ਬ੍ਰਿਟੇਨ ਨੇ ਚੀਨ ਦੇ ਸਰਕਾਰੀ ਮੀਡੀਆ ਦਾ ਪ੍ਰਸਾਰਣ ਲਾਇਸੈਂਸ ਕੀਤਾ ਰੱਦ

02/04/2021 8:43:19 PM

ਲੰਡਨ-ਬ੍ਰਿਟੇਨ ਨੇ ਚੀਨ ਦੇ ਇਕ ਸਰਕਾਰੀ ਟੀ.ਵੀ. ਚੈਨਲ ਦਾ ਪ੍ਰਸਾਰਣ ਲਾਇਸੈਂਸ ਰੱਦ ਕਰ ਦਿੱਤਾ ਹੈ। ਇਕ ਜਾਂਚ 'ਚ ਪਾਇਆ ਗਿਆ ਹੈ ਕਿ ਲਾਇਸੈਂਸ ਧਾਰਕ ਚੈਨਲ ਕੋਲ ਸੰਪਾਦਕੀ ਕੰਟਰੋਲ ਦੀ ਘਾਟ ਸੀ ਅਤੇ ਉਸ ਦੇ ਸੰਬੰਧ ਚੀਨ ਦੇ ਸੱਤਾਧਾਰੀ ਕਮਿਊਨੀਸਟ ਪਾਰਟੀ ਨਾਲ ਸਨ। ਸੰਚਾਰ ਰੈਗੂਲੇਟਰ ਆਫਕਾਮ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਚਾਈਨਾ ਗਲੋਬਲ ਟੈਲੀਵਿਜ਼ਨ ਨੈਟਵਰਕ (ਸੀ.ਜੀ.ਟੀ.ਐੱਨ.) ਦਾ ਬ੍ਰਿਟੇਨ 'ਚ ਲਾਇਸੈਂਸ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ -ਅਗਫਾਨੀ ਫੌਜ ਦੀ ਕਾਰਵਾਈ 'ਚ 15 ਤਾਲਿਬਾਨ ਅੱਤਵਾਦੀ ਢੇਰ

ਇਹ ਅੰਗਰੇਜ਼ੀ ਭਾਸ਼ਾ ਦਾ ਅੰਤਰਰਾਸ਼ਟਰੀ ਸੈਟੇਲਾਈਨ ਚੈਨਲ ਹੈ। ਸੀ.ਜੀ.ਟੀ.ਐੱਨ. ਬ੍ਰਿਟੇਨ 'ਚ ਮੁਫਤ ਉਪਲੱਬਧ ਸੀ। ਨੈਟਵਰਕ ਤੋਂ ਫਿਲਹਾਲ ਕੋਈ ਟਿੱਪਣੀ ਨਹੀਂ ਮਿਲੀ ਹੈ। ਕਈ ਲੋਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਰੈਗੂਲੇਟਰ ਨੇ ਚੈਨਲ 'ਤੇ ਨਜ਼ਰ ਰੱਖਣੀ ਸ਼ੁਰੂ ਕੀਤੀ। ਲੋਕਾਂ ਨੇ ਉਨ੍ਹਾਂ ਦੀਆਂ ਗੱਲਾਂ ਪ੍ਰਸਾਰਿਤ ਕਰਨ , ਨਿਰਪੱਖਤਾ ਅਤੇ ਸਹੀ ਨਿਯਮਾਂ ਦੇ ਉਲੰਘਣ ਦੀਆਂ ਸ਼ਿਕਾਇਤਾਂ ਕੀਤੀਆਂ ਸਨ।

ਇਹ ਵੀ ਪੜ੍ਹੋ -ਰੈੱਡ ਕ੍ਰਾਸ ਗਰੀਬ ਦੇਸ਼ਾਂ ਨੂੰ ਉਪਲੱਬਧ ਕਰਵਾਏਗਾ ਕੋਵਿਡ-19 ਟੀਕਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।​​​​​​​

 


Karan Kumar

Content Editor

Related News