ਬ੍ਰਿਟੇਨ 'ਚ ਪਾਕਿ ਸ਼ਖਸ ਨੇ ਭਾਰਤੀ ਬਜ਼ੁਰਗ ਮਹਿਲਾ ਨਾਲ ਕੀਤੀ ਬਦਸਲੂਕੀ, ਵੀਡੀਓ

Monday, Sep 16, 2019 - 01:57 PM (IST)

ਬ੍ਰਿਟੇਨ 'ਚ ਪਾਕਿ ਸ਼ਖਸ ਨੇ ਭਾਰਤੀ ਬਜ਼ੁਰਗ ਮਹਿਲਾ ਨਾਲ ਕੀਤੀ ਬਦਸਲੂਕੀ, ਵੀਡੀਓ

ਲੰਡਨ (ਬਿਊਰੋ)— ਬ੍ਰਿਟੇਨ ਦੇ ਬਰਮਿੰਘਮ ਵਿਚ ਇਕ ਪਾਕਿਸਤਾਨੀ ਸ਼ਖਸ ਵੱਲੋਂ ਭਾਰਤੀ ਬਜ਼ੁਰਗ ਮਹਿਲਾ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨੀ ਸ਼ਖਸ ਭਾਰਤ ਸਰਕਾਰ ਦੇ ਕਸ਼ਮੀਰ ਫੈਸਲੇ ਨਾਲ ਨਾਰਾਜ਼ ਸ਼ਰੇਆਮ ਨਫਰਤ ਫੈਲਾਉਂਦਾ ਨਜ਼ਰ ਆਉਂਦਾ ਹੈ। ਸ਼ਖਸ਼ ਭਾਰਤੀ ਬਜ਼ੁਰਗ ਮਹਿਲਾ ਨੂੰ ਕਹਿੰਦਾ ਹੈ ਕਿ ਉਨ੍ਹਾਂ ਨੂੰ ਬਰਮਿੰਘਮ ਵਿਚ ਰਹਿਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ। ਇਸ ਘਟਨਾ ਸਬੰਧੀ ਵੀਡੀਓ ਸੋਸ਼ਲ ਵੀਡੀਓ 'ਤੇ ਵਾਇਰਲ ਹੋ ਚੁੱਕਾ ਹੈ।

PunjabKesari

ਪਾਕਿਸਤਾਨੀ ਸ਼ਖਸ ਬਜ਼ੁਰਗ ਮਹਿਲਾ ਨੂੰ ਕਹਿੰਦਾ ਹੈ ਕਿ ਅਸੀਂ ਕਦੇ ਵੀ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ 'ਤੇ ਭਾਰਤੀ ਮਹਿਲਾ ਵੀ ਪਾਕਿਸਤਾਨੀ ਸ਼ਖਸ ਦਾ ਪੁਰਜ਼ੋਰ ਵਿਰੋਧ ਕਰਦੀ ਹੈ। ਪਾਕਿਸਤਾਨੀ ਨੌਜਵਾਨ ਕਹਿੰਦਾ ਹੈ,''ਅਸੀਂ ਕਦੇ ਵੀ ਤੁਹਾਨੂੰ ਇੱਥੇ ਰਹਿਣ ਦੀ ਇਜਾਜ਼ਤ ਨਹੀਂ ਦੇਵਾਂਗੇ।'' ਇਸ 'ਤੇ ਭਾਰਤੀ ਮਹਿਲਾ ਪੁੱਛਦੀ ਹੈ ਕਿ ਤੁਸੀਂ ਅਜਿਹਾ ਕਿਉਂ ਕਰੋਗੇ? ਇਸ 'ਤੇ ਨੌਜਵਾਨ ਖੁਦ ਤੋਂ ਦੂਰੀ ਬਣਾਈ ਰੱਖਣ ਦੀ ਗੱਲ ਬਾਰ-ਬਾਰ ਦੁਹਰਾਉਂਦਾ ਹੈ। ਪਾਕਿਸਤਾਨੀ ਨੌਜਵਾਨ ਕਸ਼ਮੀਰ ਵਿਚ ਭਾਰਤ ਦੇ ਰਵੱਈਏ ਨਾਲ ਨਾਰਾਜ਼ਗੀ ਜ਼ਾਹਰ ਕਰਦਾ ਹੈ।

 

ਵੀਡੀਓ ਵਿਚ ਸਾਫ ਹੈ ਕਿ ਉਹ ਭਾਰਤ ਸਰਕਾਰ ਦੇ ਜੰਮੂ-ਕਸ਼ਮੀਰ ਵਿਚ ਧਾਰਾ 370 ਅਤੇ ਉਸ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਨਾਲ ਨਾਰਾਜ਼ ਹੈ। ਸ਼ਖਸ ਆਪਣੇ ਖੂਨ ਦੀ ਆਖਰੀ ਬੂੰਦ ਤੱਕ ਭਾਰਤ ਵਿਰੁੱਧ ਲੜਾਈ ਲੜਨ ਦੀ ਗੱਲ ਕਹਿੰਦਾ ਹੈ। ਉਹ ਜ਼ੋਰ-ਜ਼ੋਰ ਨਾਲ ਕਹਿੰਦਾ ਹੈ ਕਿ ਸਾਡੇ ਲੋਕ ਤੁਹਾਡੇ ਵਿਰੁੱਧ ਲੜਨਗੇ। ਉਹ ਲਗਾਤਾਰ ਇਹੀ ਸ਼ਬਦ ਦੁਹਰਾਉਂਦਾ ਹੈ ਕਿ ਤੁਸੀਂ ਇੱਥੇ ਨਹੀਂ ਰਹਿ ਸਕਦੇ। ਤੁਹਾਨੂੰ ਭਾਰਤ ਵਾਪਸ ਜਾਣਾ ਹੀ ਹੋਵੇਗਾ। ਉਹ ਕਸ਼ਮੀਰ ਵਿਚ ਕਥਿਤ ਰੂਪ ਨਾਲ ਮੁਸਲਮਾਨਾਂ ਦੇ ਸ਼ੋਸ਼ਣ ਦੀ ਗੱਲ ਦੁਹਰਾਉਂਦਾ ਹੈ। 

PunjabKesari

ਗੌਰਤਲਬ ਹੈ ਕਿ ਭਾਰਤ ਸਰਕਾਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਰਾਜ ਨੂੰ ਦੋ ਹਿੱਸਿਆਂ ਵਿਚ ਵੰਡਣ ਦਾ ਐਲਾਨ ਕੀਤਾ ਸੀ। ਇਸ ਮਗਰੋਂ ਹੀ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਸੰਬੰਧਾਂ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ।


author

Vandana

Content Editor

Related News