ਬ੍ਰਿਟੇਨ, ਨਾਟੋ ਨੇ ਰੂਸੀ ਸੈਨਿਕਾਂ ਦੀ ਆਵਾਜਾਈ 'ਤੇ ਜਤਾਇਆ ਸ਼ੱਕ

Wednesday, Feb 16, 2022 - 05:33 PM (IST)

ਬ੍ਰਸੇਲਸ (ਵਾਰਤਾ): ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਡਾਇਰੈਕਟਰ ਜਨਰਲ ਜੇਨਸ ਸਟੋਲਟੇਨਬਰਗ ਨੇ ਬੁੱਧਵਾਰ ਨੂੰ ਕਿਹਾ ਕਿ ਰੂਸੀ ਸੈਨਿਕਾਂ ਦੀ ਆਵਾਜਾਈ ਉਨ੍ਹਾਂ ਦੀ ਵਾਪਸੀ ਦੀ ਪੁਸ਼ਟੀ ਨਹੀਂ ਕਰਦੀ। ਸਟੋਲਟੇਨਬਰਗ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਰੂਸ ਨੇ ਹਮੇਸ਼ਾ ਆਪਣੀ ਸੈਨਾ ਨੂੰ ਅੱਗੇ-ਪੀਛੇ ਕੀਤਾ ਹੈ, ਇਸ ਲਈ ਯੁੱਧਕ ਟੈਂਕਾਂ ਦੀ ਆਵਾਜਾਈ ਰੂਸੀ ਸੈਨਾ ਦੀ ਵਾਪਸੀ ਦੀ ਪੁਸ਼ਟੀ ਨਹੀਂ ਕਰਦੀ।ਡਾਇਰੈਕਟਰ ਜਨਰਲ ਨੇ ਇਹ ਦਾਅਵਾ ਵੀ ਕੀਤਾ ਕਿ ਰੂਸ ਨੇ ਯੂਕਰੇਨ ਨੇੜੇ ਸੈਨਿਕਾਂ ਦੀ ਗਿਣਤੀ ਵਧਾਈ ਹੈ। ਇਸ ਵਿਚਕਾਰ ਬ੍ਰਿਟੇਨ (ਯੂਕੇ) ਦੇ ਰੱਖਿਆ ਸਕੱਤਰ ਬੇਨ ਵਾਲੇਸ ਨੇ ਕਿਹਾ ਕਿ ਯੂਕੇ ਨੂੰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਰੂਸ ਯੂਕਰੇਨ ਦੀ ਸਰਹੱਦ ਤੋਂ ਆਪਣੇ ਸੈਨਿਕ ਵਾਪਸ ਬੁਲਾ ਰਿਹਾ ਹੈਜਿਵੇਂ ਕਿ ਮਾਸਕੋ ਨੇ ਦਾਅਵਾ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ -ਯੂਕਰੇਨ 'ਤੇ ਰੂਸ ਦੇ ਹਮਲੇ ਦਾ ਖਦਸ਼ਾ ਬਰਕਰਾਰ ਹੈ, ਅਸੀਂ 'ਨਿਰਣਾਇਕ' ਜਵਾਬ ਦੇਣ ਲਈ ਤਿਆਰ : ਬਾਈਡੇਨ

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਕਿ ਰੂਸ ਯੂਕਰੇਨ ਨਾਲ ਲੱਗਦੀ ਸਰਹੱਦ ਅਤੇ ਕ੍ਰੀਮੀਆ ਤੋਂ ਕੁਝ ਬਲਾਂ ਨੂੰ ਵਾਪਸ ਲੈ ਰਿਹਾ ਹੈ। ਵਾਲੇਸ ਨੇ ਦਾਅਵਾ ਕੀਤਾ ਕਿ 'ਨਵੀਨਤਮ ਖੁਫੀਆ ਜਾਣਕਾਰੀ' ਇਹ ਹੈ ਕਿ ਰੂਸੀ ਜ਼ਮੀਨੀ ਬਲਾਂ ਦੇ 100 ਤੋਂ ਵੱਧ ਬਟਾਲੀਅਨ ਸਾਮਰਿਕ ਸਮੂਹ, 1,30,000 ਤੋਂ ਵੱਧ ਸੈਨਿਕ ਅਤੇ ਸਮੁੰਦਰ ਤੇ ਜ਼ਮੀਨ 'ਤੇ ਪਾਣੀ ਵਿਚ ਲੈਂਡਿੰਗ ਵਾਲੇ ਰੂਸੀ ਜਹਾਜ਼ਾਂ, ਜੰਗੀ ਜਹਾਜ਼ਾਂ ਅਤੇ ਮਿਜ਼ਾਈਲ ਜਹਾਜ਼ਾਂ ਦਾ ਇੱਕ ਮਹੱਤਵਪੂਰਨ ਬੇੜਾ ਇਕੱਠਾ ਹੈ। ਇਹ ਪੁੱਛਣ 'ਤੇ ਕੀ ਰੂਸ ਸੈਨਿਕਾਂ ਦੀ ਵਾਪਸੀ ਬਾਰੇ ਝੂਠ ਬੋਲ ਰਿਹਾ ਹੈ, ਦੇ ਜਵਾਬ ਵਿਚ ਵਾਲੇਸ ਨੇ ਕਿਹਾ ਕਿ ਹਾਲੇ ਇਹ ਦੱਸਣਾ ਜਲਦਬਾਜ਼ੀ ਹੋਵੇਗੀ। 

ਪੜ੍ਹੋ ਇਹ ਅਹਿਮ ਖ਼ਬਰ- ਪ੍ਰਿੰਸ ਐਂਡਰਿਊ ਜਿਨਸੀ ਸ਼ੋਸ਼ਣ ਮਾਮਲੇ 'ਚ 122 ਕਰੋੜ ਡਾਲਰ ਦਾ ਕਰਨਗੇ ਭੁਗਤਾਨ 

ਪਿਛਲੇ ਕੁਝ ਮਹੀਨਿਆਂ ਵਿੱਚ ਪੱਛਮੀ ਦੇਸ਼ਾਂ ਅਤੇ ਯੂਕਰੇਨ ਨੇ ਰੂਸ 'ਤੇ ਹਮਲੇ ਦੀ ਕਥਿਤ ਤਿਆਰੀ ਵਿਚ ਯੂਕਰੇਨ ਨੇੜੇ ਸੈਨਿਕਾਂ ਦੇ ਇਕੱਠੇ ਹੋਣ ਦੀ ਸੂਚਨਾ ਦਿੱਤੀ ਹੈ। ਰੂਸ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਕਿਸੇ ਨੂੰ ਧਮਕੀ ਨਹੀਂ ਦੇ ਰਿਹਾ ਅਤੇ ਨਾਲ ਹੀ ਰੂਸੀ ਸੀਮਾਵਾਂ ਨੇੜੇ ਨਾਟੋ ਦੀਆਂ ਫ਼ੌਜੀ ਗਤੀਵਿਧੀਆਂ ਬਾਰੇ ਗੰਭੀਰ ਚਿੰਤਾ ਪ੍ਰਗਟ ਕਰਦਾ ਹੈ, ਜਿਸ ਨੂੰ ਉਹ ਆਪਣੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਮੰਨਦਾ ਹੈ। ਰੂਸ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਆਪਣੇ ਰਾਸ਼ਟਰੀ ਖੇਤਰ ਵਿੱਚ ਸੈਨਿਕਾਂ ਨੂੰ ਟਰਾਂਸਫਰ ਕਰਨ ਦਾ ਅਧਿਕਾਰ ਹੈ।


Vandana

Content Editor

Related News