ਵਿਗਿਆਨੀਆਂ ਦਾ ਦਾਅਵਾ- ਬ੍ਰਿਟੇਨ, ਅਮਰੀਕਾ ਤੇ ਹੋਰ ਦੇਸ਼ਾਂ 'ਚ ਇਹਨਾਂ ਤਰੀਕਾਂ ਨੂੰ ਖਤਮ ਹੋਵੇਗਾ ਕੋਰੋਨਾ
Sunday, May 24, 2020 - 06:01 PM (IST)
ਲੰਡਨ (ਬਿਊਰੋ): ਕੋਵਿਡ-19 ਮਹਾਮਾਰੀ ਦੇ ਇਲਾਜ ਦਾ ਹਾਲੇ ਤੱਕ ਕਈ ਟੀਕਾ ਜਾਂ ਦਵਾਈ ਨਹੀਂ ਮਿਲ ਪਾਈ ਹੈ। ਦੁਨੀਆ ਭਰ ਵਿਚ ਇਸ ਵਾਇਰਸ ਨਾਲ 54 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹਨ ਜਦਕਿ 34 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।ਲਾਕਡਾਊਨ ਵਿਚ ਢਿੱਲ ਦੇਣ ਦੇ ਬਾਅਦ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਲਈ ਜ਼ਿਆਦਾਤਰ ਲੋਕਾਂ ਦੇ ਦਿਮਾਗ ਵਿਚ ਇਹੀ ਸਵਾਲ ਹੈ ਕਿ ਇਹ ਵਾਇਰਸ ਕਦੋਂ ਤੱਕ ਖਤਮ ਹੋਵੇਗਾ। ਹੁਣ ਵਿਗਿਆਨੀਆਂ ਨੇ ਅਨੁਮਾਨ ਲਗਾਇਆ ਹੈ ਕਿ ਦੁਨੀਆ ਦੇ ਕੁਝ ਦੇਸ਼ਾਂ ਵਿਚ ਕੋਰੋਨਾਵਾਇਰਸ ਕਦੋਂ ਤੱਕ ਰਹਿਣ ਵਾਲਾ ਹੈ। ਸਿੰਗਾਪੁਰ ਦੀ ਯੂਨੀਵਰਸਿਟੀ ਆਫ ਤਕਨਾਲੌਜੀ (SUT) ਦੇ ਇਨੋਵੇਸ਼ਨ ਲੈਬ ਦੇ ਮੁਤਾਬਕ ਬ੍ਰਿਟੇਨ ਵਿਚ ਕੋਵਿਡ-19 ਦਾ ਸਕੰਟ 30 ਸਤੰਬਰ ਤੱਕ ਰਹਿਣ ਵਾਲਾ ਹੈ।
ਬਾਕੀ ਦੇਸ਼ਾਂ ਬਾਰੇ ਕੀਤਾ ਇਹ ਦਾਅਵਾ
ਅਨੁਮਾਨ ਦੇ ਮੁਤਾਬਕ ਅਮਰੀਕਾ ਵਿਚ ਇਸ ਵਾਇਰਸ ਨੂੰ ਖਤਮ ਹੋਣ ਲਈ 11 ਨਵੰਬਰ ਤੱਕ ਦਾ ਸਮਾਂ ਲੱਗੇਗਾ ਜਦਕਿ ਇਟਲੀ ਵਿਚ ਇਹ 12 ਅਗਸਤ ਤੱਕ ਖਤਮ ਹੋ ਜਾਵੇਗਾ। ਉੱਥੇ ਸਿੰਗਾਪੁਰ ਵਿਚ 19 ਜੁਲਾਈ ਤੱਕ ਕੋਰੋਨਾਵਾਇਰਸ ਦਾ ਸੰਕਟ ਖਤਮ ਹੋ ਜਾਵੇਗਾ। ਇਹ ਸਾਰੀਆਂ ਤਰੀਕਾਂ ਮੌਜੂਦਾ ਹਾਲਾਤ, ਇਨਫੈਕਸ਼ਨ ਦਰ ਅਤੇ ਮੌਤ ਦੇ ਅੰਕੜਿਆਂ ਦੇ ਆਧਾਰ 'ਤੇ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਕਾਰਨਾਂ ਕਾਰਨ ਇਹਨਾਂ ਮਾਪਦੰਡਾਂ 'ਤੇ ਅਸਰ ਪੈਣ ਦੇ ਨਾਲ ਤਰੀਕ ਬਦਲਣ ਦੀਆਂ ਸੰਭਾਵਨਾਵਾਂ ਹਨ। ਇਹ ਅਨੁਮਾਨ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਮਾਹਰਾਂ ਨੇ ਦਾਅਵਾ ਕੀਤਾ ਸੀ ਕਿ ਬ੍ਰਿਟੇਨ ਵਿਚ ਜੂਨ ਤੱਕ ਕੋਰੋਨਾ ਦੇ ਕਾਰਨ ਮੌਤਾਂ ਦਾ ਸਿਲਸਿਲਾ ਖਤਮ ਹੋ ਜਾਵੇਗਾ।
