ਸੁਨਕ ਅਤੇ ਟਰਸ ਵਿਚਾਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਆਖ਼ਰੀ ਪੜਾਅ ''ਤੇ
Friday, Sep 02, 2022 - 05:59 PM (IST)
ਲੰਡਨ (ਏਜੰਸੀ)- ਬੋਰਿਸ ਜੌਹਨਸਨ ਦੀ ਥਾਂ 'ਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰਸ ਵਿਚਾਲੇ ਦੌੜ ਆਖਰੀ ਪੜਾਅ ‘ਤੇ ਹੈ ਅਤੇ ਪਾਰਟੀ ਦੇ ਮੈਂਬਰ ਆਪਣੇ ਪਸੰਦੀਦਾ ਉਮੀਦਵਾਰ ਦੀ ਚੋਣ ਲਈ ਸ਼ੁੱਕਰਵਾਰ ਨੂੰ ਵੋਟਿੰਗ ਕਰਨਗੇ। ਸੁਨਕ (42) ਅਤੇ ਟਰਸ (47) ਨੇ ਕੰਜ਼ਰਵੇਟਿਵ ਪਾਰਟੀ ਦੇ ਲਗਭਗ 160,000 ਮੈਂਬਰਾਂ ਵੋਟਾਂ ਹਾਸਲ ਕਰਨ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਕਈ ਵਾਰ ਇੱਕ-ਦੂਜੇ ਨਾਲ ਬਹਿਸ ਵੀ ਕਰ ਚੁੱਕੇ ਹਨ।
ਭਾਰਤੀ ਮੂਲ ਦੇ ਸਾਬਕਾ ਮੰਤਰੀ ਨੇ ਆਪਣੇ ਅਭਿਆਨ ਵਿਚ ਤੁਰੰਤ ਪਹਿਲ ਦੇ ਰੂਪ ਵਿਚ ਵਧਦੀ ਮਹਿੰਗਾਈ 'ਤੇ ਰੋਕ ਲਗਾਉਣ ਦੀ ਗੱਲ ਕਹੀ ਹੈ। ਉਥੇ ਹੀ ਵਿਦੇਸ਼ ਮੰਤਰੀ ਟਰਸ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਚੁਣੀ ਜਾਂਦੀ ਹੈ ਤਾਂ ਉਹ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਟੈਕਸਾਂ 'ਚ ਕਟੌਤੀ ਦਾ ਹੁਕਮ ਜਾਰੀ ਕਰੇਗੀ। ਸੁਨਕ ਆਖਰੀ ਦੋ ਉਮੀਦਵਾਰ ਚੁਣਨ ਲਈ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਕੀਤੀ ਵੋਟਿੰਗ ਵਿਚ ਜਿੱਥੇ ਟਰਸ ਤੋਂ ਅੱਗੇ ਸਨ, ਉਥੇ ਹੀ ਇਕ ਸਰਵੇਖਣ ਵਿੱਚ ਪਾਰਟੀ ਦੇ ਮੈਂਬਰਾਂ ਦੀ ਵੋਟਿੰਗ ਵਿਚ ਉਨ੍ਹਾਂ ਦੇ ਪਛੜਣ ਦੀ ਗੱਲ ਕਹੀ ਗਈ ਹੈ। ਹਾਲਾਂਕਿ, ਸੁਨਕ ਦੇ ਸਮਰਥਕਾਂ ਨੂੰ ਉਮੀਦ ਹੈ ਕਿ ਇਹ ਸਰਵੇਖਣ ਸਹੀ ਸਾਬਤ ਨਹੀਂ ਹੋਵੇਗਾ, ਕਿਉਂਕਿ 2019 ਦੀਆਂ ਆਮ ਚੋਣਾਂ ਵਿੱਚ ਬੋਰਿਸ ਜਾਨਸਨ ਵੀ ਸਰਵੇਖਣਾਂ ਦੇ ਅਨੁਮਾਨ ਦੇ ਉਲਟ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਦੇ ਜੇਤੂ ਦਾ ਐਲਾਨ ਸੋਮਵਾਰ ਨੂੰ ਕੀਤਾ ਜਾਵੇਗਾ।