ਸ਼ਾਹੀ ਜੋੜੇ ਨੇ ਬ੍ਰੈਡਫੋਰਡ ਸਥਿਤ ਰੈਸਟੋਰੈਂਟ 'ਚ ਬਣਾਇਆ ਮੈਂਗੋ ਸ਼ੇਕ ਤੇ ਕੁਲਫੀ

01/17/2020 11:28:42 AM

ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਆਪਣੀ ਪਤਨੀ ਕੇਟ ਮਿਡਲਟਨ ਦੇ ਨਾਲ ਬੁੱਧਵਾਰ ਨੂੰ ਬ੍ਰੈਡਫੋਰਡ ਸਥਿਤ ਪਾਕਿਸਤਾਨੀ ਰੈਸਟੋਰੈਂਟ ਪਹੁੰਚੇ। ਇੱਥੇ ਉਹਨਾਂ ਨੇ ਪਹਿਲਾਂ ਰੈਸਟੋਰੈਂਟ ਦਾ ਨਿਰੀਖਣ ਕੀਤਾ ਅਤੇ ਫਿਰ ਮੈਂਗੋ ਸ਼ੇਕ ਅਤੇ ਕੁਲਫੀ ਬਣਾਉਣ ਦੇ ਅਨੁਭਵ ਦਾ ਆਨੰਦ ਲਿਆ।

PunjabKesari

ਇੰਨਾ ਹੀ ਨਹੀਂ ਸ਼ਾਹੀ ਜੋੜੇ ਨੇ ਇਹ ਦੋਵੇਂ ਚੀਜ਼ਾਂ ਉੱਥੇ ਆਏ ਲੋਕਾਂ ਨੂੰ ਵੀ ਖਵਾਈਆਂ। ਇਸ ਦੌਰਾਨ ਉਹਨਾਂ ਨੇ ਰੈਸਟੋਰੈਂਟ ਦੇ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ। ਸ਼ਾਹੀ ਜੋੜੇ ਦੀ ਲਾਹੌਰ ਯਾਤਰਾ ਦੀਆਂ ਯਾਦਾਂ ਨੂੰ ਕੇਸਿੰਗਟਨ ਰੋਇਲ ਦੇ ਇੰਸਟਾਗ੍ਰਾਮ ਪੇਜ ਅਤੇ ਮਾਈ ਲਾਹੌਰ ਪੇਜ 'ਤੇ ਵੀ ਸ਼ੇਅਰ ਕੀਤਾ ਗਿਆ ਹੈ।

 

 
 
 
 
 
 
 
 
 
 
 
 
 
 

Evoking memories of #RoyalVisitPakistan at @mylahore_ in Bradford — where The Duke and Duchess of Cambridge met students from @bradfordcollege on a kitchen apprenticeship scheme at the restaurant. My Lahore is a British Asian restaurant chain which has taken inspiration from Lahore, known as the Food Capital of Pakistan, visited by The Duke and Duchess in 2019. The Duke and Duchess tried their hands at making mango and kulfi milkshakes before sitting down to meet representatives from the UK Women’s Muslim Council and people who have benefitted from the Council’s Curry Circle. The Curry Circle, which is sponsored by MyLahore, is an initiative that provides a hot two-course meal for people who are homeless or struggling to feed themselves. Before departing, The Duke and Duchess met restaurant staff and also took the opportunity to catch up with British-Pakistani Boxer @amirkingkhan! Photos 📷 by Kensington Palace #RoyalVisitBradford #Bradford

A post shared by Kensington Palace (@kensingtonroyal) on Jan 15, 2020 at 8:40am PST

ਕੇਸਿੰਗਟਨ ਰੋਇਲ ਨੇ ਪੋਸਟ ਦੇ ਕੈਪਸ਼ਨ ਵਿਚ ਲਿਖਿਆ,''ਲਾਹੌਰ ਦਾ ਬ੍ਰਿਟਿਸ਼ ਏਸ਼ੀਆਈ ਰੈਸਟੋਰੈਂਟ ਚੈਨ ਜਿਸ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ।'' ਇਹ ਪਾਕਿਸਤਾਨ ਦੀ ਫੂਡ ਕੈਪੀਟਲ ਲਾਹੌਰ ਤੋਂ ਦੇ ਰੂਪ ਵਿਚ ਜਾਣਿਆ ਜਾਂਦਾ ਹੈ।

PunjabKesari

ਡਿਊਕ ਅਤੇ ਡਚੇਸ ਨੇ ਅਕਤੂਬਰ 2019 ਵਿਚ ਪਾਕਿਸਤਾਨ ਦੀ 5 ਦਿਨ ਦੀ ਯਾਤਰਾ ਕੀਤੀ ਸੀ। ਇਸ ਦੌਰਾਨ ਸ਼ਾਹੀ ਜੋੜਾ ਚਿਤਰਾਲ ਜ਼ਿਲੇ ਦੀ ਕਲਸ਼ ਘਾਟੀ ਅਤੇ ਲਾਹੌਰ ਦੀ ਬਾਦਸ਼ਾਹੀ ਮਸਜਿਦ ਵੀ ਗਿਆ ਸੀ।

 

 
 
 
 
 
 
 
 
 
 
 
 
 
 

Happiness is witnessing their royal highnesses the Duke and Duchess of Cambridge making their own MyLahore Milkshakes 👑 💛 #Swipe to see more... #KulfiMilkshake #MangoMilkshake

A post shared by MyLahore (@mylahore_) on Jan 15, 2020 at 10:39am PST

ਆਪਣੇ ਰੈਸਟੋਰੈਂਟ ਦੌਰੇ ਦੌਰਾਨ ਸ਼ਾਹੀ ਜੋੜੇ ਨੇ ਬ੍ਰੈਡਫੋਰਡ ਕਾਲਜ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਇਸ ਦੇ ਬਾਅਦ ਯੂਕੇ ਮਹਿਲਾ ਮੁਸਲਿਮ ਕੌਂਸਲ ਦੇ ਪ੍ਰਤੀਨਿਧੀਆਂ ਦੇ ਨਾਲ ਇਕ ਬੈਠਕ ਵਿਚ ਵੀ ਹਿੱਸਾ ਲਿਆ।

PunjabKesari

ਇਸ ਵਿਚ ਪਾਕਿਸਤਾਨੀ ਬ੍ਰਿਟਿਸ਼ ਬਾਕਸਰ ਆਮਿਰ ਖਾਨ ਨੇ ਵੀ ਜੋੜੇ ਨਾਲ ਮੁਲਾਕਾਤ ਕੀਤੀ।


Vandana

Content Editor

Related News