ਭਾਰਤੀ ਮੂਲ ਦੀ ਜਾਸੂਸ ਨੂਰ ਇਨਾਯਤ ਖਾਨ ਨੂੰ ਬ੍ਰਿਟੇਨ ਦੇਵੇਗਾ ਵੱਡਾ ਸਨਮਾਨ
Thursday, Mar 05, 2020 - 03:30 PM (IST)
ਲੰਡਨ (ਬਿਊਰੋ): ਦੂਜੇ ਵਿਸ਼ਵ ਯੁੱਧ ਵਿਚ ਬ੍ਰਿਟੇਨ ਵੱਲੋਂ ਜਾਸੂਸ ਰਹੀ ਨੂਰ ਇਨਾਯਤ ਖਾਨ ਭਾਰਤੀ ਮੂਲ ਦੀ ਪਹਿਲੀ ਮਹਿਲਾ ਹੋਵੇਗੀ, ਜਿਹਨਾਂ ਨੂੰ 'ਮੈਮੋਰੀਅਲ ਬਲੂ ਪਲੇਕ' ਮਤਲਬ 'ਨੀਲੀ ਪੱਟੀ ਸਮਾਰਕ' ਦਾ ਸਨਮਾਨ ਮਿਲੇਗਾ। ਇਹ ਬਲੂ ਪਲੇਕ ਇਸੇ ਸਾਲ ਉਹਨਾਂ ਦੇ ਲੰਡਨ ਵਾਲੇ ਘਰ 'ਤੇ ਲਗਾਇਆ ਜਾਵੇਗਾ। ਇੱਥੇ ਦੱਸ ਦਈਏ ਕਿ ਇੰਗਲਿਸ਼ ਹੈਰੀਟੇਜ਼ ਚੈਰਿਟੀ ਵੱਲੋਂ ਇਹ ਬਲੂ ਪਲੇਕ ਸਕੀਮ ਚਲਾਈ ਜਾਂਦੀ ਹੈ, ਜਿਸ ਦੇ ਤਹਿਤ ਸਿਰਫ ਕੁਝ ਯਾਦਗਾਰੀ ਲੋਕਾਂ ਨੂੰ ਇਹ ਸਨਮਾਨ ਦਿੱਤਾ ਜਾਂਦਾ ਹੈ, ਜਿਹਨਾਂ ਦਾ ਘਰ ਲੰਡਨ ਵਿਚ ਕੁਝ ਇਮਾਰਤਾਂ ਵਿਚ ਹੁੰਦਾ ਹੈ।
ਨੂਰ ਇਨਾਯਤ ਦੀ ਲੱਗੀ ਮੂਰਤੀ
ਨੂਰ ਇਨਾਯਤ ਖਾਨ ਦਾ ਪਲੇਕ ਬਲੂਮਸਬਰੀ ਦੇ 4 ਤੈਵਿਤਨ ਸਟ੍ਰੀਟ ਵਿਚ ਲਗਾਇਆ ਜਾਵੇਗਾ, ਜਿੱਥੇ ਉਹ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਇਕ ਸੀਕਰੇਟ ਏਜੰਟ ਦੀ ਤਰ੍ਹਾਂ ਰਹੀ ਸੀ। ਨੂਰ ਇਨਾਯਤ ਖਾਨ ਉਹਨਾਂ 6 ਔਰਤਾਂ ਵਿਚੋਂ ਇਕ ਹਨ, ਜਿਹਨਾਂ ਨੂੰ ਬਲੂ ਪਲੇਕ ਨਾਲ 2020 ਵਿਚ ਸਨਮਾਨਿਤ ਕੀਤਾ ਜਾਣਾ ਹੈ।