ਆਖਰੀ ਤਰੀਕ ਨਹੀਂ
SUT ਨੇ ਇਹਨਾਂ ਅਨੁਮਾਨਾਂ ਦੇ ਨਾਲ-ਨਾਲ ਚਿਤਾਵਨੀ ਵੀ ਜਾਰੀ ਕੀਤੀ ਹੈ। ਇਸ ਦੇ ਮੁਤਾਬਕ,''ਮਾਡਲ ਅਤੇ ਡਾਟਾ ਵੱਖ-ਵੱਖ ਦੇਸ਼ਾਂ ਦੀ ਹਾਲਤ ਦੇ ਆਧਾਰ 'ਤੇ ਕਾਫੀ ਮੁਸਕਲ ਹੈ ਅਤੇ ਬਦਲ ਵੀ ਰਿਹਾ ਹੈ। ਇਹਨਾਂ ਨੂੰ ਲੈ ਕੇ ਸਾਫ-ਸਾਫ ਅਨੁਮਾਨ ਲਗਾਉਣਾ ਮੁਸ਼ਕਲ ਹੈ।'' ਨਾਲ ਹੀ ਇਹ ਵੀ ਕਿਹਾ ਗਿਆ ਹੈਕਿ ਪਹਿਲਾਂ ਤੋਂ ਦੱਸੀ ਤਰੀਕ ਨੂੰ ਆਖਰੀ ਮੰਨ ਕੇ ਖੁਸ਼ ਨਹੀਂ ਹੋਣਾ ਚਾਹੀਦਾ। ਕਿਤੇ ਅਜਿਹਾ ਨਾ ਹੋਵੇ ਕਿ ਲੋਕਾਂ ਦੀ ਗੰਭੀਰਤਾ ਘੱਟ ਜਾਵੇ ਅਤੇ ਉਹ ਵਾਇਰਸ ਨੂੰ ਕਾਬੂ ਕਰਨ ਲਈ ਜ਼ਰੂਰੀ ਕਦਮ ਚੁੱਕਣਾ ਬੰਦ ਕਰ ਦੇਣ।
ਪੜ੍ਹੋ ਇਹ ਅਹਿਮ ਖਬਰ- NYT ਨੇ ਫਰੰਟ ਪੇਜ 'ਤੇ ਅਮਰੀਕਾ ਦੇ ਕੋਰੋਨਾ ਮ੍ਰਿਤਕਾਂ ਦੀ ਸੂਚੀ ਛਾਪ ਕੇ ਦਿੱਤੀ ਸ਼ਰਧਾਂਜਲੀ
ਉੱਥੇ ਕੁਝ ਦਿਨ ਪਹਿਲਾਂ ਬ੍ਰਿਟਿਸ਼ ਅਧਿਕਾਰੀ ਆਲੋਕ ਸ਼ਰਮਾ ਨੇ ਕਿਹਾ ਸੀ ਕਿ ਇਹ ਸੰਭਵ ਹੈ ਕਿ ਯੂਕੇ ਕਦੇ ਕੋਵਿਡ-19 ਦੀ ਵੈਕਸੀਨ ਲੱਭ ਹੀ ਨਾ ਪਾਵੇ। ਉਹਨਾਂ ਨੇ ਨਿਯਮਿਤ ਪ੍ਰੈੱਸ ਕਾਨਫਰੰਸ ਦੇ ਦੌਰਾਨ ਕਿਹਾ,''ਸਾਡੇ ਵਿਗਿਆਨੀਆਂ ਦੀਆਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਇਹ ਸੰਭਵ ਹੈ ਕਿ ਸਾਨੂੰ ਕਦੇ ਸਫਲਤਾਪੂਰਵਕ ਕੋਰੋਨਾਵਾਇਰਸ ਦੀ ਵੈਕਸੀਨ ਹੀ ਨਾ ਮਿਲੇ।'' ਭਾਰਤੀ ਮੂਲ ਦੇ ਮੰਤਰੀ ਨੇ ਅੱਗੇ ਕਿਹਾ,''ਦੁਨੀਆ ਦੇ ਦੋ ਵੱਡੇ ਫਰੰਟਨਰ ਜਿਹਨਾਂ ਨੇ ਵੈਕਸੀਨ ਬਣਾਉਣੀ ਹੈ ਉਹ ਬ੍ਰਿਟੇਨ ਵਿਚ ਹਨ- ਇਹਨਾਂ ਵਿਚ ਆਕਸਫੋਰਡ ਯੂਨੀਵਰਸਿਟੀ ਅਤੇ ਇੰਪੀਰੀਅ ਕਾਲਜ ਲੰਡਨ ਹਨ।''