ਜੌਨਸਨ ਨੇ ਬ੍ਰੈਗਜ਼ਿਟ ਸਮਝੌਤੇ ਦੀ ਦਿਸ਼ਾ ''ਚ ਤਰੱਕੀ ਦਾ ਕੀਤਾ ਦਾਅਵਾ

Sunday, Sep 15, 2019 - 04:34 PM (IST)

ਜੌਨਸਨ ਨੇ ਬ੍ਰੈਗਜ਼ਿਟ ਸਮਝੌਤੇ ਦੀ ਦਿਸ਼ਾ ''ਚ ਤਰੱਕੀ ਦਾ ਕੀਤਾ ਦਾਅਵਾ

ਲੰਡਨ (ਭਾਸ਼ਾ)— ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਯੂਰਪੀ ਸੰਘ ਨਾਲ ਬ੍ਰੈਗਜ਼ਿਟ ਸਮਝੌਤੇ ਦੀ ਦਿਸ਼ਾ ਵਿਚ ਕਾਫੀ ਤਰੱਕੀ ਹੋਈ ਹੈ। ਜੌਨਸਨ ਨੇ ਇਕ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,''ਹੁਣ ਤੋਂ ਲੈ ਕੇ 17 ਅਕਤੂਬਰ ਤੱਕ ਕਾਫੀ ਕੰਮ ਕੀਤਾ ਜਾਣਾ ਹੈ। ਜਦੋਂ ਯੂਰਪੀ ਸੰਘ ਦੇ ਨੇਤਾ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਹਟਣ ਦੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਆਖਰੀ ਬੈਠਕ ਲਈ ਇਕੱਠੇ ਹੋਣਗੇ।'' ਜੌਨਸਨ ਨੇ ਕਿਹਾ,''ਮੈਂ ਉਸ ਬੈਠਕ ਵਿਚ ਜਾ ਰਿਹਾ ਹਾਂ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਸਮਝੌਤਾ ਕਰ ਲਵਾਂਗੇ। ਜੇਕਰ ਅਸੀਂ ਸਮਝੌਤਾ ਨਹੀਂ ਕਰ ਪਾਉਂਦੇ ਹਾਂ ਤਾਂ ਅਸੀਂ 31 ਅਕਤੂਬਰ ਨੂੰ ਯੂਰਪੀ ਸੰਘ ਤੋਂ ਵੱਖ ਹੋ ਜਾਵਾਂਗੇ।'' 

ਉਨ੍ਹਾਂ ਨੇ ਕਿਹਾ,''ਅਸੀਂ 31 ਅਕਤੂਬਰ ਨੂੰ ਯੂਰਪੀ ਸੰਘ ਤੋਂ ਬਾਹਰ ਆ ਜਾਵਾਂਗੇ। ਅਸੀਂ ਇਹੀ ਕਰਾਂਗੇ, ਮੇਰੇ 'ਤੇ ਵਿਸ਼ਵਾਸ ਰੱਖੋ।'' ਜੌਨਸਨ ਦੀ ਇਹ ਟਿੱਪਣੀ ਯੂਰਪੀ ਕਮਿਸ਼ਨ ਦੇ ਪ੍ਰਮੁੱਖ ਜੀਨ ਕਲਾਡ ਜੰਕਰ ਅਤੇ ਯੂਰਪੀ ਸੰਘ ਦੇ ਪ੍ਰਮੁੱਖ ਬ੍ਰੈਗਜ਼ਿਟ ਵਾਰਤਾਕਾਰ ਮਾਈਕਲ ਬਾਰਨੀਅਰ ਵਿਚ ਲਕਜ਼ਮਬਰਗ ਵਿਚ ਸੋਮਵਾਰ ਨੂੰ ਗੱਲਬਾਤ ਤੋਂ ਪਹਿਲਾਂ ਆਈ ਹੈ। ਜੌਨਸਨ ਨੇ ਬ੍ਰਿਟੇਨ ਦੀ ਤੁਲਨਾ ਕਾਮਿਕ ਪੁਸਤਕ ਚਰਿੱਤਰ 'ਹਲਕ' ਨਾਲ ਕੀਤੀ। ਉਨ੍ਹਾਂ ਨੇ ਕਿਹਾ,''ਹਲਕ ਜਿੰਨਾਂ ਜ਼ਿਆਦਾ ਤੇਜ਼ ਹੁੰਦਾ ਹੈ ਉਨ੍ਹਾਂ ਹੀ ਮਜ਼ਬੂਤ ਹੁੰਦਾ ਹੈ। ਉਹ ਹਮੇਸ਼ਾ ਭੱਜਣ ਵਿਚ ਸਫਲ ਰਹਿੰਦਾ ਹੈ। ਭਾਵੇਂਕਿ ਉਸ ਨੂੰ ਕਿੰਨੀ ਵੀ ਮਜ਼ਬੂਤੀ ਨਾਲ ਬੰਨ੍ਹਿਆ ਗਿਆ ਹੋਵੇ।''


author

Vandana

Content Editor

Related News