ਇੱਥੇ ਦੱਸ ਦਈਏ ਕਿ ਹੁਣ ਤੱਕ ਕਰੀਬ 950 ਬਲੂ ਪਲੇਕ ਲਗਾਏ ਜਾ ਚੁੱਕੇ ਹਨ, ਜਿਹਨਾਂ ਵਿਚ ਸਿਰਫ 14 ਫੀਸਦੀ ਔਰਤਾਂ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਲੰਡਨ ਵਿਚ ਨੂਰ ਇਨਾਯਤ ਖਾਨ ਦੀ ਮੂਰਤੀ ਦਾ 8 ਨਵੰਬਰ, 2012 ਨੂੰ ਉਦਘਾਟਨ ਕੀਤਾ ਗਿਆ ਸੀ ,ਜੋ ਸਕਵੇਯਰ ਗਾਰਡਨ ਵਿਚ ਉਸ ਘਰ ਦੇ ਨੇੜੇ ਸਥਾਪਿਤ ਕੀਤੀ ਗਈ ਜਿੱਥੇ ਉਹ ਬਚਪਨ ਵਿਚ ਰਹਿੰਦੀ ਸੀ।
ਪੜ੍ਹੋ ਇਹ ਅਹਿਮ ਖਬਰ- ਸਮਾਰਟਫੋਨ ਨਾਲ ਵੀ ਫੈਲ ਸਕਦੈ ਕੋਰੋਨਾਵਾਇਰਸ, ਇੰਝ ਰੱਖੋ ਫੋਨ ਦੀ ਸਫਾਈ
ਟੀਪੂ ਸੁਲਤਾਨ ਵੀ ਵੰਸ਼ਜ
ਨੂਰ ਇਨਾਯਤ ਖਾਨ ਦਾ ਜਨਮ 1914 ਵਿਚ ਮਾਸਕੋ ਵਿਚ ਹੋਇਆ ਸੀ । ਉਹ 18ਵੀਂ ਸਦੀ ਵਿਚ ਮੈਸੂਰ ਦੇ ਰਾਜਾ ਰਹੇ ਟੀਪੂ ਸੁਲਤਾਨ ਦੀ ਵੰਸ਼ਜ ਸੀ।
ਨੂਰ ਦੇ ਪਿਤਾ ਹਜ਼ਰਤ ਇਨਾਯਤ ਖਾਨ ਮੈਸੂਰ ਦੇ ਰਾਜਾ ਟੀਪੂ ਸੁਲਤਾਨ ਦੇ ਪੜਪੋਤੇ ਸਨ ਅਤੇ ਉਹਨਾਂ ਦੀ ਮਾਂ ਓਰਾ ਮੀਨਾ ਰੇ ਬੇਕਰ (ਅਮੀਨਾ ਬੇਗਮ) ਇਕ ਅਮਰੀਕੀ ਮਹਿਲਾ ਸੀ।
ਜਾਣੋ ਨੂਰ ਇਨਾਯਤ ਖਾਨ ਦੇ ਬਾਰੇ ਵਿਚ
ਪਹਿਲਾਂ ਨੂਰ ਇਕ ਵਾਲੰਟੀਅਰ ਦੀ ਤਰ੍ਹਾਂ ਬ੍ਰਿਟੇਨ ਦੀ ਫੌਜ ਵਿਚ ਭਰਤੀ ਹੋਈ ਪਰ ਬਾਅਦ ਵਿਚ ਏਅਰਫੋਰਸ ਦੀ ਸਹਾਇਕ ਮਹਿਲਾ ਯੂਨਿਟ ਵਿਚ ਭਰਤੀ ਹੋ ਗਈ। ਉਹਨਾਂ ਨੂੰ ਫ੍ਰੈਂਚ ਦੀ ਚੰਗੀ ਜਾਣਕਾਰੀ ਸੀ ਅਤੇ ਬੋਲਣ ਦੀ ਸਮੱਰਥਾ ਨੇ ਸਪੈਸ਼ਲ ਆਪਰੇਸ਼ਨਜ਼ ਗਰੁੱਪ ਦਾ ਧਿਆਨ ਆਪਣੇ ਵੱਲ ਖਿੱਚਿਆ।
ਫਿਰ ਉਹ ਬਤੌਰ ਜਾਸੂਸ ਕੰਮ ਕਰਨ ਲਈ ਤਿਆਰ ਹੋ ਗਈ। ਜਲਦੀ ਹੀ ਉਹਨਾਂ ਨੇ ਫਰਾਂਸ ਦੇ ਇਕ ਸ਼ਹਿਰ ਵਿਚ ਮਹਿਲਾ ਜਾਸੂਸ ਟੀਮ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਸਪੈਸ਼ਲ ਆਪਰੇਸ਼ਨ ਐਗਜ਼ੀਕਿਊਟਿਵ ਵਿਚ ਸ਼ਾਨਦਾਰ ਕੰਮ ਲਈ ਜਾਣਿਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਦਾ ਡਰ, ਚੀਨ 'ਚ 4 ਫੁੱਟ ਦੀ ਦੂਰੀ ਤੋਂ ਵਾਲ ਕੱਟ ਰਹੇ ਨਾਈ (ਵੀਡੀਓ)
