ਕੋਰੋਨਾ ਸੰਕਟ 'ਚ ਪ੍ਰਿੰਸ ਹੈਰੀ ਤੇ ਮੇਗਨ ਨੇ ਲੋਕਾਂ ਨੂੰ ਖਵਾਇਆ ਖਾਣਾ

04/17/2020 11:32:41 AM

ਵਾਸ਼ਿੰਗਟਨ/ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਇਨੀ ਦਿਨੀਂ ਅਮਰੀਕਾ ਦੇ ਲਾਸ ਏਂਜਲਸ ਵਿਚ ਰਹਿ ਰਹੇ ਹਨ। ਇੱਥੇ ਰਹਿੰਦੇ ਹੋਏ ਸ਼ਾਹੀ ਜੋੜੇ ਨੇ ਲਾਸ ਏਂਜਲਸ ਵਿਚ ਬੀਮਾਰ ਲੋਕਾਂ ਨੂੰ ਭੋਜਨ ਕਰਵਾਇਆ।ਜੋੜੇ ਨੇ ਰਾਜ ਦੇ ਕੋਰੋਨਾਵਾਇਰਸ ਲਾਕਡਾਊਨ ਦੀ ਸ਼ੁਰੂਆਤ ਵਿਚ ਕੈਲੀਫੋਰਨੀਆ ਜਾਣ ਤੋਂ ਪਹਿਲਾਂ ਆਪਣੀ ਪਹਿਲੀ ਜਨਤਕ ਗਤੀਵਿਧੀ ਵਿਚ ਇਹਨਾਂ ਬੀਮਾਰ ਲੋਕਾਂ ਨੂੰ ਭੋਜਨ ਕਰਵਾਇਆ। ਪ੍ਰਿੰਸ ਹੈਰੀ ਅਤੇ ਮੇਗਨ ਨੇ ਰਸਮੀ ਰੂਪ ਨਾਲ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰਾਂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜੋੜੇ ਨੇ ਆਪਣੇ ਪਹਿਲੇ ਪ੍ਰਾਜੈਕਟ ਐਂਜਲ ਫੂਡ ਦੇ ਤਹਿਤ ਬੀਤੇ ਐਤਵਾਰ ਨੂੰ ਆਪਣੀ ਇੱਛਾ ਦੇ ਨਾਲ ਘਰਾਂ ਵਿਚ ਭੋਜਨ ਪਹੁੰਚਾਇਆ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਇਕ ਦਿਨ 'ਚ ਰਿਕਾਰਡ 4491 ਮੌਤਾਂ, ਮ੍ਰਿਤਕਾਂ ਦਾ ਅੰਕੜਾ 34 ਹਜ਼ਾਰ ਦੇ ਪਾਰ

ਸੰਚਾਰ ਪ੍ਰਬੰਧਕ ਐਨੀ-ਮੈਰੀ ਵਿਲੀਅਮਜ਼ ਨੇ ਕਿਹਾ,''ਉਹ ਈਸਟਰ ਸੰਡੇ ਦੇ ਦਿਨ ਇੱਥੇ ਸਨ ਅਤੇ ਫਿਰ ਉਹਨਾਂ ਨੇ ਬੁੱਧਵਾਰ ਨੂੰ ਸਾਨੂੰ ਹੈਰਾਨ ਕਰ ਦਿੱਤਾ।'' ਵਿਲੀਅਮਜ਼ ਨੇ ਕਿਹਾ,''ਉਹਨਾਂ ਨੇ ਸਾਡੇ 20 ਗਾਹਕਾਂ ਨੂੰ ਭੋਜਨ ਦਿੱਤਾ।'' ਗੈਰ ਲਾਭਕਾਰੀ ਸੰਸਥਾ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਜੋੜੀ ਨੇ ਚੁੱਪਚਾਪ ਸਾਡੇ ਓਵਰਵਰਕ ਕਰ ਰਹੇ ਡਰਾਈਵਰਾਂ ਨੂੰ ਰਾਹਤ ਦੇਣ ਲਈ ਭੋਜਨ ਵੰਡਣ ਦਾ ਕੰਮ ਜਾਰੀ ਰੱਖਿਆ। ਜਿਹਨਾਂ ਨੂੰ ਪਿਛਲੇ ਮਹੀਨੇ ਕੋਰੋਨਾਵਾਇਰਸ ਲਾਕਡਾਊਨ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਕੰਮ ਦੇ ਵਧੇ ਭਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਜੋੜਾ ਜਨਵਰੀ ਵਿਚ ਐਲਾਨ ਕਰਨ ਦੇ ਬਾਅਦ ਪਿਛਲੇ ਮਹੀਨੇ ਕੈਲੀਫੋਰਨੀਆ ਵਿਚ ਟਰਾਂਸਫਰ ਹੋ ਗਿਆ।


Vandana

Content Editor

Related News