ਸਾਈਂ ਜਹੂਰ ਅਤੇ ਅਫਸਾਨਾ ਖਾਨ ਦੇ ਨਾਮ ਰਹੀ ਬ੍ਰਿਸਬੇਨ ਦੀ ਸ਼ਾਮ

Sunday, Mar 01, 2020 - 05:24 PM (IST)

ਸਾਈਂ ਜਹੂਰ ਅਤੇ ਅਫਸਾਨਾ ਖਾਨ ਦੇ ਨਾਮ ਰਹੀ ਬ੍ਰਿਸਬੇਨ ਦੀ ਸ਼ਾਮ

ਬ੍ਰਿਸਬੇਨ (ਸਤਵਿੰਦਰ ਟੀਨੂੰ): ਪੰਜਾਬੀਆਂ ਦਾ ਲੋਕ ਗੀਤਾਂ ਅਤੇ ਸੂਫੀਆਨਾ ਗਾਇਕੀ ਨਾਲ ਬਹੁਤ ਹੀ ਨੇੜੇ ਦਾ ਰਿਸ਼ਤਾ ਹੈ। ਫੇਰ ਚਾਹੇ ਪੰਜਾਬੀ ਲਹਿੰਦੇ ਪੰਜਾਬ ਦੇ ਹੋਣ ਜਾਂ ਚੜ੍ਹਦੇ ਦੇ। ਪ੍ਰੋਗਰਾਮ ਦਾ ਆਗਾਜ਼ ਲੋਕ ਗਾਇਕਾ ਅਫਸਾਨਾ ਖਾਨ ਨੇ ਆਪਣੇ ਚਰਚਿਤ ਗੀਤਾਂ ਨਾਲ ਕਰ ਕੇ ਲੋਕਾਂ ਨੂੰ ਝੂਮਣ ਲਾ ਦਿੱਤਾ। ਸਰੋਤਿਆਂ ਦੀ ਮੰਗ 'ਤੇ ਉਹਨਾਂ ਨੇ ਪੰਜਾਬੀ ਬੋਲੀਆਂ ਨਾਲ ਸਾਰਿਆਂ ਨੂੰ ਆਪ ਮੁਹਾਰੇ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਸੂਫੀ ਗਾਇਕੀ ਦਾ ਉਹ ਦੌਰ ਸ਼ੁਰੂ ਹੋਇਆ ਜਿਸ ਵਿੱਚ ਹਰ ਕੋਈ ਰੰਗਿਆ ਗਿਆ। 

ਸਾਈਂ ਜਰੂਰ ਸਾਹਿਬ ਨੇ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੀ ਇਬਾਦਤ ਅੱਲਾ ਹੂ ਨਾਲ ਸ਼ੁਰੂਆਤ ਕੀਤੀ। ਫੇਰ ਮੈਨੂੰ ਨੱਚ ਕੇ ਯਾਰ ਮਨਾ ਲੈਣ ਦੇ, ਮੇਲਾ, ਆਦਿ ਕਲਾਮਾਂ ਨਾਲ ਸ਼ਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਬਰਨਾਰਡ ਮਲਿਕ, ਡਾਕਟਰ ਸ਼ਰਤ ਭੱਟੀ, ਮਾਰੀਆ ਜੀਆ, ਨਿਤਿਨ ਮਲਿਕ, ਪ੍ਰਣਾਮ ਸਿੰਘ ਹੇਅਰ, ਰਾਣਾ ਬ੍ਰਦਰਜ਼ ਬਾਰਬੀਕਿਊ ਟੂਨਾਈਟਜ, ਹਰਜੀਤ ਭੁੱਲਰ, ਮਨਜੀਤ ਭੁੱਲਰ, ਰੱਬੀ ਤੂਰ, ਮਨਮੋਹਨ ਸਿੰਘ ਆਦਿ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਖਾਲਿਦ ਭੱਟੀ ਵਲੋਂ ਬਾਖੂਬੀ ਨਿਭਾਈ ਗਈ। 
 


author

Vandana

Content Editor

Related News