ਸ਼ਾਹੀ ਜੋੜੇ ਦੇ ਰੂਪ ''ਚ ਪ੍ਰੋਗਰਾਮ ''ਚ ਹਿੱਸਾ ਲੈਣ ਬ੍ਰਿਟੇਨ ਪਹੁੰਚੇ ਹੈਰੀ ਤੇ ਮੇਗਨ

Thursday, Feb 27, 2020 - 10:07 AM (IST)

ਸ਼ਾਹੀ ਜੋੜੇ ਦੇ ਰੂਪ ''ਚ ਪ੍ਰੋਗਰਾਮ ''ਚ ਹਿੱਸਾ ਲੈਣ ਬ੍ਰਿਟੇਨ ਪਹੁੰਚੇ ਹੈਰੀ ਤੇ ਮੇਗਨ

ਲੰਡਨ (ਬਿਊਰੋ): ਪ੍ਰਿੰਸ ਹੈਰੀ ਸ਼ਾਹੀ ਦਰਜਾ ਛੱਡਣ ਦੇ ਬਾਅਦ ਇਕ ਜਨਤਕ ਬੈਠਕ ਵਿਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਪਤਨੀ ਮੇਗਨ ਦੇ ਨਾਲ ਕੈਨੇਡਾ ਤੋਂ ਬ੍ਰਿਟੇਨ ਪਹੁੰਚੇ। ਪਰਿਵਾਰ ਸਮੇਤ ਕੈਨੇਡਾ ਵਿਚ ਰਹੇ ਰਹਿ ਪ੍ਰਿੰਸ ਹੈਰੀ ਇੱਥੇ ਟੂਰਿਜ਼ਮ ਪ੍ਰਾਜੈਕਟ ਨਾਲ ਸਬੰਧਤ ਇਕ ਬੈਠਕ ਵਿਚ ਹਿੱਸਾ ਲੈਣਗੇ। 

ਸ਼ੁੱਕਰਵਾਰ ਨੂੰ ਉਹ ਅਮਰੀਕੀ ਰੌਕ ਗਾਇਕ ਜੌਨ ਬੌਨ ਜੋਵੀ ਨੂੰ ਮਿਲਣ ਲਈ ਲੰਡਨ ਵਿਚ ਹੋਣਗੇ, ਜੋ ਪ੍ਰਿੰਸ ਹੈਰੀ ਦੇ ਇੰਵੀਕਟਸ ਫਾਊਂਡੇਸ਼ਨ ਦੇ ਸਾਬਕਾ ਫੌਜੀਆਂ ਲਈ ਇਕ ਵਿਸ਼ੇਸ਼ ਗੀਤ ਰਿਕਾਰਡ ਕਰ ਰਹੇ ਹਨ। ਇਸ ਦੇ ਬਾਅਦ ਪ੍ਰਿੰਸ ਹੈਰੀ 9 ਮਾਰਚ ਨੂੰ ਵੈਸਟਮਿਨਸਟਰ ਏਬੀ ਵਿਚ ਕਾਮਨਵੈਲਥ ਡੇਅ ਸਰਵਿਸ ਦੇ ਮੌਕੇ 'ਤੇ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਨਾਲ ਮੁਲਾਕਾਤ ਕਰਨਗੇ। ਸ਼ਾਹੀ ਜੋੜੇ ਦੇ ਰੂਪ ਵਿਚ ਇਸ ਪ੍ਰੋਗਰਾਮ ਵਿਚ ਉਹਨਾਂ ਦੀ ਇਹ ਆਖਰੀ ਅਧਿਕਾਰਤ ਮੌਜੂਦਗੀ ਹੋਵੇਗੀ।


author

Vandana

Content Editor

Related News