ਰੂਸ ਦੇ ''ਸਾਈਬਰ ਫੌਜੀ'' ਨੇਤਾਵਾਂ ਨੂੰ ਬਣਾ ਰਹੇ ਹਨ ਨਿਸ਼ਾਨਾ : ਬ੍ਰਿਟੇਨ
Sunday, May 01, 2022 - 09:12 PM (IST)
ਲੰਡਨ-ਬ੍ਰਿਟੇਨ ਦੇ ਇਕ ਅਧਿਐਨ ਮੁਤਾਬਕ ਰੂਸ ਦੇ 'ਸਾਈਬਰ ਫੌਜੀਆਂ' ਨੇ ਦੂਜੇ ਦੇਸ਼ਾਂ ਦੇ ਨੇਤਾਵਾਂ ਵਿਰੁੱਧ ਨਵੀਂ ਮੁਹਿੰਮ ਛੇੜੀ ਹੈ ਅਤੇ ਯੂਕ੍ਰੇਨ 'ਤੇ ਆਪਣੇ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਉਹ ਵੱਡੇ ਪੱਧਰ 'ਤੇ ਕੂੜਪ੍ਰਚਾਰ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ। ਬ੍ਰਿਟੇਨ ਦੇ ਵਿਦੇਸ਼ ਦਫ਼ਤਰ ਨੇ ਐਤਵਾਰ ਨੂੰ ਕਿਹਾ ਕਿ ਸੇਂਟ ਪੀਟਰਸਬਰਗ ਦੇ ਇਕ ਕਾਰਖਾਨੇ 'ਚ ਕੰਮ ਕਰਨ ਵਾਲੇ ਲੋਕ ਟੈਲੀਗ੍ਰਾਮ ਮੈਸੇਜਿੰਗ ਐਪ ਦੀ ਵਰਤੋਂ ਆਪਣੇ ਸਮਰਥਕਾਂ ਦੀ ਭਰਤੀ ਅਤੇ ਉਨ੍ਹਾਂ ਨਾਲ ਤਾਲਮੇਲ ਲਈ ਕਰਦੇ ਹਨ ਅਤੇ ਇਹ ਲੋਕ ਰੂਸ ਦੇ ਆਲੋਚਕਾਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕ੍ਰੇਨ 'ਚ ਯੁੱਧ ਦੇ ਸਮਰਥਨ 'ਚ ਪੋਸਟ ਕਰਦੇ ਹਨ।
ਇਹ ਵੀ ਪੜ੍ਹੋ : ਨਾਟੋ ਫੌਜੀਆਂ ਨੂੰ ਹਿੱਸੇਦਾਰੀ ਵਾਲਾ ਫੌਜੀ ਅਭਿਆਸ ਸ਼ੁਰੂ : ਪੋਲੈਂਡ
ਇਨ੍ਹਾਂ ਲੋਕਾਂ ਨੂੰ ਇਸ ਦਾ ਭੁਗਤਾਨ ਕੀਤਾ ਜਾਂਦਾ ਹੈ। ਵਿਦੇਸ਼ ਦਫ਼ਤਰ ਮੁਤਾਬਕ ਅਖੌਤੀ 'ਟ੍ਰੋਲ ਫੈਕਟਰੀ' ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪਛਾਣੇ ਜਾਣ ਤੋਂ ਬਚਣ ਦੀ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਟੈਲੀਗ੍ਰਾਮ, ਟਵਿਟਰ, ਫੇਸਬੁੱਕ ਅਤੇ ਟਿਕਟਾਕ ਸਮੇਤ ਅੱਠ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨੇ ਕਿਹਾ ਕਿ ਇਸ ਮੁਹਿੰਮ 'ਚ ਬ੍ਰਿਟੇਨ, ਦੱਖਣੀ ਅਫਰੀਕਾ ਅਤੇ ਭਾਰਤ ਸਮੇਤ ਕਈ ਦੇਸ਼ਾਂ ਦੇ ਨੇਤਾਵਾਂ ਅਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਬਿਜਲੀ ਮੰਤਰੀ ਵੱਲੋਂ TSPL ਨੂੰ ਸਾਰੀਆਂ ਯੂਨਿਟਾਂ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