ਬ੍ਰਿਟੇਨ ਨੇ ਗੁਏਡੋ ਨੂੰ ਰਾਸ਼ਟਰਪਤੀ ਦੇ ਰੂਪ ''ਚ ਦਿੱਤੀ ਮਾਨਤਾ

02/04/2019 5:36:00 PM

ਲੰਡਨ (ਭਾਸ਼ਾ)— ਬ੍ਰਿਟੇਨ ਨੇ ਵੈਨੇਜ਼ੁਏਲਾ ਵਿਚ ਵਿਰੋਧੀ ਧਿਰ ਦੇ ਪ੍ਰਮੁੱਖ ਜੁਆਨ ਗੁਏਡੋ ਨੂੰ ਦੇਸ਼ ਦੇ ਅੰਤਰਿਮ ਰਾਸ਼ਟਰਪਤੀ ਦੇ ਰੂਪ ਵਿਚ ਮਾਨਤਾ ਦੇ ਦਿੱਤੀ ਹੈ। ਵੈਨੇਜ਼ੁਏਲਾ ਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਤਾਜ਼ਾ ਚੋਣਾਂ ਕਰਵਾਉਣ ਦੀਆਂ ਕਈ ਯੂਰਪੀ ਦੇਸ਼ਾਂ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ਮਗਰੋਂ ਬ੍ਰਿਟੇਨ ਨੇ ਇਹ ਐਲਾਨ ਕੀਤਾ ਹੈ। 

ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਨੇ ਟਵਿੱਟਰ 'ਤੇ ਇਕ ਬਿਆਨ ਵਿਚ ਕਿਹਾ,''ਯੂਰਪੀ ਸਾਥੀਆਂ ਦੇ ਨਾਲ ਮਿਲ ਕੇ ਹੁਣ ਬ੍ਰਿਟੇਨ ਭਰੋਸੇਮੰਦ ਚੋਣਾਂ ਕਰਾਏ ਜਾਣ ਤੱਕ ਗੁਏਡੋ ਨੂੰ ਅੰਤਰਿਮ ਰਾਸ਼ਟਰਪਤੀ ਦੇ ਰੂਪ ਵਿਚ ਮਾਨਤਾ ਦਿੰਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਨਾਲ ਮਨੁੱਖੀ ਸੰਕਟ ਖਤਮ ਕਰਨ ਵਿਚ ਮਦਦ ਮਿਲੇਗੀ।''

 


Vandana

Content Editor

Related News