ਹੈਰੀ ਤੇ ਮੇਗਨ ਨੇ 4 ਅਖਬਾਰਾਂ ਨੂੰ ਕੀਤਾ ਬਲੈਕਲਿਸਟ

04/20/2020 7:00:15 PM

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਮਰਕੇਲ ਨੇ ਐਤਵਾਰ ਨੂੰ ਬ੍ਰਿਟੇਨ ਦੇ 4 ਅਖਬਾਰਾਂ ਨੂੰ ਬਲੈਕਲਿਸਟ ਵਿਚ ਪਾ ਦਿੱਤਾ। ਉਹਨਾਂ ਨੇ ਦੋਸ਼ ਲਗਾਇਆ ਕਿ ਇਹਨਾਂ ਅਖਬਾਰਾਂ ਨੇ ਤਰਕਹੀਣ, ਝੂਠੀਆਂ ਅਤੇ ਅਪਮਾਨਜਨਕ ਖਬਰਾਂ ਪ੍ਰਕਾਸ਼ਿਤ ਕੀਤੀਆਂ। ਦੀ ਸਨ, ਡੇਲੀ ਮੇਲ, ਮਿਰਰ ਅਤੇ ਐਕਸਪ੍ਰੈੱਸ ਨੂੰ ਲਿਖੀ ਚਿੱਠੀ ਵਿਚ ਜੋੜੇ ਨੇ ਕਿਹਾ ਕਿ ਇਹਨਾਂ ਅਖਬਾਰਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਅਤੇ ਸੰਪਰਕ ਨਹੀਂ ਰੱਖਿਆ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ 12 ਭਾਰਤੀ ਪਾਏ ਗਏ ਕੋਰੋਨਾ ਪੌਜੀਟਿਵ

ਫਾਈਨੈਂਸ਼ੀਅਲ ਟਾਈਮਜ਼ ਦੇ ਪੱਤਰਕਾਰ ਮਾਰਕ ਡੀ ਸਟੇਫਾਨੋ ਨੇ ਟਵਿੱਟਰ 'ਤੇ ਇਹ ਚਿੱਠੀ ਸਾਂਝੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ,''ਇਹ ਨੀਤੀ ਆਲੋਚਨਾ ਤੋਂ ਭੱਜਣ ਲਈ ਨਹੀਂ ਹੈ। ਇਹ ਜਨਤਕ ਤੌਰ 'ਤੇ ਗੱਲਬਾਤ ਬੰਦ ਕਰਾਉਣ ਜਾਂ ਸਹੀ ਰਿਪੋਰਟ ਨੂੰ ਦਬਾਉਣ ਲਈ ਨਹੀਂ ਹੈ।'' ਉਹਨਾਂ ਨੇ ਕਿਹਾ ਕਿ ਜੋੜਾ ਆਪਣੀ ਵਰਤੋਂ ਕਰਕੇ ਉਹਨਾਂ ਦੀਆਂ ਅਖਬਾਰਾਂ, ਆਪਣੇ ਫਾਇਦਿਆਂ ਅਤੇ ਖਬਰਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਲਈ ਨਹੀਂ ਹੋਣ ਦੇਣਾ ਚਾਹੁੰਦਾ। ਭਾਵੇਂਕਿ ਅਖਬਾਰ ਨੇ ਇਸ ਚਿੱਠੀ ਨੂੰ ਮੀਡੀਆ ਦੇ ਵੱਡੇ ਹਿੱਸੇ 'ਤੇ ਅਚਾਨਕ ਹਮਲਾ ਦੱਸਿਆ ਹੈ। ਗੌਰਤਲਬ ਹੈ ਕਿ ਹੈਰੀ ਅਤੇ ਮੇਗਨ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਸ਼ਾਹੀ ਜ਼ਿੰਮੇਵਾਰੀਆਂ ਤੋਂ ਖੁਦ ਨੂੰ ਵੱਖਰਾ ਕਰ ਕੇ ਆਰਥਿਕ ਰੂਪ ਨਾਲ ਸੁਤੰਤਰ ਜ਼ਿੰਦਗੀ ਜਿਉਣ ਦਾ ਐਲਾਨ ਕੀਤਾ ਸੀ।


Vandana

Content Editor

Related News