ਪਹਿਲੀ ਮੁਸਲਿਮ ਵਾਰ ਹੀਰੋਇਨ ਅਤੇ ਰੇਡੀਓ ਆਪਰੇਟਰ
ਨੂਰ ਬ੍ਰਿਟੇਨ ਦੀ ਪਹਿਲੀ ਮੁਸਲਿਮ ਵਾਰ ਹੀਰੋਇਨ ਸੀ ਅਤੇ ਪਹਿਲੀ ਮਹਿਲਾ ਰੇਡੀਓ ਆਪਰੇਟਰ ਸੀ, ਜਿਹਨਾਂ ਨੂੰ ਨਾਜ਼ੀਆਂ ਦੇ ਕਬਜ਼ੇ ਵਾਲੇ ਫਰਾਂਸ ਵਿਚ ਭੇਜਿਆ ਗਿਆ ਸੀ। ਫਰਾਂਸ ਵਿਚ ਉਹਨਾਂ ਦਾ ਕੰਮ ਸੀ ਕਿ ਉਹ ਛਾਪਾਮਾਰ ਕਾਰਵਾਈ ਨੂੰ ਵਧਾਵਾ ਦੇਵੇ। 1943 ਵਿਚ ਉਹ ਸੀਕਰੇਟ ਏਜੰਟ ਬਣੀ।
ਜੂਨ 1943 ਵਿਚ ਉਹਨਾਂ ਨੂੰ ਇਕ ਰੇਡੀਓ ਆਪਰੇਟਰ ਦੇ ਤੌਰ 'ਤੇ ਸਿਖਲਾਈ ਦੇ ਕੇ ਫਰਾਂਸ ਭੇਜ ਦਿੱਤਾ ਗਿਆ। ਇੱਥੇ ਦੱਸ ਦਈਏ ਕਿ ਅਜਿਹੀਆਂ ਮੁਹਿੰਮਾਂ ਵਿਚ ਜਿਹੜਾ ਵੀ ਫੜਿਆ ਗਿਆ ਉਹਨਾਂ ਨੂੰ ਹਮੇਸ਼ਾ ਲਈ ਕੈਦ ਝੱਲਣੀ ਪਈ ਜਾਂ ਮੌਤ ਦੀ ਸਜ਼ਾ ਮਿਲੀ ਪਰ ਨੂਰ ਨੇ ਫਿਰ ਵੀ ਇਹ ਖਤਰਨਾਕ ਕੰਮ ਕੀਤਾ। ਭਾਵੇਂਕਿ ਨੂਰ ਨੇ ਜਰਮਨੀ ਪੁਲਸ ਨੂੰ ਚਕਮਾ ਦਿੰਦੇ ਹੋਏ ਆਪਣੀ ਜਾਸੂਸੀ ਜਾਰੀ ਰੱਖੀ।
ਧੋਖੇ ਕਾਰਨ ਹੋਈ ਗ੍ਰਿਫਤਾਰ
ਅਕਤੂਬਰ 1943 ਨੂਰ ਲਈ ਸਭ ਤੋਂ ਬੁਰਾ ਦਿਨ ਸੀ। ਜਦੋਂ ਆਖਿਰਕਾਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਫੀ ਪੁੱਛਗਿੱਛ ਕੀਤੀ ਗਈ ਪਰ ਉਹਨਾਂ ਨੇ ਮੂੰਹ ਨਹੀਂ ਖੋਲ੍ਹਿਆ। ਮਜਬੂਰ ਹੋ ਕੇ ਉਹਨਾਂ ਨੂੰ ਜਰਮਨੀ ਦੀ ਜੇਲ ਵਿਚ ਭੇਜ ਦਿੱਤਾ ਗਿਆ।
