ਭਾਰਤ-ਪਾਕਿ ''ਚ ਨਿਜ਼ਾਮ ਹੈਦਰਾਬਾਦ ਦੇ 3 ਅਰਬ ਰੁਪਏ ਦੇ ਮਾਮਲੇ ''ਚ ਫੈਸਲਾ ਜਲਦ

Wednesday, Jun 26, 2019 - 10:46 AM (IST)

ਭਾਰਤ-ਪਾਕਿ ''ਚ ਨਿਜ਼ਾਮ ਹੈਦਰਾਬਾਦ ਦੇ 3 ਅਰਬ ਰੁਪਏ ਦੇ ਮਾਮਲੇ ''ਚ ਫੈਸਲਾ ਜਲਦ

ਲੰਡਨ (ਬਿਊਰੋ)— ਬ੍ਰਿਟੇਨ ਦੇ ਇਕ ਬੈਂਕ ਵਿਚ ਜਮਾਂ ਨਿਜ਼ਾਮ ਹੈਦਰਾਬਾਦ ਦੀ 3 ਅਰਬ ਰੁਪਏ ਤੋਂ ਵੱਧ ਰਾਸ਼ੀ ਨੂੰ ਲੈ ਕੇ ਜਾਰੀ ਭਾਰਤ-ਪਾਕਿਸਤਾਨ ਵਿਚ ਕਾਨੂੰਨੀ ਲੜਾਈ ਹੁਣ ਆਖਰੀ ਦੌਰ ਵਿਚ ਪਹੁੰਚ ਚੁੱਕੀ ਹੈ। ਦੇਸ਼ ਦੀ ਵੰਡ ਦੌਰਾਨ ਨਿਜ਼ਾਮ ਹੈਦਰਾਬਾਦ ਨੇ ਲੰਡਨ ਸਥਿਤ ਨੈੱਟਵੈਸਟ ਬੈਂਕ ਵਿਚ 1,007,940 ਪੌਂਡ (ਕਰੀਬ 8 ਕਰੋੜ 87 ਲੱਖ ਰੁਪਏ) ਜਮਾਂ ਕਰਵਾਏ ਸਨ। ਹੁਣ ਇਹ ਰਾਸ਼ੀ ਵੱਧ ਕੇ ਕਰੀਬ 35 ਮਿਲੀਅਨ ਪੌਂਡ (ਕਰੀਬ 3 ਅਰਬ 8 ਕਰੋੜ 40 ਲੱਖ ਰੁਪਏ) ਹੋ ਚੁੱਕੀ ਹੈ। ਇਸ ਰਾਸ਼ੀ 'ਤੇ ਦੋਵੇਂ ਦੇਸ਼ ਆਪਣਾ ਹੱਕ ਜਤਾਉਂਦੇ ਰਹੇ ਹਨ।

ਬ੍ਰਿਟਿਸ਼ ਹਾਈ ਕੋਰਟ ਅਗਲੇ 6 ਹਫਤਿਆਂ ਵਿਚ ਇਸ ਮਾਮਲੇ ਵਿਚ ਫੈਸਲਾ ਸੁਣਾ ਸਕਦਾ ਹੈ। ਰਾਸ਼ੀ ਦੀ ਮਲਕੀਅਤ ਦੇ ਹੱਕ ਨੂੰ ਲੈ ਕੇ ਪਾਕਿਸਤਾਨ ਵਿਰੁੱਧ ਚੱਲ ਰਹੀ ਇਸ ਕਾਨੂੰਨੀ ਲੜਾਈ ਵਿਚ ਨਿਜ਼ਾਮ ਦੇ ਵੰਸ਼ਜ ਪ੍ਰਿੰਸ ਮੁਕਰਮ ਜਾਹ ਅਤੇ ਉਨ੍ਹਾਂ ਦੇ ਛੋਟੇ ਭਰਾ ਮੁਫਖਮ ਜਾਹ ਭਾਰਤ ਸਰਕਾਰ ਦੇ ਨਾਲ ਹਨ। ਹੈਦਰਾਬਾਦ ਦੇ ਉਸ ਸਮੇਂ ਦੇ ਨਿਜ਼ਾਮ ਨੇ 1948 ਵਿਚ ਬ੍ਰਿਟੇਨ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਇਹ ਰਾਸ਼ੀ ਭੇਜੀ ਸੀ। 

ਭਾਰਤ ਦਾ ਸਮਰਥਨ ਕਰਨ ਵਾਲੇ ਨਿਜ਼ਾਮ ਦੇ ਵੰਸ਼ਜ ਇਸ ਰਾਸ਼ੀ 'ਤੇ ਆਪਣਾ ਹੱਕ ਜਤਾਉਂਦੇ ਕਹੇ ਹਨ ਜਦਕਿ ਪਾਕਿਸਤਾਨ ਵੀ ਇਸ 'ਤੇ ਆਪਣਾ ਦਾਅਵਾ ਕਰਦਾ ਹੈ। ਨਿਜ਼ਾਮ ਹੈਦਰਾਬਾਦ ਦਾ ਪੱਖ ਰੱਖ ਰਹੇ ਵਕੀਲ ਪਾਲ ਹੇਵਿਟ ਨੇ ਕਿਹਾ ਕਿ ਰੋਇਲ ਕੋਰਟ ਆਫ ਜਸਟਿਸ ਅਗਲੇ 6 ਹਫਤਿਆਂ ਵਿਚ ਇਸ ਮਾਮਲੇ ਵਿਚ ਫੈਸਲਾ ਸੁਣਾ ਸਕਦਾ ਹੈ।


author

Vandana

Content Editor

Related News