ਅਜੀਬ ਮਾਮਲਾ! ਸ਼ਖਸ ਨੇ ਕੇਲੇ ਨੂੰ ਬੰਦੂਕ ਬਣਾ ਕੇ ਲੁੱਟਿਆ ਬੈਂਕ

06/19/2019 2:26:57 PM

ਲੰਡਨ (ਬਿਊਰੋ)— ਬੈਂਕ ਲੁੱਟੇ ਜਾਣ ਦੀਆਂ ਵਾਰਦਾਤਾਂ ਬਾਰੇ ਤੁਸੀਂ ਆਮ ਪੜ੍ਹਦੇ ਤੇ ਸੁਣਦੇ ਹੋ। ਪਰ ਬ੍ਰਿਟੇਨ ਦਾ ਅਜਿਹਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਨੇ ਕੇਲੇ ਨਾਲ ਬੈਂਕ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬ੍ਰਿਟੇਨ ਦੇ ਡੋਰਸੈੱਟ ਵਿਚ 50 ਸਾਲਾ ਲਾਰੇਂਸ ਵਾਨਡੇਰੇਲ ਨੇ ਇਹ ਕਾਰਨਾਮਾ ਕਰਨ ਬਾਰੇ ਸੋਚਿਆ। ਉਸ ਨੇ ਕੇਲੇ ਦੇ ਉੱਪਰ ਇਕ ਵਿਸ਼ੇਸ਼ ਚੀਜ਼ ਲਪੇਟ ਕੇ ਉਸ ਨੂੰ ਬੰਦੂਕ ਦਾ ਰੂਪ ਦਿੱਤਾ ਅਤੇ ਬਾਰਕਲੇਜ ਬੈਂਕ ਪਹੁੰਚਿਆ। 

ਉੱਥੇ ਪਹੁੰਚ ਕੇ ਲਾਰੇਂਸ ਨੂੰ ਮੌਜੂਦਾ ਸਟਾਫ ਨੂੰ ਧਮਕਾਇਆ ਅਤੇ ਕਿਹਾ,''ਜਿੰਨ੍ਹਾਂ ਕੈਸ਼ ਹੈ ਮੇਰੇ ਹਵਾਲੇ ਕਰ ਦਿਓ, ਨਹੀਂ ਤਾਂ ਮੈਂ ਗੋਲੀ ਮਾਰ ਦੇਵਾਂਗਾ।'' ਸਟਾਫ ਨੇ ਡਰਦਿਆਂ ਸਾਰਾ ਕੈਸ਼ ਉਸ ਦੇ ਹਵਾਲੇ ਕਰ ਦਿੱਤਾ। ਇਸ ਮਗਰੋਂ ਲਾਰੇਂਸ ਖੁਦ ਪੁਲਸ ਸਟੇਸ਼ਨ ਪਹੁੰਚਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਕੇਲੇ ਦੇ ਦਮ 'ਤੇ ਬੈਂਕ ਲੁੱਟ ਲਿਆ ਹੈ। ਇਹ ਸੁਣ ਕੇ ਪੁਲਸ ਵੀ ਹੈਰਾਨ ਰਹਿ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਕੀਤੀ ਤਾਂ ਸਾਰੀਆਂ ਗੱਲਾਂ ਸੱਚ ਸਾਬਤ ਹੋਈਆਂ। 

ਲਾਰੇਂਸ ਨੇ ਪੁਲਸ ਨੂੰ ਦੱਸਿਆ ਕਿ ਕੁਝ ਸਾਲ ਪਹਿਲਾਂ ਹੀ ਬੈਂਕ ਪ੍ਰਬੰਧਨ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ। ਪ੍ਰਬੰਧਨ ਨੂੰ ਸਬਕ ਸਿਖਾਉਣ ਲਈ ਉਸ ਨੇ ਇਹ ਕਦਮ ਚੁੱਕਿਆ। ਇਸ ਮਾਮਲੇ ਵਿਚ ਲਾਰੇਂਸ ਨੂੰ 14 ਮਹੀਨੇ ਦੀ ਸਜ਼ਾ ਸੁਣਾਈ ਗਈ। ਲੁੱਟ ਦੀ ਇਹ ਵਾਰਦਾਤ 25 ਮਾਰਚ ਨੂੰ ਕੀਤੀ ਗਈ।


Vandana

Content Editor

Related News