101 ਸਭ ਤੋਂ ਪ੍ਰਭਾਵਸ਼ਾਲੀ ਏਸ਼ੀਆਈ ਲੋਕਾਂ ਦੀ ਸੂਚੀ ਜਾਰੀ, ਇਨ੍ਹਾਂ ਭਾਰਤੀਆਂ ਨੇ ਕਰਾਈ ਬੱਲੇ-ਬੱਲੇ

Friday, Oct 26, 2018 - 04:22 PM (IST)

101 ਸਭ ਤੋਂ ਪ੍ਰਭਾਵਸ਼ਾਲੀ ਏਸ਼ੀਆਈ ਲੋਕਾਂ ਦੀ ਸੂਚੀ ਜਾਰੀ, ਇਨ੍ਹਾਂ ਭਾਰਤੀਆਂ ਨੇ ਕਰਾਈ ਬੱਲੇ-ਬੱਲੇ

ਲੰਡਨ— ਬ੍ਰਿਟੇਨ 'ਚ 2019 ਦੇ ਸਭ ਤੋਂ ਪ੍ਰਭਾਵਸ਼ਾਲੀ ਏਸ਼ੀਆਈ ਲੋਕਾਂ 'ਚ ਉਥੋਂ ਦੀ ਮੈਟ੍ਰੋਪਾਲੀਟਨ ਪੁਲਸ ਦੇ ਅੱਤਵਾਦ-ਰੋਕੂ ਮੁਖੀ ਭਾਰਤੀ ਮੂਲ ਦੇ ਨੀਲ ਬਸੂ ਤੇ ਬ੍ਰਿਟੇਨ ਦੇ ਪਹਿਲੇ ਸਿੱਖ ਜੱਜ ਸਰ ਰਵਿੰਦਰ ਸਿੰਘ ਸ਼ਾਮਲ ਹਨ। ਪਾਕਿਸਤਾਨ ਮੂਲ ਦੇ ਬ੍ਰਿਟਿਸ਼ ਗ੍ਰਹਿ ਮੰਤਰੀ ਸਾਜਿਦ ਜਾਵਿਦ ਤੇ ਲੰਡਨ ਦੇ ਮੇਅਰ ਸਾਦਿਕ ਖਾਨ ਵੀ ਸੂਚੀ 'ਚ ਸ਼ਾਮਲ ਹਨ।

ਬੁੱਧਵਾਰ ਦੀ ਰਾਤ 'ਗਰਵੀ ਗੁਜਰਾਤ (ਜੀਜੀ2)' ਤੇ 'ਈਸਟਰਨ ਆਈ' ਨਾਂ ਦੀਆਂ ਪਬਲਿਸ਼ਿੰਗ ਕੰਪਨੀਆਂ ਦੇ ਪਬਲੀਸ਼ਰਾਂ ਦਾ ਸਮੂਹ 'ਏਸ਼ੀਅਨ ਮੀਡੀਆ ਗਰੁੱਪ' ਵਲੋਂ ਆਯੋਜਿਤ ਜੀਜੀ2 ਲੀਡਰਸ਼ਿਪ ਐਵਾਰਡਸ 'ਚ 'ਈਸਟਰਨ ਆਈ ਜੀਜੀ2 ਲਿਸਟ' ਨਾਂ ਦੀ ਇਸ ਸੂਚੀ ਨੂੰ ਜਾਰੀ ਕੀਤਾ ਗਿਆ ਹੈ। ਸਕਾਟਲੈਂਡ ਯਾਰਡ ਦੇ ਡਿਪਟੀ ਕਮਿਸ਼ਨਰ ਤੇ ਫਿਰ ਕਮਿਸ਼ਨਰ ਰਹੇ 50 ਸਾਲਾ ਬਸੂ ਨੂੰ ਇਸੇ ਸਾਲ ਮਾਰਚ 'ਚ ਉਥੋਂ ਦੀ ਅੱਤਵਾਦ-ਰੋਕੂ ਸੰਸਥਾ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ 'ਤੇ ਦੇਸ਼ ਦੀ ਸੁਰੱਖਿਆ ਦੀ ਬਹੁਤ ਮਹੱਤਵਪੂਰਨ ਜ਼ਿੰਮੇਦਾਰੀ ਹੈ।

ਉਥੇ ਦੂਜੇ ਪਾਸੇ ਸਿਰਫ 39 ਦੀ ਉਮਰ 'ਚ ਬ੍ਰਿਟੇਨ 'ਚ ਹਾਈ ਕੋਰਟ ਦੇ ਸਭ ਤੋਂ ਨੌਜਵਾਨ ਜੱਜ ਬਣਨ ਵਾਲੇ ਰਵਿੰਦਰ ਹੁਣ ਉਥੇ ਦੀ ਨਿਆਂਪਾਲਿਕਾ ਦੇ ਚੋਟੀ ਦੇ ਅਹੁਦੇ 'ਤੇ ਕਾਬਿਜ ਹਨ। ਉਨ੍ਹਾਂ ਨੇ ਪਿਛਲੇ ਸਾਲ ਆਫ ਅਪੀਲ 'ਚ ਜੱਜ ਦੇ ਤੌਰ 'ਤੇ ਸਹੁੰ ਚੁੱਕੀ ਸੀ। ਸਿੰਘ ਦਾ ਜਨਮ 1964 'ਚ ਦਿੱਲੀ 'ਚ ਹੋਇਆ ਸੀ।

101 ਪ੍ਰਭਾਵਸ਼ਾਲੀ ਏਸ਼ੀਆਈ ਲੋਕਾਂ ਦੀ ਸੂਚੀ 'ਚ ਸ਼ਾਮਲ ਭਾਰਤੀ ਮੂਲ ਦੀਆਂ ਹੋਰ ਮੁੱਖ ਸ਼ਖਸੀਅਤਾਂ 'ਚ ਸ਼੍ਰੀਤੀ ਵਡੇਰਾ, ਸਰ ਵੇਂਕਟਰਮਨ ਰਾਮ ਕ੍ਰਿਸ਼ਣਨ, ਲਕਸ਼ਮੀ ਮਿੱਤਲ, ਰਿਸ਼ੀ ਸੁਨਾਕ, ਰਾਮੀ ਰੇਂਜਰ, ਲਾਰਡ ਸਵਰਾਜਪਾਲ, ਕਰਤਾਰ ਲਾਲਵਾਨੀ, ਅਨੁਸ਼ਕਾ ਸ਼ੰਕਰ ਵਰਗੀਆਂ ਮਸ਼ਹੂਰ ਸ਼ਖਸੀਅਤਾਂ ਸ਼ਾਮਲ ਹਨ।


Related News