ਫਿਲੀਪੀਨ ''ਚ ਆਵਾਜਾਈ ਦੇ ਭਾਰੀ ਦਬਾਅ ਕਾਰਨ ਡਿੱਗਿਆ ਪੁਲ, 4 ਲੋਕਾਂ ਦੀ ਮੌਤ

Thursday, Apr 28, 2022 - 05:24 PM (IST)

ਫਿਲੀਪੀਨ ''ਚ ਆਵਾਜਾਈ ਦੇ ਭਾਰੀ ਦਬਾਅ ਕਾਰਨ ਡਿੱਗਿਆ ਪੁਲ, 4 ਲੋਕਾਂ ਦੀ ਮੌਤ

ਮਨੀਲਾ (ਭਾਸ਼ਾ)- ਮੱਧ ਫਿਲੀਪੀਨ ਦੇ ਇੱਕ ਸ਼ਹਿਰ ਵਿੱਚ ਭਾਰੀ ਆਵਾਜਾਈ ਕਾਰਨ ਇੱਕ ਪੁਰਾਣਾ ਅਤੇ ਨੁਕਸਾਨਿਆ ਪੁਲ ਢਹਿ ਗਿਆ। ਇਸ ਹਾਦਸੇ ਕਾਰਨ ਦਰਿਆ ਵਿੱਚ ਡਿੱਗਣ ਵਾਲੇ ਇੱਕ ਦਰਜਨ ਦੇ ਕਰੀਬ ਵਾਹਨਾਂ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੋਹੋਲ ਸੂਬੇ ਦੀ ਪੁਲਸ ਅਤੇ ਸੂਬਾਈ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਲੋਏ ਕਸਬੇ ਵਿੱਚ ਹੋਏ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਇੱਕ ਆਸਟ੍ਰੀਆ ਦਾ ਯਾਤਰੀ ਵੀ ਸ਼ਾਮਲ ਹੈ, ਜਦੋਂ ਕਿ ਉਸਦੀ ਪਤਨੀ ਸਮੇਤ 23 ਹੋਰ ਜ਼ਖਮੀ ਹੋ ਗਏ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਨੇ ਲੁਹਾਨਸਕ, ਡੋਨੇਟਸਕ ਦੇ 203 ਵਿਅਕਤੀਆਂ 'ਤੇ ਲਗਾਈਆਂ ਪਾਬੰਦੀਆਂ 

ਖੇਤਰੀ ਪੁਲਸ ਮੁਖੀ ਬ੍ਰਿਗੇਡੀਅਰ ਜਨਰਲ ਰੌਕ ਐਡੁਆਰਡੋ ਵੇਗਾ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਪੁਲ 'ਤੇ ਜਾਮ ਲੱਗਾ ਸੀ ਅਤੇ ਇਸ ਦੌਰਾਨ ਬਗਲ ਵਿਚ ਬਣਾਏ ਜਾ ਰਹੇ ਨਵੇਂ ਪੁਲ ਲਈ ਰੇਤ ਲੈ ਕੇ ਜਾ ਰਹੇ ਟਰੱਕਾਂ ਸਮੇਤ ਵੱਡੀ ਗਿਣਤੀ ਵਾਹਨ ਪੁਲ 'ਤੇ ਫਸ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਕਾਰਨ ਪੁਲ ’ਤੇ ਸਮਰੱਥਾ ਨਾਲੋਂ ਜ਼ਿਆਦਾ ਭਾਰ ਪੈ ਗਿਆ ਅਤੇ ਪੁਲ ਡਿੱਗ ਗਿਆ। ਪੁਲਸ ਨੇ ਦੱਸਿਆ ਕਿ ਜੋ ਪੁਲ ਢਹਿ ਗਿਆ ਹੈ, ਉਹ ਭੂਚਾਲ ਕਾਰਨ ਪਹਿਲਾਂ ਹੀ ਨੁਕਸਾਨਿਆ ਗਿਆ ਸੀ। ਵੇਗਾ ਨੇ ਹਾਦਸੇ 'ਚ ਮਾਰੇ ਗਏ ਆਸਟ੍ਰੀਆ ਦੇ ਨਾਗਰਿਕ ਦੀ ਪਛਾਣ 30 ਸਾਲਾ ਮਾਈਕਲ ਓਸੁਚਨ ਵਜੋਂ ਕੀਤੀ ਹੈ, ਜੋ ਬਹਾਲੇ ਦੇ ਪੈਂਗਲੋ ਟਾਪੂ 'ਤੇ ਰਹਿ ਰਿਹਾ ਸੀ। ਪੈਂਗਲੋ ਆਪਣੇ ਬੀਚਾਂ ਅਤੇ ਰਿਜ਼ੋਰਟਾਂ ਲਈ ਮਸ਼ਹੂਰ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News