ਬ੍ਰਿਟੇਨ ਦੇ ਉੱਚ ਰਾਜਦੂਤ ਨੇ ਟਰੰਪ ਨੂੰ ਦੱਸਿਆ 'ਅਯੋਗ'
Sunday, Jul 07, 2019 - 11:07 AM (IST)

ਲੰਡਨ— ਅਮਰੀਕਾ 'ਚ ਬ੍ਰਿਟੇਨ ਦੇ ਰਾਜਦੂਤ ਕਿਮ ਡੋਰਾਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਅਯੋਗ ਤੇ ਬੇਕਾਰ ਦੱਸਿਆ ਹੈ। ਲੀਕ ਹੋਏ ਡਿਪਲੋਮੈਟਿਕ ਮੈਮੋ 'ਚ ਇਹ ਦਾਅਵਾ ਕੀਤਾ ਗਿਆ, ਜਿਸ ਨੂੰ ਐਤਵਾਰ ਨੂੰ ਸਮਾਚਾਰ ਪੱਤਰ ਨੇ ਪ੍ਰਕਾਸ਼ਿਤ ਕੀਤਾ।
ਖਬਰਾਂ ਮੁਤਾਬਕ ਅੰਬੈਸਡਰ ਕਿਮ ਡੋਰਾਕ ਨੇ ਕਿਹਾ ਕਿ ਟਰੰਪ ਦਾ ਰਾਸ਼ਟਰਪਤੀ ਕਾਰਜਕਾਲ 'ਨਸ਼ਟ ਹੋ ਸਕਦਾ ਹੈ' ਅਤੇ ਉਸ ਦਾ 'ਅਪਮਾਨਜਨਕ ਅੰਤ' ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਡੋਰਾਕ ਬ੍ਰਿਟੇਨ ਦੇ ਸਭ ਤੋਂ ਪ੍ਰਭਾਵਸ਼ਾਲੀ ਅੰਬੈਸਡਰਾਂ 'ਚੋਂ ਇਕ ਹਨ, ਜਿਨ੍ਹਾਂ ਨੂੰ ਟਰੰਪ ਦੇ ਰਾਸ਼ਟਰਪਤੀ ਚੋਣ ਨਤੀਜੇ ਤੋਂ ਕੁਝ ਸਮਾਂ ਪਹਿਲਾਂ ਹੀ ਜਨਵਰੀ 2016 'ਚ ਵਾਸ਼ਿੰਗਟਨ ਵਿਖੇ ਤਾਇਨਾਤ ਕੀਤਾ ਗਿਆ ਸੀ।