ਬ੍ਰਿਟੇਨ ''ਚ ਭਾਰਤੀ ਔਰਤ ਬਣੀ ਮਿਸਾਲ, ਜਿੱਤੀ ਕਾਨੂੰਨੀ ਲੜਾਈ

02/04/2019 10:16:19 AM

ਲੰਡਨ (ਬਿਊਰੋ)— ਇਕ ਭਾਰਤੀ ਫਾਰਮਾਸਿਊਟੀਕਲ ਮਾਹਰ ਨੇ ਬ੍ਰਿਟੇਨ ਵਿਚ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਨਾਲ ਸਬੰਧਤ ਕਾਨੂੰਨੀ ਲੜਾਈ ਜਿੱਤ ਲਈ ਹੈ। ਨਿਸ਼ਾ ਮੋਹਿਤੇ ਨਾਮ ਦੀ ਇਹ ਮਾਹਰ ਉਨ੍ਹਾਂ ਸੈਂਕੜੇ ਪ੍ਰਵਾਸੀਆਂ ਵਿਚ ਸ਼ਾਮਲ ਹੈ ਜੋ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਇਕ ਵਿਵਾਦਮਈ ਉਪ ਨਿਯਮ ਕਾਰਨ ਬ੍ਰਿਟੇਨ ਵਿਚ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਲਈ ਲੜ ਰਹੇ ਹਨ। ਬ੍ਰਿਟਿਸ਼ ਗ੍ਰਹਿ ਮੰਤਰਾਲੇ ਨੇ ਨਿਸ਼ਾ ਸਮੇਤ ਸੈਂਕੜੇ ਲੋਕਾਂ ਦੇ ਬ੍ਰਿਟੇਨ ਵਿਚ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ। ਲੜਾਈ ਜਿੱਤਣ ਵਾਲੀ ਨਿਸ਼ਾ ਨੇ ਕਿਹਾ ਕਿ ਉਹ ਹੈਰਾਨ ਹੈ ਕਿ ਬ੍ਰਿਟੇਨ ਦੇ ਗ੍ਰਹਿ ਵਿਭਾਗ ਨੂੰ ਆਪਣੀ ਗਲਤੀ ਮੰਨਣ ਵਿਚ ਇੰਨਾ ਸਮਾਂ ਲੱਗਾ।

ਇਨ੍ਹਾਂ ਲੋਕਾਂ ਦੇ ਟੈਕਸ ਰਿਟਰਨ ਦਾਖਲ ਕਰਨ ਵਿਚ ਤਕਨੀਕੀ ਕਮੀਆਂ ਪਾਈਆਂ ਗਈਆਂ ਸਨ। ਇਸ ਮਗਰੋਂ ਗ੍ਰਹਿ ਵਿਭਾਗ ਨੇ ਇਨ੍ਹਾਂ ਦੇ ਇੱਥੇ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਫੈਸਲੇ ਨੂੰ ਨਿਸ਼ਾ ਸਮੇਤ ਹੋਰ ਲੋਕਾਂ ਨੇ ਅਦਾਲਤ ਵਿਚ ਚੁਣੌਤੀ ਦਿੱਤੀ। ਅਦਾਲਤ ਨੇ ਫੈਸਲੇ ਦੇ ਬਾਅਦ ਨਿਸ਼ਾ ਨੂੰ ਕਿਹਾ,''ਸਾਡੇ ਲਈ Indefinite Leave to Remain (ILR) ਪ੍ਰਵਾਨਗੀ ਪੱਤਰ ਹਾਸਲ ਕਰਨਾ ਬਹੁਤ ਵੱਡੀ ਰਾਹਤ ਹੈ। ਕਾਨੂੰਨੀ ਅਧਿਕਾਰ ਮਿਲਣ ਮਗਰੋਂ ਮੈਂ ਬਹੁਤ ਖੁਸ਼ ਹਾਂ। ਖੁਦ ਨੂੰ ਸਾਬਤ ਕਰਨ ਲਈ ਮੈਨੂੰ 2 ਸਾਲ ਦੀ ਲੰਬੀ ਕਾਨੂੰਨੀ ਲੜਾਈ ਲੜਨੀ ਪਈ। ਇਸ ਦੌਰਾਨ ਕਾਫੀ ਪੈਸਾ ਵੀ ਖਰਚ ਹੋਇਆ।''    

ਨਿਸ਼ਾ ਮੋਹਿਤੇ ਨੂੰ ਬ੍ਰਿਟਿਸ਼ ਗ੍ਰਹਿ ਵਿਭਾਗ ਨੇ ਟੈਕਸ ਮਾਮਲੇ ਵਿਚ ਗੈਰ ਸੰਭਾਵਿਤ ਰਵੱਈਏ (Non-expected behavior) ਦਾ ਦੋਸ਼ੀ ਮੰਨਦੇ ਹੋਏ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਨਿਸ਼ਾ ਨੇ ਸਮਾਂ ਰਹਿੰਦੇ ਗਲਤੀ ਨੂੰ ਦਰ ਕਰ ਲਿਆ ਪਰ ਗ੍ਰਹਿ ਵਿਭਾਗ ਨਹੀਂ ਮੰਨਿਆ ਅਤੇ ਉਸ ਨੇ ਕਾਰਵਾਈ ਦੀ ਪ੍ਰਕਿਰਿਆ ਜਾਰੀ ਰੱਖੀ। ਇਸ ਲੜਾਈ ਦੌਰਾਨ ਨਿਸ਼ਾ ਨੂੰ ਮਾਨਸਿਕ ਤਕਲੀਫ ਵੀ ਹੋਈ ਅਤੇ ਉਨ੍ਹਾਂ ਦੇ ਕਰੀਅਰ 'ਤੇ ਵੀ ਅਸਰ ਪਿਆ। ਨਿਸ਼ਾ ਕੈਂਸਰ ਦੇ ਇਲਾਜ ਵਿਚ ਕੰਮ ਆਉਣ ਵਾਲੀਆਂ ਦਵਾਈਆਂ ਦੇ ਵਿਕਾਸ ਵਿਚ ਸ਼ਾਮਲ ਮਾਹਰ ਹੈ।


Vandana

Content Editor

Related News