕਾਉਣਾ' ਪਵੇਗਾ ਮਹਿੰਗਾ, ਹੋ ਸਕਦੈ 5 ਲੱਖ ਰੁਪਏ ਜੁਰਮਾਨਾ
ਬ੍ਰਿਟੇਨ ਦੀ ਵਿਦੇਸ਼ ਸਕੱਤਰ ਲਿਜ਼ ਟਰਸ ਨੇ ਸਕਾਈ ਨਿਊਜ਼ ਨੂੰ ਦੱਸਿਆ, ‘ਬ੍ਰਿਟੇਨ ਅਫ਼ਗਾਨਿਸਤਾਨ ਨੂੰ ਮਹੱਤਵਪੂਰਨ ਮਨੁੱਖੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗਾ। ਅਸੀਂ ਜਾਨਾਂ ਬਚਾਉਣ, ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਅਤੇ ਖੇਤਰ ਵਿਚ ਸਥਿਰਤਾ ਦਾ ਸਮਰਥਨ ਕਰਨ ਲਈ ਇਸ ਸਾਲ ਬ੍ਰਿਟੇਨ ਦੀ ਸਹਾਇਤਾ ਨੂੰ ਦੁੱਗਣਾ ਕਰ ਦਿੱਤਾ ਹੈ।’ ਬ੍ਰਿਟੇਨ ਨੇ ਦੇਸ਼ ਵਿਚ ਸੰਕਟ ਨੂੰ ਦੂਰ ਕਰਨ ਵਿਚ ਮਦਦ ਕਰਨ ਲਈ ਅਗਸਤ 2021 ਵਿਚ ਅਫ਼ਗਾਨਿਸਤਾਨ ਨੂੰ ਆਪਣੀ ਮਨੁੱਖੀ ਸਹਾਹਿਤਾ ਨੂੰ ਦੁੱਗਣਾ ਕਰਕੇ 28.6 ਕਰੋੜ ਪੌਂਡ (38.3 ਕਰੋੜ ਡਾਲਰ) ਕਰ ਦਿੱਤਾ। ਸ਼੍ਰੀਮਤੀ ਟਰਸ ਨੇ ਕਿਹਾ, -ਇਹ ਵਾਧੂ ਫੰਡ ਜੋ ‘ਜ਼ਰੂਰੀ ਭੋਜਨ, ਆਸਰਾ ਅਤੇ ਸਿਹਤ ਸਪਲਾਈ’ ਪ੍ਰਦਾਨ ਕਰਨਗੇ, ਉਨ੍ਹਾਂ ਤੱਕ ਪਹੁੰਚਣਗੇ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ।’
ਇਹ ਵੀ ਪੜ੍ਹੋ: PUBG ਦੇ ਸ਼ੌਕੀਨ ਨੌਜਵਾਨ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮਾਂ ਸਮੇਤ 3 ਭੈਣ-ਭਰਾਵਾਂ ਦਾ ਕੀਤਾ ਕਤਲ
ਇਸ ਤੋਂ ਪਹਿਲਾਂ ਵੀਰਵਾਰ ਨੂੰ, ਸੰਯੁਕਤ ਰਾਸ਼ਟਰ ਵਿਚ ਬ੍ਰਿਟੇਨ ਦੇ ਰਾਜਦੂਤ, ਜੇਮਜ਼ ਕਰਿਊਕੀ ਨੇ ਅਫ਼ਗਾਨਿਸਤਾਨ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਬ੍ਰੀਫਿੰਗ ਵਿਚ ਕਿਹਾ ਕਿ ਦੇਸ਼ ਵਿਚ ਮਨੁੱਖੀ ਸਥਿਤੀ ‘ਡੂੰਘੀ ਚਿੰਤਾ ਦਾ ਵਿਸ਼ਾ’ ਬਣੀ ਹੋਈ ਹੈ। ਅਫ਼ਗਾਨਿਸਤਾਨ ਵਿਚ 2 ਕਰੋੜ ਤੋਂ ਵੱਧ ਲੋਕ ਜਾਂ ਅੱਧੀ ਆਬਾਦੀ ਨੂੰ ਤੁਰੰਤ ਸਹਾਇਤਾ ਦੀ ਲੋੜ ਹੈ। ਅਗਸਤ ਦੇ ਅੱਧ ਵਿਚ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਦੇਸ਼ ਵਿਚ ਆਰਥਿਕ ਅਰਥਵਿਵਸਥਾ ਅਤੇ ਭੋਜਨ ਦੀ ਕਮੀ ਸ਼ੁਰੂ ਹੋ ਗਈ, ਜਿਸ ਨੇ ਦੇਸ਼ ਨੂੰ ਮਨੁੱਖੀ ਸੰਕਟ ਦੇ ਕੰਢੇ ’ਤੇ ਧੱਕ ਦਿੱਤਾ।
ਇਹ ਵੀ ਪੜ੍ਹੋ: UAE ’ਚ ਭਾਰਤੀ ਸ਼ਖ਼ਸ ਨੇ ਮੌਤ ਨੂੰ ਦਿੱਤੀ ਮਾਤ, 6 ਮਹੀਨਿਆਂ ਬਾਅਦ ਹਸਪਤਾਲ ਤੋਂ ਹੋਈ ਚਮਤਕਾਰੀ ਵਾਪਸੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।