ਅਸਲ ਵਿਚ ਉਹ ਧੋਖੇ ਦੀ ਸ਼ਿਕਾਰ ਹੋਈ ਸੀ ਨਹੀਂ ਤਾਂ ਸ਼ਾਇਦ ਉਹ ਕਦੇ ਫੜੀ ਨਾ ਜਾਂਦੀ। ਉਹਨਾਂ ਦੇ ਇਕ ਸਹਿਯੋਗੀ ਦੀ ਭੈਣ ਨੇ ਜਰਮਨ ਪੁਲਸ ਦੇ ਸਾਹਮਣੇ ਉਹਨਾਂ ਦਾ ਰਾਜ਼ ਜ਼ਾਹਰ ਕਰ ਦਿੱਤਾ। ਧੋਖੇ ਦਾ ਕਾਰਨ ਬਣੀ ਨੂਰ ਦੀ ਖੂਬਸੂਰਤੀ, ਜਿਸ ਤੋਂ ਉਹਨਾਂ ਦੇ ਇਕ ਸਹਿਯੋਗੀ ਦੀ ਭੈਣ ਨੂੰ ਜਲਨ ਹੁੰਦੀ ਸੀ ਅਤੇ ਨਤੀਜੇ ਵਜੋਂ ਨੂਰ ਦੀ ਗ੍ਰਿਫਤਾਰੀ ਹੋਈ।
ਪੜ੍ਹੋ ਇਹ ਅਹਿਮ ਖਬਰ - ਇਨਸਾਨ ਤੋਂ ਕੁੱਤੇ 'ਚ ਪਹੁੰਚਿਆ ਕੋਰੋਨਾ, ਦੁਨੀਆ 'ਚ ਪਹਿਲਾ ਮਾਮਲਾ
ਮੌਤ ਤੋਂ ਪਹਿਲਾਂ ਦਿੱਤੇ ਗਏ ਤਸੀਹੇ
ਕੈਦੀ ਦੀ ਤਰ੍ਹਾਂ ਨੂਰ ਨੇ ਇਕ ਸਾਲ ਜੇਲ ਵਿਚ ਕੱਟਿਆ ਪਰ ਫਿਰ ਵੀ ਉਹਨਾਂ ਨੇ ਆਪਣੀ ਜ਼ੁਬਾਨ ਨਹੀਂ ਖੋਲ੍ਹੀ। ਉਹਨਾਂ ਨੇ ਤਸੀਹੇ ਕੈਂਪ ਭੇਜ ਦਿੱਤਾ ਗਿਆ। ਉੱਥੇ ਰੋਜ਼ਾਨਾ ਉਹਨਾਂ 'ਤੇ ਨਵੇਂ ਜ਼ੁਲਮ ਕੀਤੇ ਜਾਂਦੇ ਸਨ।
ਨੂਰ ਕੋਲੋਂ ਕੁਝ ਦਸਤਾਵੇਜ਼ ਮਿਲੇ ਸਨ, ਜਿਸ ਨਾਲ ਕੁਝ ਹੋਰ ਏਜੰਟਾਂ ਦੀ ਪਛਾਣ ਉਜਾਗਰ ਹੋ ਗਈ ਅਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।ਨੂਰ ਦੇ 2 ਵਾਰ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਅਸਫਲ ਰਹੀ। 13 ਸਤੰਬਰ, 1944 ਨੂੰ ਨਾਜ਼ੀਆਂ ਨੇ ਉਹਨਾਂ ਨੂੰ 3 ਹੋਰ ਔਰਤਾਂ ਦੇ ਨਾਲ ਗੋਲੀ ਮਾਰ ਦਿੱਤੀ। ਇੱਥੇ ਦੱਸ ਦਈਏ ਕਿ ਮੌਤ ਦੇ ਸਮੇਂ ਉਹਨਾਂ ਦੀ ਉਮਰ ਸਿਰਫ 30 ਸਾਲ ਸੀ ਅਤੇ ਲੋਕ ਇਹ ਵੀ ਦੱਸਦੇ ਹਨ ਕਿ ਮਰਦੇ ਸਮੇਂ ਉਹਨਾਂ ਦੇ ਮੂੰਹੋਂ 'ਆਜ਼ਾਦੀ' ਦਾ ਨਾਅਰਾ ਨਿਕਲਿਆ ਸੀ।