ਬ੍ਰਿਟੇਨ : ਭਾਰਤੀ ਮੂਲ ਦੇ ਸ਼ਖਸ ਨੂੰ ਚੋਰੀ ਕੀਤੀਆਂ ਗਈਆਂ ਗੱਡੀਆਂ ਦੇ ਮਾਮਲੇ ''ਚ ਜੇਲ

10/17/2018 6:04:59 PM

ਲੰਡਨ (ਭਾਸ਼ਾ)— ਬ੍ਰਿਟੇਨ ਦੀ ਇਕ ਅਦਾਲਤ ਨੇ ਚੋਰੀ ਦੀਆਂ 19 ਗੱਡੀਆਂ ਨੂੰ ਠਿਕਾਣੇ ਲਗਾਉਣ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਸ਼ਖਸ ਨੂੰ 8 ਸਾਲ ਕੈਦ ਦੀ ਸਜ਼ਾ ਸੁਣਾਈ। ਇਨ੍ਹਾਂ ਗੱਡੀਆਂ ਦੀ ਕੀਮਤ 7,00,000 ਪੌਂਡ (ਕਰੀਬ 6.75 ਕਰੋੜ ਰੁਪਏ) ਤੋਂ ਵੱਧ ਦੱਸੀ ਜਾ ਰਹੀ ਹੈ। ਕ੍ਰਾਇਡਨ ਕ੍ਰਾਊਨ ਕੋਰਟ ਨੇ 5 ਹਫਤੇ ਦੀ ਸੁਣਵਾਈ ਦੇ ਬਾਅਦ ਸ਼ੁੱਕਰਵਾਰ ਨੂੰ ਚਿਰਾਗ ਪਟੇਲ (39) ਨੂੰ ਚੋਰੀ ਦਾ ਸਾਮਾਨ ਠਿਕਾਣੇ ਲਗਾਉਣ ਦੀ ਸਾਜਿਸ਼ ਦਾ ਦੋਸ਼ੀ ਠਹਿਰਾਇਆ ਸੀ। ਪਟੇਲ ਨੂੰ 8 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਦੇ ਬਾਅਦ ਮੈਟਰੋਪਾਲੀਟਨ ਪੁਲਸ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਸ ਸਜ਼ਾ ਨਾਲ ਉਨ੍ਹਾਂ ਲੋਕਾਂ ਨੂੰ ਸੰਦੇਸ਼ ਮਿਲੇਗਾ ਜੋ ਇਸ ਤਰ੍ਹਾਂ ਦੇ ਸੰਗਠਿਤ ਅਪਰਾਧ ਵਿਚ ਸ਼ਾਮਲ ਹੁੰਦੇ ਹਨ। ਉਨ੍ਹਾਂ ਨੂੰ ਸਮਝ ਆਵੇਗੀ ਕਿ ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।


Vandana

Content Editor

Related News